ਪਾਕਿਸਤਾਨ 'ਚ ਹਿੰਦੂ ਵਿਅਕਤੀ 'ਤੇ ਈਸ਼ਨਿੰਦਾ ਦਾ ਦੋਸ਼, ਮਾਰਨ ਲਈ ਘਰ ਦੇ ਬਾਹਰ ਜੁਟੀ ਭੀੜ (ਵੀਡੀਓ)
Monday, Aug 22, 2022 - 10:17 AM (IST)
ਇਸਲਾਮਾਬਾਦ (ਏ.ਐੱਨ.ਆਈ.): ਪਾਕਿਸਤਾਨ 'ਚ ਹਿੰਦੂ ਘੱਟ ਗਿਣਤੀਆਂ 'ਤੇ ਲਗਾਤਾਰ ਜ਼ੁਲਮ ਹੋ ਰਹੇ ਹਨ। ਪਾਕਿਸਤਾਨ ਦੇ ਹੈਦਰਾਬਾਦ ਸ਼ਹਿਰ ਵਿੱਚ ਇੱਕ ਸਥਾਨਕ ਨਿਵਾਸੀ ਨਾਲ ਝੜਪ ਤੋਂ ਬਾਅਦ ਹਿੰਦੂ ਭਾਈਚਾਰੇ ਦੇ ਇੱਕ ਵਿਅਕਤੀ 'ਤੇ ਈਸ਼ਨਿੰਦਾ ਦਾ ਦੋਸ਼ ਲਗਾ ਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਇਸ ਤੋਂ ਇਲਾਵਾ ਉਸ ਵਿਰੁੱਧ ਝੂਠਾ ਕੇਸ ਵੀ ਦਰਜ ਕੀਤਾ ਗਿਆ। ਇਸ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਭੀੜ ਬਾਲਕੋਨੀ ਦੀ ਮਦਦ ਨਾਲ ਇੱਕ ਇਮਾਰਤ 'ਤੇ ਚੜ੍ਹ ਰਹੀ ਹੈ। ਪੁਲਸ ਨੇ ਮੌਕੇ ਤੋਂ ਭੀੜ ਨੂੰ ਹਟਾ ਦਿੱਤਾ ਅਤੇ ਪੀੜਤ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਪਰ ਕਿਹਾ ਜਾ ਰਿਹਾ ਹੈ ਕਿ ਕਥਿਤ ਈਸ਼ਨਿੰਦਾ ਕੇਸ ਜਿਸ ਵਿੱਚ ਇੱਕ ਹਿੰਦੂ ਆਦਮੀ ਨੂੰ ਫਸਾਇਆ ਜਾ ਰਿਹਾ ਹੈ ਜਾਂ ਅਸਲ ਵਿੱਚ ਇੱਕ ਮੁਸਲਿਮ ਔਰਤ ਦੁਆਰਾ ਕੀਤਾ ਗਿਆ ਹੈ।
Earlier, a charged mob gathered around the apartment building to get hold of the Hindu man. Police dispersed the mob and arrested the victim. pic.twitter.com/3j0RHUzzHO
— Naila Inayat (@nailainayat) August 21, 2022
ਪਾਕਿਸਤਾਨੀ ਪੱਤਰਕਾਰ ਨਾਇਲਾ ਇਨਾਇਤ ਨੇ ਟਵੀਟ ਕੀਤਾ ਕਿ ਹਿੰਦੂ ਸਫਾਈ ਕਰਮਚਾਰੀ ਅਸ਼ੋਕ ਕੁਮਾਰ 'ਤੇ ਹੈਦਰਾਬਾਦ 'ਚ ਕੁਰਾਨ ਦੇ ਕਥਿਤ ਅਪਮਾਨ ਲਈ ਈਸ਼ਨਿੰਦਾ ਦੀ ਧਾਰਾ 295ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਸ 'ਤੇ ਇਹ ਦੋਸ਼ ਉਸ ਸਮੇਂ ਲੱਗਾ ਹੈ ਜਦੋਂ ਉਸ ਦੀ ਇਕ ਦੁਕਾਨਦਾਰ ਬਿਲਾਲ ਅੱਬਾਸੀ ਨਾਲ ਬਹਿਸ ਹੋਈ ਸੀ।ਇਸ ਤੋਂ ਬਾਅਦ ਬਿਲਾਲ ਨੇ ਅਸ਼ੋਕ ਖ਼ਿਲਾਫ਼ ਮਾਮਲਾ ਦਰਜ ਕਰਵਾਇਆ ਸੀ। ਡਾਨ ਦੇ ਪੱਤਰਕਾਰ ਮੁਬਾਸ਼ਿਰ ਜ਼ੈਦੀ ਨੇ ਇੱਕ ਟਵੀਟ ਵਿੱਚ ਕਿਹਾ ਕਿ ਹੈਦਰਾਬਾਦ ਪੁਲਸ ਨੇ ਇੱਕ ਹਿੰਦੂ ਸਵੀਪਰ ਨੂੰ ਉਨ੍ਹਾਂ ਦੇ ਹਵਾਲੇ ਕਰਨ ਦੀ ਮੰਗ ਕਰ ਰਹੀ ਇੱਕ ਹਿੰਸਕ ਭੀੜ ਨੂੰ ਖਿੰਡਾਇਆ, ਜਿਸ 'ਤੇ ਈਸ਼ਨਿੰਦਾ ਦਾ ਦੋਸ਼ ਸੀ।
#Muslim-majority #Pakistan's Police saves a #Hindu man from a violent extremist mob: #Sindh Police at Hyderabad dispersed a violent crowd of extremists who wanted to harm a Pakistani Hindu sanitary worker for #blasphemy. Our Police force has made us proud. https://t.co/Nav8NINdTm
— Ahmed Quraishi (@_AhmedQuraishi) August 21, 2022
ਈਸ਼ਨਿੰਦਾ ਕਾਨੂੰਨ ਦੀ ਹੋ ਰਹੀ ਹੈ ਦੁਰਵਰਤੋਂ
ਪੜ੍ਹੋ ਇਹ ਅਹਿਮ ਖ਼ਬਰ- ਹੈਰਾਨੀਜਨਕ! ਨਹਾਉਂਦੇ ਸਮੇਂ ਮੁੰਡੇ ਦੇ ਸਿਰ 'ਚ ਦਾਖਲ ਹੋਇਆ 'ਦਿਮਾਗ ਖਾਣ ਵਾਲਾ ਕੀੜਾ', ਹੋਈ ਮੌਤ
ਪਾਕਿਸਤਾਨ ਵਿੱਚ ਈਸ਼ਨਿੰਦਾ ਕਾਨੂੰਨ ਦੇ ਤਹਿਤ ਹੇਠਲੀਆਂ ਅਦਾਲਤਾਂ ਵਿੱਚ ਜੱਜ ਸਬੂਤਾਂ ਦੀ ਜਾਂਚ ਕੀਤੇ ਬਿਨਾਂ ਇੱਕ ਦੋਸ਼ੀ ਨੂੰ ਮੌਤ ਦੀ ਸਜ਼ਾ ਦਿੰਦੇ ਹਨ। ਇੱਕ ਰਿਪੋਰਟ ਮੁਤਾਬਕ 1947 ਤੋਂ ਲੈ ਕੇ ਹੁਣ ਤੱਕ ਪਾਕਿਸਤਾਨ ਵਿੱਚ ਈਸ਼ਨਿੰਦਾ ਦੇ 1,415 ਮਾਮਲੇ ਸਾਹਮਣੇ ਆਏ ਹਨ। ਇਕ ਹੋਰ ਰਿਪੋਰਟ ਵਿਚ ਕਿਹਾ ਗਿਆ ਹੈ ਕਿ 2021 ਵਿਚ ਈਸ਼ਨਿੰਦਾ ਦੇ ਦੋਸ਼ਾਂ ਵਿਚ ਮੁਸਲਮਾਨ ਸਭ ਤੋਂ ਵੱਧ ਫਸੇ ਸਨ। ਜ਼ਿਆਦਾਤਰ ਅਹਿਮਦੀਆਂ, ਹਿੰਦੂਆਂ ਅਤੇ ਈਸਾਈਆਂ ਨੂੰ ਈਸ਼ਨਿੰਦਾ ਵਿੱਚ ਫਸਾਇਆ ਗਿਆ ਹੈ।
ਨੋਟ-ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।