ਅਮਰੀਕਾ ''ਚ ਹਿੰਦੂ ਸੰਘ ਨੇ 1,250 ਅਧਿਆਪਕਾਂ ਨੂੰ ਕੀਤਾ ਸਨਮਾਨਿਤ
Friday, Jun 16, 2017 - 02:50 AM (IST)

ਵਾਸ਼ਿੰਗਟਨ — ਅਮਰੀਕਾ 'ਚ ਸੰਸਕ੍ਰਿਤੀਕ ਸੰਗਠਨ ਹਿੰਦੂ ਸੰਘ (ਐੱਚ. ਐੱਸ. ਐੱਸ.) ਨੇ 1, 250 ਅਧਿਆਪਕਾਂ ਨੂੰ ਗੁਰੂ ਵੰਨਦੋ ਪ੍ਰੋਗਰਾਮ ਦੇ ਤਹਿਤ ਸਨਮਾਨਿਤ ਕੀਤਾ ਹੈ। ਐੱਚ. ਐੱਸ. ਐੱਸ. ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸੰਗਠਨ ਨੇ ਮਈ ਅਤੇ ਜੂਨ ਮਹੀਨੇ 'ਚ ਅਧਿਆਪਕਾਂ ਨੂੰ ਸਨਮਾਨਿਤ ਕੀਤਾ। 20 ਜ਼ਿਲਿਆਂ ਦੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਸੰਗਠਨ ਨੇ ਕਿਹਾ, ''ਗੁਰੂ ਵੰਦਨਾ ਪ੍ਰੋਗਰਾਮ ਅਧਿਆਪਕਾਂ ਦੇ ਪ੍ਰਤੀ ਹਿੰਦੂ ਪਰੰਪਰਾ 'ਚ ਧੰਨਵਾਦ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ।