ਤਾਲਿਬਾਨ ਦਾ ਉੱਚ ਪੱਧਰੀ ਵਫ਼ਦ ਮਾਸਕੋ ''ਚ ਭਾਰਤੀ ਵਫ਼ਦ ਨੂੰ ਮਿਲਿਆ

Thursday, Oct 21, 2021 - 12:41 PM (IST)

ਮਾਸਕੋ (ਭਾਸ਼ਾ)- ਅਫ਼ਗਾਨਿਸਤਾਨ ਦੀ ਅੰਤਰਿਮ ਸਰਕਾਰ ਦੇ ਉਪ ਪ੍ਰਧਾਨ ਮੰਤਰੀ ਅਬਦੁਲ ਸਲਾਮ ਹਨਫੀ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਤਾਲਿਬਾਨੀ ਵਫ਼ਦ ਨੇ ਬੁੱਧਵਾਰ ਨੂੰ ਰੂਸੀ ਰਾਜਧਾਨੀ ਮਾਸਕੋ ਵਿਚ ਇਕ ਭਾਰਤੀ ਵਫ਼ਦ ਨਾਲ ਮੁਲਾਕਾਤ ਕੀਤੀ, ਜਿਸ ਵਿਚ ਵੱਖ-ਵੱਖ ਮਹੱਤਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਗਈ। ਮੀਟਿੰਗ ਵਿਚ ਭਾਰਤ ਨੇ ਯੁੱਧ ਪ੍ਰਭਾਵਤ ਅਫ਼ਗਾਨਿਸਤਾਨ ਨੂੰ ਵਿਆਪਕ ਮਨੁੱਖਤਾਵਾਦੀ ਸਹਾਇਤਾ ਪ੍ਰਦਾਨ ਕਰਨ ਦੀ ਇੱਛਾ ਪ੍ਰਗਟ ਕੀਤੀ ਅਤੇ ਖ਼ੁਦ ਨੂੰ ਇਸਦੇ ਲਈ ਪੂਰੀ ਤਰ੍ਹਾਂ ਤਿਆਰ ਦੱਸਿਆ। ਵਿਦੇਸ਼ ਮੰਤਰਾਲਾ ਦੇ ਪਾਕਿਸਤਾਨ-ਅਫ਼ਗਾਨਿਸਤਾਨ-ਈਰਾਨ ਸੈੱਲ ਦੇ ਸੰਯੁਕਤ ਸਕੱਤਰ ਜੇਪੀ ਸਿੰਘ ਦੀ ਅਗਵਾਈ ਵਿਚ ਭਾਰਤੀ ਵਫ਼ਦ ਨੇ ਤਾਲਿਬਾਨ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਭਾਰਤੀ ਵਫ਼ਦ ਰੂਸ ਦੇ ਸੱਦੇ 'ਤੇ ਡਰਾਫਟ ਬੈਠਕ ਵਿਚ ਹਿੱਸਾ ਲੈਣ ਲਈ ਇੱਥੇ ਆਇਆ ਹੈ।

ਇਹ ਵੀ ਪੜ੍ਹੋ : ਤਾਲਿਬਾਨ ਨੂੰ ਕਰਾਰਾ ਝਟਕਾ, ਅਫ਼ਗਾਨਿਸਤਾਨ ਦੇ 10 ਅਰਬ ਡਾਲਰ ਅਨਫ੍ਰੀਜ਼ ਨਹੀਂ ਕਰੇਗਾ ਅਮਰੀਕਾ

ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਨੇ ਇਕ ਸੰਖੇਪ ਬਿਆਨ ਵਿਚ ਕਿਹਾ ਕਿ ਦੋਵਾਂ ਦੇਸ਼ਾਂ ਦੇ ਪ੍ਰਤੀਨਿਧੀਆਂ ਵਿਚਾਲੇ ਇਹ ਬੈਠਕ ਮਾਸਕੋ ਸੰਮੇਲਨ ਦੌਰਾਨ ਹੋਈ। ਭਾਰਤ ਵੱਲੋਂ ਇਸ ਬੈਠਕ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਗਿਆ ਹੈ। ਤਾਲਿਬਾਨ ਨਾਲ ਭਾਰਤ ਦਾ ਪਹਿਲਾ ਰਸਮੀ ਸੰਪਰਕ ਦੋਹਾ ਵਿਚ 31 ਅਗਸਤ ਨੂੰ ਹੋਇਆ ਸੀ। ਹਾਲਾਂਕਿ ਬੁੱਧਵਾਰ ਨੂੰ ਹੋਈ ਇਹ ਬੈਠਕ ਤਾਲਿਬਾਨ ਵੱਲੋਂ ਪਿਛਲੇ ਮਹੀਨੇ ਅੰਤਰਿਮ ਕੈਬਨਿਟ ਦੇ ਐਲਾਨ ਤੋਂ ਬਾਅਦ ਦੋਵਾਂ ਧਿਰਾਂ ਵਿਚਕਾਰ ਪਹਿਲਾ ਰਸਮੀ ਸੰਪਰਕ ਸੀ। ਭਾਰਤ ਪਿਛਲੇ ਸਮੇਂ ਵਿਚ ਅਫ਼ਗਾਨਿਸਤਾਨ ਨੂੰ ਬੁਨਿਆਦੀ ਢਾਂਚੇ ਦੇ ਨਾਲ-ਨਾਲ ਮਨੁੱਖਤਾਵਾਦੀ ਸਹਾਇਤਾ ਪ੍ਰਦਾਨ ਕਰਦਾ ਆ ਰਿਹਾ ਹੈ। ਤਾਲਿਬਾਨ ਦੇ ਬੁਲਾਰੇ ਮੁਜਾਹਿਦ ਨੇ ਕਿਹਾ ਕਿ ਦੋਵਾਂ ਧਿਰਾਂ ਨੇ ਇਕ-ਦੂਜੇ ਦੀਆਂ ਚਿੰਤਾਵਾਂ ਨੂੰ ਧਿਆਨ ਵਿਚ ਰੱਖਣ ਅਤੇ ਕੂਟਨੀਤਕ ਅਤੇ ਆਰਥਿਕ ਸਬੰਧਾਂ ਨੂੰ ਸੁਧਾਰਨ ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ।

ਇਹ ਵੀ ਪੜ੍ਹੋ : ਡਾਕਟਰਾਂ ਦਾ ਕਮਾਲ, ਮਨੁੱਖੀ ਸਰੀਰ ’ਚ ਸੂਰ ਦੀ ਕਿਡਨੀ ਦਾ ਸਫ਼ਲ ਟਰਾਂਸਪਲਾਂਟ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News