ਅਮਰੀਕਾ : ਵਿਦਿਆਰਥੀ ਨੂੰ 125 ਟਾਪ ਕਾਲਜਾਂ ਤੋਂ 73 ਕਰੋੜ ਦਾ 'ਸਕਾਲਰਸ਼ਿਪ' ਆਫਰ, ਬਣਿਆ ਵਿਸ਼ਵ ਰਿਕਾਰਡ

04/26/2023 4:26:34 PM

ਇੰਟਰਨੈਸ਼ਨਲ ਡੈਸਕ-  ਦੁਨੀਆ ਵਿੱਚ ਹੋਣਹਾਰ ਬੱਚਿਆਂ ਦੀ ਕੋਈ ਕਮੀ ਨਹੀਂ ਹੈ। ਅੱਜ ਅਸੀਂ ਤੁਹਾਨੂੰ ਇਕ ਅਜਿਹੇ ਬੱਚੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੀਆਂ ਪ੍ਰਾਪਤੀਆਂ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਅਤੇ ਵਾਹ-ਵਾਹ ਕਰੋਗੇ। ਹਾਲਾਂਕਿ ਇਹ ਸਭ ਹਾਸਲ ਕਰਨਾ ਉਸ ਲਈ ਆਸਾਨ ਨਹੀਂ ਸੀ। ਅਸੀਂ ਗੱਲ ਕਰ ਰਹੇ ਹਾਂ ਡੇਨਿਸ ਬਾਰਨਸ ਦੀ। ਅਮਰੀਕਾ ਦੇ ਨਿਊ ਓਰਲੀਨਜ਼ ਵਿੱਚ ਇੱਕ ਹਾਈ ਸਕੂਲ ਦੇ ਵਿਦਿਆਰਥੀ ਬਾਰਨਸ ਨੇ ਅਗਲੇਰੀ ਪੜ੍ਹਾਈ ਲਈ ਦੇਸ਼ ਭਰ ਦੇ 200 ਸਕੂਲਾਂ ਵਿੱਚ ਅਪਲਾਈ ਕੀਤਾ ਸੀ। ਹੁਣ ਤੱਕ ਉਸ ਨੂੰ 125 ਟਾਪ ਕਾਲਜਾਂ ਤੋਂ ਆਫਰ ਆ ਚੁੱਕੇ ਹਨ ਅਤੇ ਉਸ ਨੂੰ ਰਿਕਾਰਡ 09 ਮਿਲੀਅਨ ਡਾਲਰ ਯਾਨੀ 73.65 ਕਰੋੜ ਰੁਪਏ ਦੀ ਸਕਾਲਰਸ਼ਿਪ ਮਿਲ ਰਹੀ ਹੈ। ਅਜੇ ਵੀ 50 ਤੋਂ ਵੱਧ ਕਾਲਜ ਉਸ ਦੇ ਦਰਵਾਜ਼ੇ ’ਤੇ ਲਾਈਨ ’ਚ ਖੜ੍ਹੇ ਹਨ।

ਹੋਰ ਕਾਲਜਾਂ ਤੋਂ ਆਫਰਾਂ ਦੀ ਉਡੀਕ 

PunjabKesari

ਇਸ ਤੋਂ ਪਹਿਲਾਂ ਲੂਸੀਆਨਾ ਵਿੱਚ ਇੱਕ ਹਾਈ ਸਕੂਲ ਦੀ ਵਿਦਿਆਰਥਣ Normadie Cormier.ਨੂੰ 130 ਤੋਂ ਵੱਧ ਕਾਲਜਾਂ ਤੋਂ ਵਜ਼ੀਫੇ ਵਿੱਚ 8.7 ਮਿਲੀਅਨ ਡਾਲਰ ਦੀ ਪੇਸ਼ਕਸ਼ ਕੀਤੀ ਗਈ ਸੀ। ਹੁਣ ਤੱਕ ਉਹ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੈ। ਬਾਰਨਸ ਦੀ ਇਹ ਪ੍ਰਾਪਤੀ ਇਸ ਤੋਂ ਕਿਤੇ ਅੱਗੇ ਹੈ ਅਤੇ ਗਿਨੀਜ਼ ਬੁੱਕ ਟੀਮ ਇਸ ਨੂੰ ਨਵੇਂ ਰਿਕਾਰਡ ਵਜੋਂ ਦਰਜ ਕਰਨ ਜਾ ਰਹੀ ਹੈ। ਡੈਨਿਸ ਬਾਰਨਸ ਮੁਤਾਬਕ ਉਹ ਹੋਰ ਕਾਲਜਾਂ ਤੋਂ ਪੇਸ਼ਕਸ਼ਾਂ ਦਾ ਇੰਤਜ਼ਾਰ ਕਰ ਰਿਹਾ ਹੈ, ਫਿਰ ਉਹ ਕੋਈ ਫ਼ੈਸਲਾ ਲਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਕੁੱਤੇ ਨੇ ਕਰੋੜਾਂ ਲੋਕਾਂ 'ਚੋਂ ਮੇਲ ਖਾਂਦਾ ਲੱਭਿਆ ਕਿਡਨੀ 'ਡੋਨਰ', ਬੀਮਾਰ ਮਾਲਕਣ ਦੀ ਬਚਾਈ ਜਾਨ

ਬਾਰਨਸ ਨੇ ਕੀਤਾ 4.98 GPA ਸਕੋਰ 

PunjabKesari

ਡੈਨਿਸ ਬਾਰਨਸ ਨੇ WWL ਨੂੰ ਦੱਸਿਆ, ਮੈਂ ਅਗਸਤ ਵਿੱਚ ਕਾਲਜਾਂ ਵਿੱਚ ਅਪਲਾਈ ਕੀਤਾ ਸੀ। ਉਸ ਤੋਂ ਬਾਅਦ ਕਾਲਜਾਂ ਤੋਂ ਹਜ਼ਾਰਾਂ ਮੇਲ ਆਈਆਂ। ਮੇਰਾ ਮੇਲਬਾਕਸ ਭਰ ਗਿਆ ਹੈ। ਇੰਨੇ ਸਾਰੇ ਆਫਰ ਆ ਰਹੇ ਹਨ ਕਿ ਮੈਂ ਕਈਆਂ ਨੂੰ ਦੇਖ ਵੀ ਨਹੀਂ ਸਕਿਆ। ਬਾਰਨਸ ਨੇ 4.98 ਦਾ GPA ਸਕੋਰ ਕੀਤਾ ਹੈ, ਜੋ ਕਿ ਸ਼ਾਨਦਾਰ ਮੰਨਿਆ ਜਾਂਦਾ ਹੈ। ਉਹ ਸਪੈਨਿਸ਼ ਸਮੇਤ ਕਈ ਭਾਸ਼ਾਵਾਂ ਵਿੱਚ ਚੰਗੀ ਤਰ੍ਹਾਂ ਬੋਲ ਸਕਦਾ ਹੈ। ਉਸ ਦੀ ਹਾਈ ਸਕੂਲ ਦੀ ਪੜ੍ਹਾਈ 24 ਮਈ ਨੂੰ ਪੂਰੀ ਹੋ ਜਾਵੇਗੀ। ਇਸ ਤੋਂ ਪਹਿਲਾਂ ਉਹ 2 ਮਈ ਨੂੰ ਦੱਸ ਸਕਦਾ ਹੈ ਕਿ ਉਹ ਕਿਸ ਕਾਲਜ ਵਿੱਚ ਦਾਖ਼ਲਾ ਲੈ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News