ਪਾਕਿ ’ਚ ਹਿੰਦੂ ਵਪਾਰੀ ਅਗਵਾ, ਵੀਡੀਓ ਭੇਜ ਕੇ ਅਗਵਾਕਾਰਾਂ ਨੇ ਪਰਿਵਾਰ ਕੋਲੋਂ ਮੰਗੀ 5 ਕਰੋੜ ਦੀ ਫਿਰੌਤੀ

Wednesday, Aug 02, 2023 - 11:13 AM (IST)

ਪਾਕਿ ’ਚ ਹਿੰਦੂ ਵਪਾਰੀ ਅਗਵਾ, ਵੀਡੀਓ ਭੇਜ ਕੇ ਅਗਵਾਕਾਰਾਂ ਨੇ ਪਰਿਵਾਰ ਕੋਲੋਂ ਮੰਗੀ 5 ਕਰੋੜ ਦੀ ਫਿਰੌਤੀ

ਜਲੰਧਰ (ਇੰਟ.)– ਪਾਕਿਸਤਾਨ ਵਿਚ ਹਿੰਦੂ ਘੱਟ-ਗਿਣਤੀਆਂ ਦੀ ਹਾਲਤ ਬਹੁਤ ਹੀ ਤਰਸਯੋਗ ਹੈ। ਆਏ ਦਿਨ ਉਨ੍ਹਾਂ ਨੂੰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ ਵਿਚ ਇਕ ਹਿੰਦੂ ਵਪਾਰੀ ਨੂੰ ਅਣਪਛਾਤੇ ਵਿਅਕਤੀਆਂ ਵਲੋਂ ਅਗਵਾ ਕਰ ਲਿਆ ਗਿਆ ਸੀ, ਹੁਣ ਉਸ ਦੇ ਪਰਿਵਾਰਕ ਮੈਂਬਰਾਂ ਕੋਲੋਂ ਉਸ ਨੂੰ ਛੱਡਣ ਲਈ 5 ਕਰੋੜ ਰੁਪਏ ਦੀ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਅਗਵਾਕਾਰਾਂ ਨੇ ਬੰਧਕ ਬਣਾਏ ਗਏ ਵਪਾਰੀ ਦੀ ਇਕ ਵੀਡੀਓ ਉਸ ਦੇ ਬੇਟੇ ਨੂੰ ਭੇਜੀ ਹੈ, ਜਿਸ ਵਿਚ ਉਹ ਗੰਨ ਪੁਆਇੰਟ ’ਤੇ ਦਿਖਾਈ ਦੇ ਰਿਹਾ ਹੈ ਅਤੇ ਉਸ ਨੂੰ ਲਾਠੀਆਂ ਨਾਲ ਕੁੱਟਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਸਿਮਰਨਜੀਤ ਸਿੰਘ ਨੂੰ ਅਮਰੀਕਾ ’ਚ ਹੋ ਸਕਦੀ ਹੈ 15 ਸਾਲ ਦੀ ਕੈਦ ਤੇ 2 ਕਰੋੜ ਰੁਪਏ ਜੁਰਮਾਨਾ, ਜਾਣੋ ਕੀ ਹੈ ਵਜ੍ਹਾ

ਕੀ ਹੈ ਪੂਰਾ ਮਾਮਲਾ?

ਜਾਣਕਾਰੀ ਮੁਤਾਬਕ 20 ਜੂਨ ਨੂੰ ਸਿੰਧ ਦੇ ਕਾਸ਼ਮੋਰ ਜ਼ਿਲੇ ਦੇ ਬਕਸ਼ਪੁਰ ਇਲਾਕੇ ਤੋਂ ਹਿੰਦੂ ਵਪਾਰੀ ਜਗਦੀਸ਼ ਕੁਮਾਰ ਮੁੱਕੀ ਨੂੰ ਉਸ ਸਮੇਂ ਅਗਵਾ ਕਰ ਲਿਆ ਗਿਆ ਸੀ ਜਦੋਂ ਉਹ ਦੁਕਾਨ ਬੰਦ ਕਰ ਕੇ ਘਰ ਵਾਪਸ ਪਰਤ ਰਿਹਾ ਸੀ। ਉਨ੍ਹਾਂ ਦੇ ਪਰਿਵਾਰ ਵਲੋਂ 21 ਜੂਨ ਕਾਸ਼ਮੋਰ ਪੁਲਸ ਸਟੇਸ਼ਨ ਵਿਚ ਅਤੇ 23 ਜੂਨ ਨੂੰ ਕਰਾਚੀ ਪੁਲਸ ਹੈੱਡਕੁਆਰਟਰ ਵਿਚ ਪਾਕਿਸਤਾਨ ਦਾਰਾਵਰ ਇੱਤੇਹਾਦ ਦੇ ਮੁਖੀ ਫਕੀਰ ਸ਼ਿਵ ਕਾਛੀ ਦੀ ਮਦਦ ਨਾਲ ਇਕ ਰਿਪੋਰਟ ਦਰਜ ਕੀਤੀ ਗਈ ਸੀ।

ਇਹ ਵੀ ਪੜ੍ਹੋ: ਪੰਜਾਬ 'ਚ 2 ਸਕੂਲ ਬੱਸਾਂ ਦੀ ਟਰੱਕ ਨਾਲ ਭਿਆਨਕ ਟੱਕਰ, ਪਿਆ ਚੀਕ ਚਿਹਾੜਾ

ਹੁਣ ਬੀਤੀ 31 ਜੁਲਾਈ ਨੂੰ ਜਗਦੀਸ਼ ਕੁਮਾਰ ਦੇ ਬੇਟੇ ਨਰੇਸ਼ ਕੁਮਾਰ ਨੂੰ ਇਕ ਵੀਡੀਓ ਭੇਜੀ ਗਈ ਹੈ, ਜਿਸ ਵਿਚ ਜਗਦੀਸ਼ ਕੁਮਾਰ ਨੂੰ ਗਰਦਨ, ਹੱਥ ਅਤੇ ਪੈਰਾਂ ਵਿਚ ਜੰਜ਼ੀਰਾਂ ਬੰਨ੍ਹ ਕੇ ਜਕੜਿਆ ਹੋਇਆ ਦਿਖਾਇਆ ਗਿਆ ਹੈ। ਉਸ ਦੇ ਸਿਰ ’ਤੇ ਲਾਠੀਆਂ ਨਾਲ ਵਾਰ ਕੀਤੇ ਜਾ ਰਹੇ ਹਨ ਅਤੇ ਕੋਈ ਅਣਪਛਾਤਾ ਸਿਰ ’ਤੇ ਬੰਦੂਕ ਤਾਣੀ ਹੋਏ ਹੈ। ਵੀਡੀਓ ਵਿਚ ਪੀੜਤ ਅਗਵਾਕਾਰਾਂ ਨੂੰ ਦਯਾ ਦੀ ਗੁਹਾਰ ਲਗਾ ਰਿਹਾ ਹੈ, ਨਾਲ ਹੀ ਆਪਣੇ ਪਰਿਵਾਰ ਨੂੰ ਅਗਵਾਕਾਰਾਂ ਨੂੰ ਰੁਪਏ ਦੇਣ ਲਈ ਕਹਿ ਰਿਹਾ ਹੈ।

ਇਹ ਵੀ ਪੜ੍ਹੋ: ਬਠਿੰਡਾ ਤੋਂ ਵੱਡੀ ਖ਼ਬਰ: ਜ਼ਮੀਨੀ ਝਗੜੇ ਕਾਰਨ ਤਾਏ ਨੇ ਆਪਣੇ 21 ਸਾਲਾ ਭਤੀਜੇ ਨੂੰ ਦਿੱਤਾ ਜ਼ਹਿਰ, ਮੌਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News