ਪੰਜਾਬ ''ਚ ਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ ਵੀ ਹੋਣਗੀਆਂ ਰਜਿਸਟਰੀਆਂ, CM ਮਾਨ ਨੇ ਲਿਆ ਸਖ਼ਤ ਫ਼ੈਸਲਾ

Tuesday, Mar 04, 2025 - 12:24 PM (IST)

ਪੰਜਾਬ ''ਚ ਤਹਿਸੀਲਦਾਰਾਂ ਦੀ ਹੜਤਾਲ ਵਿਚਾਲੇ ਵੀ ਹੋਣਗੀਆਂ ਰਜਿਸਟਰੀਆਂ, CM ਮਾਨ ਨੇ ਲਿਆ ਸਖ਼ਤ ਫ਼ੈਸਲਾ

ਮਾਛੀਵਾੜਾ ਸਾਹਿਬ (ਟੱਕਰ) : ਮਾਲ ਵਿਭਾਗ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਵਲੋਂ ਸਮੂਹਿਕ ਹੜਤਾਲ ’ਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖ਼ਤ ਐਕਸ਼ਨ ਲਿਆ ਹੈ। ਉਨ੍ਹਾਂ ਨੇ ਤਹਿਸੀਲਦਾਰਾਂ ਨਾਲ ਮੀਟਿੰਗ ਕਰ ਮਸਲੇ ਨੂੰ ਸੁਲਝਾਉਣ ਦੀ ਬਜਾਏ ਕਾਨੂੰਗੋ ਅਤੇ ਸੁਪਰਡੈਂਟਾਂ ਦੀਆਂ ਡਿਊਟੀਆਂ ਲਗਾ ਦਿੱਤੀਆਂ ਹਨ ਕਿ ਉਹ ਰਜਿਸਟਰੀਆਂ ਕਰਨ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰ ਨਾ ਹੋਣਾ ਪਵੇ। ਡਿਪਟੀ ਕਮਿਸ਼ਨਰ ਲੁਧਿਆਣਾ ਵਲੋਂ ਇਸ ਸਬੰਧੀ ਲੁਧਿਆਣਾ ਜ਼ਿਲ੍ਹੇ ਦੀਆਂ 15 ਤਹਿਸੀਲਾਂ ਤੇ ਸਬ ਤਹਿਸੀਲਾਂ 'ਚ ਕਾਨੂੰਗੋ ਤਾਇਨਾਤ ਕਰ ਦਿੱਤੇ ਗਏ ਹਨ, ਜੋ ਅੱਜ ਹੀ ਜਾ ਕੇ ਲੋਕਾਂ ਦੀਆਂ ਰਜਿਸਟਰੀਆਂ ਕਰਨਗੇ।

ਇਹ ਵੀ ਪੜ੍ਹੋ : ਪੰਜਾਬ 'ਚ ਹੁਣ ਡਰੋਨਾਂ ਰਾਹੀਂ ਨਹੀਂ ਆ ਸਕੇਗਾ ਨਸ਼ਾ! ਸਰਕਾਰ ਨੇ ਲੱਭ ਲਿਆ ਤੋੜ

ਡਿਪਟੀ ਕਮਿਸ਼ਨਰ ਵਲੋਂ ਜਾਰੀ ਨਿਰਦੇਸ਼ਾਂ ਅਨੁਸਾਰ ਦਫ਼ਤਰ ਸਬ ਰਜਿਸਟਰਾਰ ਲੁਧਿਆਣਾ ਪੂਰਬੀ ਵਿਖੇ ਸੁਪਰਡੈਂਟ ਰਾਜੇਸ਼ ਕੁਮਾਰ, ਲੁਧਿਆਣਾ ਪੱਛਮੀ ’ਚ ਸੁਪਰਡੈਂਟ ਹਰਵਿੰਦਰ ਸਿੰਘ, ਲੁਧਿਆਣਾ ਕੇਂਦਰੀ ਕਾਨੂੰਗੋ ਵਰੁਣ ਛਾਬੜਾ, ਸਮਰਾਲਾ ’ਚ ਕਾਨੂੰਗੋ ਹਰਜਿੰਦਰ ਕੌਰ, ਜਗਰਾਓਂ ’ਚ ਸੁਪਰਡੈਂਟ ਬਿਕਰਮਪਾਲ, ਰਾਏਕੋਟ ’ਚ ਸੁਪਰਡੈਂਟ ਸਰਬਜੀਤ ਸਿੰਘ, ਪਾਇਲ ’ਚ ਸੁਪਰਡੈਂਟ ਕੁਲਦੀਪ ਕੁਮਾਰ, ਖੰਨਾ ’ਚ ਸੁਪਰਡੈਂਟ ਹਰਮਿੰਦਰ ਕੌਰ, ਮੁਲਾਂਪੁਰ ਦਾਖਾ ’ਚ ਕਾਨੂੰਗੋ ਰਜਿੰਦਰ ਸਿੰਘ, ਕੂੰਮਕਲਾਂ ’ਚ ਕਾਨੂੰਗੋ ਪਰਮਜੀਤ ਸਿੰਘ, ਡੇਹਲੋਂ ’ਚ ਕਾਨੂੰਗੋ ਬਲਜੀਤ ਸਿੰਘ, ਸਿੱਧਵਾਂ ਬੇਟ ’ਚ ਕਾਨੂੰਗੋ ਰਣਜੀਤ ਸਿੰਘ, ਮਲੌਦ ’ਚ ਕਾਨੂੰਗੋ ਜਸਵੰਤ ਸਿੰਘ, ਮਾਛੀਵਾੜਾ ’ਚ ਕਾਨੂੰਗੋ ਜਸਪ੍ਰੀਤ ਸਿੰਘ ਅਤੇ ਸਾਹਨੇਵਾਲ ’ਚ ਕਾਨੂੰਗੋ ਵਰੁਣ ਕੁਮਾਰ ਰਜਿਸਟਰੀਆਂ ਕਰਨਗੇ।

ਇਹ ਵੀ ਪੜ੍ਹੋ : ਪੰਜਾਬੀਆਂ ਲਈ ਔਖੀ ਘੜੀ! ਬੁਰੀ ਤਰ੍ਹਾਂ ਵਿਗੜੇ ਹਾਲਾਤ, ਔਖੇ-ਸੌਖੇ ਕੱਢਣੇ ਪੈਣਗੇ ਦਿਨ

ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਲੋਕਾਂ ਵਲੋਂ ਆਪਣੀਆਂ ਰਜਿਸਟਰੀਆਂ ਕਰਵਾਉਣ ਲਈ ਆਨਲਾਈਨ ਬੇਨਤੀਆਂ ਕੀਤੀਆਂ ਗਈਆਂ ਹਨ, ਇਸ ਲਈ ਲੋਕਾਂ ਨੂੰ ਖੱਜਲ-ਖੁਆਰੀ ਤੋਂ ਬਚਾਉਣ ਲਈ ਉਕਤ ਅਧਿਕਾਰੀਆਂ ਨੂੰ ਰਜਿਸਟਰੀਆਂ ਕਰਨ ਦਾ ਅਧਿਕਾਰ ਦਿੱਤਾ ਜਾਂਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


author

Babita

Content Editor

Related News