ਪਾਕਿ ''ਚ ਮੰਦਰ ਨੂੰ ਅੱਗ ਲਾਉਣ ਦਾ ਮਾਮਲੇ: 12 ਪੁਲਸ ਅਧਿਕਾਰੀ ਬਰਖ਼ਾਸਤ
Thursday, Jan 14, 2021 - 06:00 PM (IST)
ਪੇਸ਼ਾਵਰ (ਭਾਸ਼ਾ): ਪਾਕਿਸਤਾਨ ਵਿਚ ਖੈਬਰ ਪਖਤੂਨਖਵਾ ਸੂਬੇ ਦੀ ਸਰਕਾਰ ਨੇ ਇੱਥੇ ਇਕ ਹਿੰਦੂ ਮੰਦਰ ਨੂੰ ਬਚਾਉਣ ਵਿਚ ਲਾਪਰਵਾਹੀ ਵਰਤਣ ਦੇ ਦੋਸ਼ੀ ਪਾਏ ਗਏ 12 ਪੁਲਸ ਅਧਿਕਾਰੀਆਂ ਨੂੰ ਬਰਖ਼ਾਸਤ ਕਰ ਦਿੱਤਾ ਹੈ। ਇਕ ਕੱਟੜਪੰਥੀ ਇਸਲਾਮੀ ਪਾਰਟੀ ਦੇ ਮੈਂਬਰਾਂ ਦੀ ਅਗਵਾਈ ਵਿਚ ਭੀੜ ਨੇ ਖੈਬਰ ਪਖਤੂਨਖਵਾ ਸੂਬੇ ਵਿਚ ਸਥਿਤ ਇਸ ਮੰਦਰ ਵਿਚ ਅੱਗ ਲਗਾ ਦਿੱਤੀ ਸੀ। ਸਰਕਾਰ ਨੇ ਘਟਨਾ ਦੇ ਸਿਲਸਿਲੇ ਵਿਚ 33 ਪੁਲਸ ਅਧਿਕਾਰੀਆਂ ਦੀ ਇਕ ਸਾਲ ਦੀ ਸੇਵਾ ਵੀ ਮੁਅੱਤਲ ਕਰ ਦਿੱਤੀ ਹੈ।
ਖੈਬਰ ਪਖਤੂਨਖਵਾ ਦੇ ਕਰਕ ਜ਼ਿਲ੍ਹੇ ਦੇ ਟੇਰੀ ਪਿੰਡ ਵਿਚ 30 ਦਸੰਬਰ ਨੂੰ ਭੀੜ ਨੇ ਮੰਦਰ 'ਤੇ ਹਮਲਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਹੀ ਹਿੰਦੂ ਭਾਈਚਾਰੇ ਦੇ ਮੈਂਬਰਾਂ ਨੂੰ ਦਹਾਕਿਆਂ ਪੁਰਾਣੇ ਮੰਦਰ ਦੇ ਨਵੀਨੀਕਰਨ ਲਈ ਸਥਾਨਕ ਪੁਲਸ ਅਧਿਕਾਰੀਆਂ ਤੋਂ ਇਜਾਜ਼ਤ ਮਿਲੀ ਸੀ। ਭੀੜ ਨੇ ਮੰਦਰ ਦੇ ਪੁਰਾਣੇ ਭਵਨ ਦੇ ਨਾਲ ਹੀ ਨਵੇਂ ਉਸਾਰੀ ਕੰਮ ਨੂੰ ਵੀ ਢਹਿ-ਢੇਰੀ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਚੀਨ ਦੇ ਖ਼ਿਲਾਫ ਭਾਰਤ ਦੀ ਹਰ ਸੰਭਵ ਮਦਦ ਕਰੇਗਾ ਅਮਰੀਕਾ, ਗੁਪਤ ਦਸਤਾਵੇਜ਼ਾਂ ਜ਼ਰੀਏ ਹੋਇਆ ਖੁਲਾਸਾ
ਕੋਹਟ ਖੇਤਰ ਦੇ ਪੁਲਸ ਡਿਪਟੀ ਕਮਿਸ਼ਨਰ ਪੁਲਸ ਤੈਯਬ ਹਾਫਿਜ਼ ਚੀਮਾ ਨੇ ਘਟਨਾ ਦੀ ਜਾਂਚ ਦੇ ਲਈ ਪੁਲਿਸ ਅਧਿਕਾਰੀ ਜ਼ਹੀਰ ਸ਼ਾਰ ਨੂੰ ਜਾਂਚ ਅਧਿਕਾਰੀ ਨਿਯੁਕਤ ਕੀਤਾ ਸੀ ਅਤੇ ਇਕ ਹਫਤੇ ਦੇ ਅੰਦਰ ਇਸ ਮਾਮਲੇ ਵਿਚ ਰਿਪੋਰਟ ਸੌਂਪੀ ਗਈ। ਰਿਪੋਰਟ ਦੇ ਆਧਾਰ 'ਤੇ ਹੀ ਦੇਸ਼ੀ ਅਧਿਕਾਰੀਆਂ 'ਤੇ ਕਾਰਵਾਈ ਕੀਤੀ ਗਈ।
ਨੋਟ- ਪਾਕਿ ਹਿੰਦੂ ਮੰਦਰ ਮਾਮਲਾ : 12 ਪੁਲਸ ਅਧਿਕਾਰੀ ਬਰਖ਼ਾਸਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।