ਸਿਲੀਕਾਨ ਵੈਲੀ ''ਚ ਹਿੰਦੂ ਤੇ ਸਿੱਖ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਮਨਾਇਆ ਵੀਰ ਸਾਹਿਬਜ਼ਾਦੇ ਬਲਿਦਾਨ ਦਿਵਸ
Monday, Dec 30, 2024 - 04:28 PM (IST)
ਵਾਸ਼ਿੰਗਟਨ (ਭਾਸ਼ਾ) : ਅਮਰੀਕਾ ਦੀ ਸਿਲੀਕਾਨ ਵੈਲੀ ਵਿਚ ਸਿੱਖ ਅਤੇ ਹਿੰਦੂ ਭਾਈਚਾਰੇ ਦੇ ਲੋਕਾਂ ਨੇ ‘ਵੀਰ ਸਾਹਿਬਜ਼ਾਦੇ ਬਲਿਦਾਨ ਦਿਵਸ’ ਮਨਾਇਆ, ਜੋ ਕਿ ਸਿੱਖਾਂ ਦੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ ਵਿਚ ਮਨਾਇਆ ਜਾਂਦਾ ਹੈ। ਇਹ ਯਾਦਗਾਰ 26 ਦਸੰਬਰ ਨੂੰ ਕੈਲੀਫੋਰਨੀਆ ਦੇ ਗ੍ਰੇਟਰ ਸੈਕਰਾਮੈਂਟੋ ਸਥਿਤ ਜੈਨ ਸੈਂਟਰ ਵਿਖੇ ਮਨਾਈ ਗਈ। ਇਸ ਦੀ ਸ਼ੁਰੂਆਤ ਅਰਦਾਸ ਨਾਲ ਹੋਈ, ਜਿਸ ਤੋਂ ਬਾਅਦ ਸਟੇਜ 'ਤੇ ਬੱਚਿਆਂ ਵੱਲੋਂ ਆਪਣੀ ਸਾਂਝੀ ਸੱਭਿਆਚਾਰਕ ਅਤੇ ਧਾਰਮਿਕ ਵਿਰਾਸਤ ਦਾ ਜਸ਼ਨ ਮਨਾਉਂਦਿਆਂ ਪੇਸ਼ਕਾਰੀ ਕੀਤੀ ਗਈ।
ਐਲਕ ਗਰੋਵ ਦੇ ਮੇਅਰ ਬੌਬੀ ਸਿੰਘ-ਐਲਨ ਨੇ ਕਿਹਾ ਕਿ ਸਾਡੇ ਭਾਈਚਾਰਿਆਂ ਲਈ ਇੱਕ ਦੂਜੇ ਤੋਂ ਸਿੱਖਣ ਦੇ ਇਹ ਸਾਰਥਕ ਮੌਕੇ ਹਨ। ਮੈਂ ਏਕਤਾ, ਭਰੋਸੇ ਅਤੇ ਭਾਈਚਾਰਕ ਸਾਂਝ ਨੂੰ ਵਧਾਉਣ ਵਾਲੇ ਨਿਰੰਤਰ ਸਹਿਯੋਗ ਦੀ ਉਮੀਦ ਕਰਦਾ ਹਾਂ।" ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ - ਜ਼ੋਰਾਵਰ ਸਿੰਘ (6) ਅਤੇ ਫਤਿਹ ਸਿੰਘ (9) ਨੇ 18ਵੀਂ ਸਦੀ ਵਿੱਚ ਆਪਣੇ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ, ਜਦੋਂ ਕਿ ਵੱਡੇ ਪੁੱਤਰ ਅਜੀਤ ਸਿੰਘ (18) ਅਤੇ ਜੁਝਾਰ ਸਿੰਘ (14) ਨੇ ਚਮਕੌਰ ਸਾਹਿਬ ਵਿਚ ਮੁਗਲਾਂ ਦੇ ਖਿਲਾਫ ਲੜਦਿਆਂ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ।