ਪਾਕਿ ਤੋਂ ਆਏ ਹਿੰਦੂ ਡਾਕਟਰਾਂ ਨੇ ਸਰਕਾਰ ਨੂੰ ਕੀਤੀ ਅਪੀਲ
Sunday, Apr 19, 2020 - 01:53 AM (IST)
ਇਸਲਾਮਾਬਾਦ/ਜੋਧਪੁਰ (ਏਜੰਸੀ)–ਦੇਸ਼ ’ਚ ਕੋਰੋਨਾ ਦਾ ਪ੍ਰਕੋਪ ਹਰ ਦਿਨ ਵੱਧਦਾ ਜਾ ਿਰਹਾ ਹੈ। ਉਥੇ ਹੀ ਗੁਆਂਢੀ ਦੇਸ਼ ਪਾਕਿਸਤਾਨ ਦੇ ਵੱਖ-ਵੱਖ ਮੈਡੀਕਲ ਕਾਲਜਾਂ ਵਿਚ ਐੱਮ. ਬੀ. ਬੀ. ਐੱਸ. ਦੀ ਡਿਗਰੀ ਕਰਨ ਵਾਲੇ ਪ੍ਰਵਾਸੀ ਪਾਕਿਸਤਾਨੀ ਹਿੰਦੂ ਡਾਕਟਰਾਂ ਦੇ ਇਕ ਗਰੁੱਪ ਨੇ ਭਾਰਤ ਸਰਕਾਰ ਨੂੰ ਕੋਰੋਨਾ ਖਿਲਾਫ ਜੰਗ ਵਿਚ ਉਨ੍ਹਾਂ ਨੂੰ ਸ਼ਾਮਲ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਨ੍ਹਾਂ ਡਾਕਟਰਾਂ ਨੂੰ ਭਾਰਤ ਵਿਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਨਹੀਂ ਹੈ ਕਿਉਂਕਿ ਇਨ੍ਹਾਂ ਨੂੰ ਮੈਡੀਕਲ ਕੌਂਸਲ ਇੰਡੀਆ ਵਲੋਂ ਆਯੋਜਿਤ ਬ੍ਰਿਜ ਪ੍ਰੀਖਿਆ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ ਪਰ ਕੋਰੋਨਾ ਮਹਾਮਾਰੀ ਦੇ ਪਸਾਰ ਨੂੰ ਵੇਖਦੇ ਹੋਏ ਪਾਕਿਸਤਾਨੀ ਹਿੰਦੂ ਡਾਕਟਰਾਂ ਨੇ ਇਸ ਵਿਚ ਛੋਟ ਮੰਗੀ ਹੈ। ਉਥੇ ਸਰਕਾਰ ਨੂੰ ਅਪੀਲ ਕੀਤੀ ਕਿ ਕੋਰੋਨਾ ਖਿਲਾਫ ਜੰਗ ਵਿਚ ਉਨ੍ਹਾਂ ਨੂੰ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਜਾਵੇ।
ਦੱਸ ਦਈੇਏ ਕਿ ਇਨ੍ਹਾਂ ਡਾਕਟਰਾਂ ਨੂੰ ਭਾਰਤ ਵਿਚ ਪ੍ਰੈਕਟਿਸ ਕਰਨ ਦੀ ਇਜਾਜ਼ਤ ਨਹੀਂ ਹੈ ਕਿਉੰਕਿ ਇਨ੍ਹਾਂ ਲੋਕਾਂ ਨੂੰ ਮੈਡੀਕਲ ਕੌਂਸਲ ਆਫ ਇੰਡੀਆ (ਐਮ.ਸੀ.ਆਈ.) ਵਲੋਂ ਆਯੋਜਿਤ ਹੋਣ ਵਾਲੀ ਬ੍ਰਿਜ ਪ੍ਰੀਖਿਆ ਵਿਚ ਹਿੱਸਾ ਲੈਣ ਦੀ ਇਜਾਜ਼ਤ ਨਹੀਂ ਹੈ। ਇਹ ਪ੍ਰੀਖਿਆ ਉਨ੍ਹਾਂ ਭਾਰਤੀ ਲੋਕਾਂ ਲਈ ਲਾਜ਼ਮੀ ਹੈ ਜੋ ਵਿਦੇਸ਼ੀ ਡਿਗਰੀ ਦੇ ਨਾਲ ਭਾਰਤ ਵਿਚ ਪ੍ਰੈਕਟਿਸ ਕਰਨਾ ਚਾਹੁੰਦੇ ਹਨ ਪਰ ਮਹਾਂਮਾਰੀ ਦੇ ਪ੍ਰਸਾਰ ਨੂੰ ਦੇਖਦੇ ਹੋਏ ਪਾਕਿਸਤਾਨੀ ਹਿੰਦੂ ਡਾਕਟਰਾਂ ਨੇ ਇਸ ਤੋਂ ਛੋਟ ਮੰਗੀ ਹੈ।