ਹਿੰਦੂਆਂ ਦੀ ਗੁਹਾਰ ਪਾਕਿਸਤਾਨ ਸਰਕਾਰ ਨੂੰ ਸੁਣਾਈ ਨਹੀਂ ਦਿੱਤੀ : ਡਾ. ਬੈਂਕਵਾਨੀ

Tuesday, Jan 25, 2022 - 02:31 PM (IST)

ਹਿੰਦੂਆਂ ਦੀ ਗੁਹਾਰ ਪਾਕਿਸਤਾਨ ਸਰਕਾਰ ਨੂੰ ਸੁਣਾਈ ਨਹੀਂ ਦਿੱਤੀ : ਡਾ. ਬੈਂਕਵਾਨੀ

ਪਾਕਿ/ਗੁਰਦਾਸਪੁਰ (ਜ. ਬ.) - ਪਾਕਿਸਤਾਨ ਹਿੰਦੂ ਕੌਂਸਲ ਦੇ ਚੇਅਰਮੈਨ ਡਾ. ਰਮੇਸ ਬੈਂਕਵਾਨੀ, ਜੋ ਪਾਕਿ ਤਹਿਰੀਕ-ਏ-ਇਨਸਾਫ ਦੀ ਸੱਤਾਧਾਰੀ ਪਾਰਟੀ ਦੇ ਨਾਮਜ਼ਦ ਸੰਸਦ ਮੈਂਬਰ ਵੀ ਹਨ, ਵਲੋਂ ਦੋਸ਼ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਪਾਕਿ ’ਚ ਗੈਰ-ਮੁਸਲਿਮ ਕੁੜੀਆਂ ਨੂੰ ਅਗਵਾ, ਜ਼ਬਰਦਸਤੀ ਧਰਮ ਪਰਿਵਰਤਣ ਅਤੇ ਅਗਵਾ ਕਰਨ ਵਾਲਿਆਂ ਨਾਲ ਲੜਕੀ ਨੂੰ ਨਿਕਾਹ ਹੋਣ ਸਬੰਧੀ ਵੀਡੀਓ ਇਕ ਘੰਟੇ ’ਚ ਲੱਖਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ। ਇਸ ਤੋਂ ਬਾਅਦ ਵੀ ਪਾਕਿਸਤਾਨ ਸਰਕਾਰ ਅਤੇ ਧਾਰਮਿਕ ਗੁਰੂਆਂ ’ਤੇ ਇਸ ਦਾ ਕੋਈ ਅਸਰ ਨਹੀਂ ਹੋਇਆ।

ਸਰਹੱਦੀ ਸੂਤਰਾਂ ਅਨੁਸਾਰ ਬੀਤੀ ਰਾਤ ਟੇਰੀ ’ਚ ਪਾਕਿ ਹਿੰਦੂ ਕੌਂਸਲ ਵੱਲੋਂ ਕਰਵਾਏ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਡਾ. ਰਮੇਸ਼ ਬੈਂਕਵਾਨੀ ਨੇ ਕਿਹਾ ਕਿ ਧਰਮ ਪਰਿਵਰਤਣ ਦੀ ਆੜ ’ਚ ਪਾਕਿਸਤਾਨ ਦੇ ਗੈਰ-ਮੁਸਲਿਮ ਲੋਕਾਂ ’ਤੇ ਕਿੰਨੇ ਅੱਤਿਆਚਾਰ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਪਰਿਵਾਰਾਂ ਨੂੰ ਕਿੰਨਾ ਨੁਕਸਾਨ ਝੱਲਣਾ ਪੈ ਰਿਹਾ ਹੈ। ਇਸ ਸਬੰਧੀ ਸਰਕਾਰੀ ਅਧਿਕਾਰੀ ਕੰਨ ਬੰਦ ਕਰ ਕੇ ਬੈਠੇ ਹਨ। ਇਸ ਦੇ ਉਲਟ ਪਾਕਿਸਤਾਨ ਵਿਚ ਸਮੇਂ-ਸਮੇਂ ’ਤੇ ਸੂਬਾ ਸਰਕਾਰਾਂ ਗੈਰ-ਮੁਸਲਿਮਾਂ ਦੇ ਅਧਿਕਾਰਾਂ ਦੀ ਰਾਖੀ ਲਈ ਦਹਾਈ ਦਿੰਦੀਆਂ ਰਹੀਆਂ ਹਨ।

ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਕੁਝ ਲੋਕ ਸੋਚਦੇ ਹਨ ਕਿ ਜ਼ਿਆਦਾ ਤੋਂ ਜ਼ਿਆਦਾ ਗੈਰ-ਮੁਸਲਿਮ ਧਰਮ ਪਰਿਵਰਤਣ ਕਰਨ ਨਾਲ ਉਨ੍ਹਾਂ ਨੂੰ ਫਿਰਦੌਸ਼ ’ਚ ਸਨਮਾਨ ਮਿਲੇਗਾ, ਉਹ ਕਿਸੇ ਨਾ ਕਿਸੇ ਗਲਤੀ ਵਿਚ ਹਨ ਅਤੇ ਕੱਟੜਪੰਥੀਆਂ ਦੇ ਹੱਥੋਂ ਗੁੰਮਰਾਹ ਹੋ ਰਹੇ ਹਨ। ਜਿਹੜੇ ਲੋਕ ਪਾਪ ਕਰਦੇ ਹਨ, ਉਹ ਫਿਰਦੌਸ਼ ਅਤੇ ਨਰਕ ਵਿਚ ਵੀ ਜਗ੍ਹਾ ਨਹੀਂ ਪ੍ਰਾਪਤ ਕਰ ਸਕਦੇ। ਉਨ੍ਹਾਂ ਦੋਸ਼ ਲਾਇਆ ਕਿ ਪਾਕਿਸਤਾਨ ਦੀ ਸਰਕਾਰ ਦੇਸ਼ ’ਚ ਸਭ ਲਈ ਨਾਗਰਿਕਤਾ, ਅਧਿਕਾਰਾਂ ਅਤੇ ਮੌਕਿਆਂ ਦੀ ਬਰਾਬਰੀ ਦਾ ਦਾਅਵਾ ਕਰਦੀ ਹੈ ਪਰ ਗੈਰ-ਮੁਸਲਿਮ ਲੜਕੀਆਂ ਦੇ ਜਬਰੀ ਧਰਮ ਪਰਿਵਰਤਨ ਨੂੰ ਰੋਕਣ ਲਈ ਕਾਨੂੰਨ ਪਾਸ ਨਹੀਂ ਕਰ ਰਹੀ ਅਤੇ ਉਨ੍ਹਾਂ ਗੁਹਾਰ ਪਾਕਿਸਤਾਨ ਨੂੰ ਸੁਣਾਈ ਨਹੀਂ ਦਿੱਤੀ ਹੈ।
 


author

rajwinder kaur

Content Editor

Related News