ਏਸ਼ੀਆਈ ਅਮਰੀਕੀਆਂ ਵੱਲੋਂ ਬੋਲੀਆਂ ਜਾਣ ਵਾਲੀਆਂ ਪ੍ਰਮੁੱਖ ਪੰਜ ਭਾਸ਼ਾਵਾਂ 'ਚ 'ਹਿੰਦੀ' ਵੀ ਸ਼ਾਮਲ
Thursday, Aug 05, 2021 - 05:21 PM (IST)
![ਏਸ਼ੀਆਈ ਅਮਰੀਕੀਆਂ ਵੱਲੋਂ ਬੋਲੀਆਂ ਜਾਣ ਵਾਲੀਆਂ ਪ੍ਰਮੁੱਖ ਪੰਜ ਭਾਸ਼ਾਵਾਂ 'ਚ 'ਹਿੰਦੀ' ਵੀ ਸ਼ਾਮਲ](https://static.jagbani.com/multimedia/2021_8image_17_18_169117039hindi.jpg)
ਵਾਸ਼ਿੰਗਟਨ (ਬਿਊਰੋ): ਏਸ਼ੀਆਈ ਮੂਲ ਦੇ ਅਮਰੀਕੀਆਂ ਵੱਲੋਂ ਬੋਲੀਆਂ ਜਾਣ ਵਾਲੀਆਂ ਚੋਟੀ ਦੀਆਂ ਭਾਸ਼ਾਵਾਂ ਵਿਚ ਹਿੰਦੀ ਵੀ ਸ਼ਾਮਲ ਹੈ। ਇਕ ਮਸ਼ਹੂਰ ਮਾਹਰ ਨੇ ਇਹ ਜਾਣਕਾਰੀ ਦਿੱਤੀ। 'ਏਸ਼ੀਅਨ ਅਮੇਰਿਕਨਜ਼ ਐਡਵਾਂਸਿੰਗ ਜਸਟਿਸ' (AAJC) ਦੇ ਪ੍ਰਧਾਨ ਅਤੇ ਕਾਰਜਕਾਰੀ ਨਿਰਦੇਸ਼ਕ ਜੌਨ ਯਾਂਗ ਨੇ ਸੈਨੇਟ, ਗ੍ਰਹਿ ਮੰਤਰਾਲੇ ਅਤੇ ਸਰਕਾਰੀ ਕਾਰਜ ਕਮੇਟੀ ਦੇ ਮੈਂਬਰਾਂ ਨੂੰ ਦੱਸਿਆ ਕਿ ਘੱਟ ਗਿਣਤੀ ਮਿਥਕ ਦੇ ਵਿਆਪਕ ਪ੍ਰਤੀਰੂਪ ਵਿਚ ਅਕਸਰ ਜਿਹੜੀਆਂ ਚੀਜ਼ਾਂ ਨੂੰ ਛੱਡ ਦਿੱਤਾ ਜਾਂਦਾ ਹੈ ਉਹ ਭਾਸ਼ਾਈ ਪਹੁੰਚ ਦੀ ਕਮੀ ਨਾਲ ਪੈਦਾ ਹੋਈਆਂ ਅਸਮਾਨਤਾਵਾਂ ਹਨ।
ਯਾਂਗ ਨੇ ਕਿਹਾ ਕਿ ਕਰੀਬ ਦੋ ਤਿਹਾਈ ਏਸ਼ੀਆਈ ਅਮਰੀਕੀ ਆਬਾਦੀ ਪ੍ਰਵਾਸੀਆਂ ਦੀ ਹੈ ਜਿਹਨਾਂ ਵਿਚੋਂ 52 ਫੀਸਦੀ ਏਸ਼ੀਆਈ ਅਮਰੀਕੀ ਪ੍ਰਵਾਸੀਆਂ ਕੋਲ ਸੀਮਤ ਅੰਗਰੇਜ਼ੀ ਸਮਰੱਥਾ ਹੁੰਦੀ ਹੈ। ਯਾਂਗ ਨੇ ਕਿਹਾ,''ਏਸ਼ੀਆਈ ਅਮਰੀਕੀ ਭਾਈਚਾਰਿਆਂ ਵਿਚਕਾਰ ਸੀਮਤ ਅੰਗਰੇਜ਼ੀ ਸਮਰੱਥਾ (ਐੱਲ.ਈ.ਪੀ.) ਦੀ ਦਰ ਬਹੁਤ ਜ਼ਿਆਦਾ ਵੱਖਰੀ ਹੈ।'' ਏਸ਼ੀਆਈ ਪ੍ਰਵਾਸੀਆਂ ਵੱਲੋਂ ਬੋਲੀਆਂ ਜਾਣ ਵਾਲੀਆਂ ਚੋਟੀ ਦੀਆਂ ਭਾਸ਼ਾਵਾਂ ਵਿਚ ਚੀਨੀ, ਤੇਗਾਲੋਗ, ਵਿਅਤਨਾਮੀ, ਕੋਰੀਆਈ ਅਤੇ ਹਿੰਦੀ ਭਾਸ਼ਾ ਹੈ।
ਪੜ੍ਹੋ ਇਹ ਅਹਿਮ ਖਬਰ- ਬੰਗਲਾਦੇਸ਼ 'ਚ ਪੁਲਸ ਨੇ ਭਗਵਾਨ ਵਿਸ਼ਨੂੰ ਦੀ ਕਾਲੇ ਪੱਥਰ ਦੀ 'ਮੂਰਤੀ' ਕੀਤੀ ਬਰਾਮਦ
ਉਹਨਾਂ ਨੇ ਸਾਂਸਦਾਂ ਨੂੰ ਦੱਸਿਆ ਕਿ ਮਿਆਂਮਾਰ ਵਿਚ ਗੈਰ ਪ੍ਰਵਾਸੀਆਂ ਦੀ ਐੱਲ.ਈ.ਪੀ. ਦਰ ਏਸ਼ੀਆਈ ਅਮਰੀਕੀਆਂ ਵਿਚ ਸਭ ਤੋਂ ਵੱਧ 79 ਫੀਸਦੀ ਹੈ। ਇਹ ਜ਼ਿਕਰਯੋਗ ਹੈ ਕਿ ਘੱਟ ਐੱਲ.ਈ.ਪੀ. ਦਰਾਂ ਵਾਲੇ ਏਸ਼ੀਆਈ ਅਮਰੀਕੀ ਗੈਰ ਪ੍ਰਵਾਸੀ ਸਮੂਹਾਂ ਵਿਚ ਵੀ ਲੱਗਭਗ ਇਕ ਤਿਹਾਈ ਆਬਾਦੀ ਨੂੰ ਅੰਗਰੇਜ਼ੀ ਵਿਚ ਗੱਲਬਾਤ ਕਰਨ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਯਾਂਗ ਨੇ ਕਿਹਾ ਕਿ ਅੰਗਰੇਜ਼ੀ ਵਿਚ ਸੀਮਤ ਸਮਰੱਥਾ ਵਾਲੇ ਏਸ਼ੀਆਈ ਅਮਰੀਕੀਆਂ ਨੂੰ ਬਾਹਰ ਰੱਖਣ ਵਾਲੇ ਗੁੰਮਰਾਹਕੁੰਨ ਸਰਵੇਖਣਾਂ ਸਮੇਤ ਲੋਕਪ੍ਰਿਅ ਗਲਤਫਹਿਮੀਆਂ ਦੇ ਬਾਵਜੂਦ ਏਸ਼ੀਆਈ ਅਮਰੀਕੀਆਂ ਨੂੰ ਮਹਾਮਾਰੀ ਦੌਰਾਨ ਜ਼ਬਰਦਸਤ ਵਿੱਤੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਨੇ ਕਿਹਾ,''ਏਸ਼ੀਆਈ-ਅਮਰੀਕੀ ਭਾਈਚਾਰੇ 'ਤੇ ਵਿਨਾਸ਼ਕਾਰੀ ਸਿਹਤ ਅਤੇ ਵਿੱਤੀ ਪ੍ਰਭਾਵ, ਏਸ਼ੀਆਈ ਲੋਕਾਂ ਖ਼ਿਲਾਫ਼ ਨਫਰਤ ਦਾ ਨਤੀਜਾ ਹੈ। ਅਸੀਂ ਏਸ਼ੀਆਈ ਅਮਰੀਕੀਆਂ ਦੇ ਪ੍ਰਤੀ ਨਸਲਵਾਦੀ ਸ਼ੋਸ਼ਣ ਅਤੇ ਹਿੰਸਾ ਦੇਖੀ ਹੈ ਜਿਹਨਾਂ ਨੂੰ ਮਹਾਮਾਰੀ ਦੇ ਸਾਹਮਣੇ ਦੇ ਬਾਅਦ ਤੋਂ ਕੋਵਿਡ-19 ਲਈ ਗਲਤ ਢੰਗ ਨਾਲ ਦੋਸ਼ੀ ਠਹਿਰਾਇਆ ਗਿਆ ਹੈ।''