ਗਿਆਨਵਾਪੀ ਮਸਜਿਦ ’ਤੇ ਅਦਾਲਤ ਦਾ ਫ਼ੈਸਲਾ ਇਤਿਹਾਸਿਕ: ਅਮਰੀਕੀ ਹਿੰਦੂ
Saturday, Feb 03, 2024 - 09:36 AM (IST)
ਵਾਸ਼ਿੰਗਟਨ (ਭਾਸ਼ਾ)- ਅਮਰੀਕਾ ਵਿਚ ਇਕ ਪ੍ਰਮੁੱਖ ਹਿੰਦੂ ਅਮਰੀਕੀ ਸਮੂਹ ਨੇ ਵਾਰਾਣਸੀ ਜ਼ਿਲ੍ਹਾ ਅਦਾਲਤ ਦੇ ਗਿਆਨਵਾਪੀ ਮਸਜਿਦ ਕੰਪਲੈਕਸ ਵਿਚ ਵਿਆਸ ਜੀ ਦੇ ਤਹਿਖਾਨੇ ਵਿਚ ਹਿੰਦੂ ਸ਼ਰਧਾਲੂਆਂ ਨੂੰ ਪੂਜਾ ਕਰਨ ਦੀ ਇਜਾਜ਼ਤ ਦੇਣ ਦੇ ਫੈਸਲੇ ਦਾ ਸਵਾਗਤ ਕੀਤਾ ਹੈ। ਵਿਸ਼ਵ ਹਿੰਦੂ ਪ੍ਰੀਸ਼ਦ ਆਫ ਅਮਰੀਕਾ (ਵੀ.ਐੱਚ.ਪੀ.ਏ.) ਅਤੇ ਲਗਭਗ 6 ਹੋਰ ਹਿੰਦੂ ਅਮਰੀਕੀ ਸਮੂਹਾਂ ਨੇ ਇਕ ਬਿਆਨ ਜਾਰੀ ਕਰਕੇ ਇਸ ਨੂੰ ‘ਇਤਿਹਾਸਕ ਫੈਸਲਾ’ ਦੱਸਿਆ ਹੈ। ਮੀਡੀਆ ਨੂੰ ਜਾਰੀ ਇਕ ਬਿਆਨ ਵਿੱਚ ਕਿਹਾ ਗਿਆ ਕਿ ਵੀ.ਐੱਚ.ਪੀ.ਏ. ਮਾਣਯੋਗ ਅਦਾਲਤ ਵੱਲੋਂ ਲਏ ਗਏ ਇਸ ਚੰਗੀ ਤਰ੍ਹਾਂ ਸੋਚੇ ਸਮਝੇ ਅਤੇ ਜਾਇਜ਼ ਫੈਸਲੇ ਦੀ ਬਹੁਤ ਸ਼ਲਾਘਾ ਕਰਦਾ ਹੈ। ਇਹ ਇਤਿਹਾਸਕ ਫੈਸਲਾ ਉਨ੍ਹਾਂ ਅਧਿਕਾਰਾਂ ਨੂੰ ਬਹਾਲ ਕਰਦਾ ਹੈ ਜੋ ਨਵੰਬਰ 1993 ਵਿਚ ਹਿੰਦੂਆਂ ਤੋਂ ਗੈਰ-ਕਾਨੂੰਨੀ ਢੰਗ ਨਾਲ ਖੋਹ ਲਏ ਗਏ ਸਨ।
ਇਹ ਵੀ ਪੜ੍ਹੋ: US 'ਚ 4 ਭਾਰਤੀ ਵਿਦਿਆਰਥੀਆਂ ਦੀ ਮੌਤ, ਗੁੱਸੇ 'ਚ ਆਏ ਲੋਕਾਂ ਨੇ ਭਾਰਤ ਸਰਕਾਰ ਤੋਂ ਕੀਤੀ ਇਹ ਮੰਗ
ਇਸ ਵਿਚ ਕਿਹਾ ਗਿਆ ਕਿ ਵੀ.ਐੱਚ.ਪੀ.ਏ. ਇਸ ਗੱਲ ’ਤੇ ਜ਼ੋਰ ਦਿੰਦਾ ਹੈ ਕਿ ਇਹ ਕਿਸੇ ਘੱਟ-ਗਿਣਤੀ ਸਮੂਹ ਦੇ ਖਿਲਾਫ ਸੰਘਰਸ਼ ਦਾ ਮਸਲਾ ਨਹੀਂ ਹੈ ਸਗੋਂ ਬੁਨਿਆਦੀ ਤੌਰ ’ਤੇ ਜਾਇਦਾਦ ਦੇ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ। ਹਿੰਦੂ ਧਿਰ ਵੱਲੋਂ ਪੇਸ਼ ਕੀਤੇ ਅਟੱਲ ਸਬੂਤਾਂ ਦੇ ਆਧਾਰ ’ਤੇ ਇਹ ਫੈਸਲਾ ਬਿਲਕੁਲ ਨਿਆਂ ਦੇ ਸਿਧਾਂਤਾਂ ਅਨੁਸਾਰ ਹੈ। ਵੀ.ਐੱਚ.ਪੀ.ਏ. ਨੇ ਕਿਹਾ ਕਿ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ.) ਵੱਲੋਂ ਕੀਤੇ ਗਏ ਵਿਆਪਕ ਪੁਰਾਤੱਤਵ ਸਰਵੇਖਣਾਂ ਅਜਿਹੇ ਸਬੂਤ ਮਿਲੇ ਹਨ ਜੋ ਇਹ ਦਰਸਾਉਂਦੇ ਹਨ ਕਿ ਗਿਆਨਵਾਪੀ ਮਸਜਿਦ ਇੱਕ ਹਿੰਦੂ ਮੰਦਰ ਨੂੰ ਢਾਹੁਣ ਤੋਂ ਬਾਅਦ ਬਣਾਈ ਗਈ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।