ਪਾਕਿਸਤਾਨ ਦੇ ਸਿੰਧ ''ਚ ਇਕ ਹੋਰ ਹਿੰਦੂ ਦਾ ਕਤਲ, ਦੋਸਤਾਂ ਨਾਲ ਘੁੰਮਣ ਗਏ ਨੌਜਵਾਨ ਦੀ ਪਰਤੀ ਲਾਸ਼

Monday, May 29, 2023 - 11:22 PM (IST)

ਪਾਕਿਸਤਾਨ ਦੇ ਸਿੰਧ ''ਚ ਇਕ ਹੋਰ ਹਿੰਦੂ ਦਾ ਕਤਲ, ਦੋਸਤਾਂ ਨਾਲ ਘੁੰਮਣ ਗਏ ਨੌਜਵਾਨ ਦੀ ਪਰਤੀ ਲਾਸ਼

ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਦੇ ਸਿੰਧ ਵਿਚ ਇਕ ਹਿੰਦੂ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਕੇ ਉਸ ਦੀ ਲਾਸ਼ ਨੂੰ ਬੁਰੀ ਤਰ੍ਹਾਂ ਖੁਰਦ-ਬੁਰਦ ਕਰ ਦਿੱਤਾ ਗਿਆ। ਉਕਤ 21 ਸਾਲਾ ਨੌਜਵਾਨ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਸੀ, ਜਿਸ ਦੀ ਲਾਸ਼ 2 ਦਿਨ ਬਾਅਦ ਖੇਤਾਂ 'ਚੋਂ ਮਿਲੀ। 

ਇਹ ਖ਼ਬਰ ਵੀ ਪੜ੍ਹੋ - ਪਾਕਿ 'ਚ ਘੱਟਗਿਣਤੀਆਂ 'ਤੇ ਤਸ਼ੱਦਦ: ਨਾਬਾਲਗ ਧੀ ਨੂੰ ਮੁਸਲਿਮ ਨੌਜਵਾਨਾਂ ਤੋਂ ਬਚਾਉਂਦਿਆਂ ਮਾਂ ਦਾ ਹੋਇਆ ਕਤਲ

ਮ੍ਰਿਤਕ ਨੌਜਵਾਨ ਦੇ ਪਿਤਾ ਪ੍ਰਚੰਡ ਭੀਲ ਅਤੇ ਭੈਣ ਮਾਹਰ ਨੇ ਦੱਸਿਆ ਕਿ 25 ਮਈ ਨੂੰ ਸ਼ਾਮ ਭਾਗਚੰਦ ਭੀਲ ਆਪਣੇ ਦੋਸਤਾਂ ਸੋਹੇਲ ਅਤੇ ਅਕਰਮ ਨੂੰ ਮਿਲਣ ਦਾ ਕਹਿ ਕੇ ਘਰੋਂ ਗਿਆ ਸੀ। ਉਸ ਨੇ ਕਿਹਾ ਸੀ ਕਿ ਉਹ ਰਾਤ 10 ਵਜੇ ਤੋਂ ਪਹਿਲਾਂ ਵਾਪਸ ਆ ਜਾਵੇਗਾ ਪਰ ਜਦੋਂ ਉਹ ਸਵੇਰ ਤਕ ਵੀ ਨਾ ਪਰਤਿਆ ਤਾਂ ਪਰਿਵਾਰ ਨੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ। ਪਿਤਾ ਪ੍ਰਚੰਡ ਭੀਲ ਨੇ ਉਸ ਦੇ ਦੋਸਤਾਂ ਸੋਹੇਲ ਤੇ ਅਕਰਮ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਭਾਗਚੰਦ ਰਾਤ 10.30 ਵਜੇ ਦੇ ਕਰੀਬ ਹੀ ਘਰ ਨੂੰ ਚਲਾ ਗਿਆ ਸੀ। 

ਇਹ ਖ਼ਬਰ ਵੀ ਪੜ੍ਹੋ - ਹਨੇਰੀ ਨੇ ਮਚਾਈ ਤਬਾਹੀ: 2 ਲੋਕਾਂ ਦੀ ਮੌਤ, ਸ਼੍ਰੀ ਮਹਾਕਾਲ ਲੋਕ ਦੇ ਗਲਿਆਰੇ 'ਚ ਲੱਗੀਆਂ ਮੂਰਤੀਆਂ ਵੀ ਖੰਡਿਤ

ਪ੍ਰਚੰਡ ਭੀਲ ਵੱਲੋਂ ਸੰਗਰ ਪੁਲਸ ਥਾਣੇ ਵਿਚ ਸ਼ਿਕਾਇਤ ਦੇਣ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਪੁਲਸ ਨੇ ਇਹ ਕਹਿ ਕੇ ਸ਼ਿਕਾਇਤ ਲਿਖਣ ਤੋਂ ਮਨ੍ਹਾਂ ਕਰ ਦਿੱਤਾ ਕਿ ਉਸ ਨੂੰ ਗਿਆਂ ਅਜੇ ਬਹੁਤਾ ਸਮਾਂ ਨਹੀਂ ਹੋਇਆ ਤੇ ਹੋ ਸਕਦਾ ਹੈ ਕਿ ਉਹ ਸ਼ਾਮ ਤਕ ਪਰਤ ਆਵੇ। ਪਰ 27 ਮਈ ਨੂੰ ਤੜਕਸਾਰ ਭਾਗਚੰਦ ਦੀ ਲਾਸ਼ ਪਿੰਡ ਕੋਟ ਨਵਾਬ ਵਿਚ ਖੇਤਾਂ ਵਿਚੋਂ ਮਿਲੀ। ਪ੍ਰਚੰਡ ਮੁਤਾਬਕ ਉਸ ਨੇ ਪੁਲਸ ਕੋਲ ਸੋਹੇਲ ਅਤੇ ਅਕਰਮ 'ਤੇ ਸ਼ੱਕ ਜਤਾਇਆ ਸੀ, ਪਰ ਪੁਲਸ ਵੱਲੋਂ ਉਨ੍ਹਾਂ ਤੋਂ ਕੋਈ ਪੁੱਛਗਿੱਛ ਨਹੀਂ ਕੀਤੀ ਗਈ ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News