ਮੋਂਟਰੀਅਲ ''ਚ ਹੜਤਾਲੀ ਮਜ਼ਦੂਰਾਂ ਨੇ ਪਾਇਆ ਆਵਾਜਾਈ ''ਚ ਵਿਘਨ

Thursday, Apr 16, 2026 - 07:26 PM (IST)

ਮੋਂਟਰੀਅਲ ''ਚ ਹੜਤਾਲੀ ਮਜ਼ਦੂਰਾਂ ਨੇ ਪਾਇਆ ਆਵਾਜਾਈ ''ਚ ਵਿਘਨ

ਵੈਨਕੂਵਰ (ਮਲਕੀਤ ਸਿੰਘ) : ਕੈਨੇਡਾ ਦੇ ਸ਼ਹਿਰ ਮੋਂਟਰੀਅਲ 'ਚ ਹੜਤਾਲ ਕਰ ਰਹੇ ਬਲੂ-ਕਾਲਰ ਮਜ਼ਦੂਰਾਂ ਵੱਲੋਂ ਸੜਕ ਨੂੰ ਬੰਦ ਕਰ ਦਿੱਤਾ ਗਿਆ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਇਸ ਕਾਰਨ ਸਵੇਰੇ ਕੰਮ 'ਤੇ ਜਾਣ ਵਾਲੇ ਲੋਕਾਂ ਨੂੰ ਵੱਡੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਅਤੇ ਕਈ ਵਾਹਨ ਲੰਬੀਆਂ ਕਤਾਰਾਂ ਵਿੱਚ ਫਸੇ ਰਹੇ।

ਜਾਣਕਾਰੀ ਮੁਤਾਬਕ ਇਹ ਪ੍ਰਦਰਸ਼ਨ ਸ਼ਹਿਰ ਦੇ ਮਜ਼ਦੂਰਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਸੜਕ ’ਤੇ ਇਕੱਠੇ ਹੋ ਕੇ ਟ੍ਰੈਫਿਕ ਰੋਕ ਦਿੱਤਾ, ਜਿਸ ਨਾਲ ਆਵਾਜਾਈ ਲਗਭਗ ਠੱਪ ਹੋ ਗਈ। ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਦਲਵੇਂ ਰਸਤੇ ਵਰਤਣ ਅਤੇ ਇਲਾਕੇ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਨ। ਪੁਲਸ ਅਤੇ ਟ੍ਰੈਫਿਕ ਟੀਮਾਂ ਵੱਲੋਂ ਸਥਿਤੀ ਨੂੰ ਨਿਯੰਤਰਿਤ ਕਰਨ ਅਤੇ ਆਵਾਜਾਈ ਨੂੰ ਦੁਬਾਰਾ ਚਾਲੂ ਕਰਨ ਲਈ ਉਪਰਾਲੇ ਕੀਤੇ ਗਏ। ਹੜਤਾਲ ਦੇ ਕਾਰਨਾਂ ਤੇ ਮਜ਼ਦੂਰਾਂ ਦੀਆਂ ਮੰਗਾਂ ਸਬੰਧੀ ਹੋਰ ਜਾਣਕਾਰੀ ਹਾਲੇ ਸਾਹਮਣੇ ਆਉਣੀ ਬਾਕੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 


author

Baljit Singh

Content Editor

Related News