ਪ੍ਰੀਤੀ ਪਟੇਲ ਨੂੰ ਬਚਾਉਣ ਦੇ ਮਾਮਲੇ ’ਚ ਹਾਈਕੋਰਟ ਨੇ ਜਾਨਸਨ ਦੇ ਪੱਖ ਵਿਚ ਸੁਣਾਇਆ ਫ਼ੈਸਲਾ
Tuesday, Dec 07, 2021 - 10:36 AM (IST)
ਲੰਡਨ (ਅਨਸ)- ਲੰਡਨ ਹਾਈਕੋਰਟ ਨੇ ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਬਚਾਉਣ ਦੇ ਮਾਮਲੇ ਵਿਚ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੇ ਪੱਖ ਵਿਚ ਫ਼ੈਸਲਾ ਸੁਣਾਇਆ ਹੈ। ਹਾਈਕੋਰਟ ਨੇ ਪ੍ਰੀਤੀ ਪਟੇਲ ਨਾਲ ਸਬੰਧਤ ਇਕ ਆਜ਼ਾਦ ਜਾਂਚ ਨੂੰ ਰੱਦ ਕਰ ਦਿੱਤਾ ਹੈ। ਭਾਰਤੀ ਮੂਲ ਦੀ ਪ੍ਰੀਤੀ ਪਟੇਲ ’ਤੇ ਮੰਤਰੀ ਮੰਡਲੀ ਕੋਡ ਦੀ ਉਲੰਘਣਾ ਦਾ ਦੋਸ਼ ਸੀ। ਸੀਨੀਅਰ ਸਿਵਲ ਸੇਵਕਾਂ ਦੀ ਇਕ ਟਰੇਨ ਯੂਨੀਅਨ ਨੇ ਜਾਨਸਨ ਖ਼ਿਲਾਫ਼ ਮਾਮਲਾ ਦਾਇਰ ਕੀਤਾ ਸੀ।
ਪੜ੍ਹੋ ਇਹ ਅਹਿਮ ਖਬਰ -ਓਮੀਕਰੋਨ : ਹੁਣ ਬ੍ਰਿਟੇਨ 'ਚ ਵੀ ਹੋਣ ਲੱਗਾ ਕਮਿਊਨਿਟੀ ਸਪ੍ਰੈਡ, ਕਈ ਇਲਾਕਿਆਂ 'ਚ ਸਾਹਮਣੇ ਆਏ ਕੇਸ
ਜਾਨਸਨ ’ਤੇ ਗ੍ਰਹਿ ਮੰਤਰਾਲਾ ਦੇ ਸਥਾਈ ਸਕੱਤਰ ਫਿਲਿਪ ਰਤਨਮ ਨਾਲ ਕਥਿਤ ਤੌਰ ’ਤੇ ਇਤਰਾਜ਼ਯੋਗ ਵਿਵਹਾਰ ਕਰਨ ਦਾ ਦੋਸ਼ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੂੰ ਬਚਾਉਣ ਦਾ ਦੋਸ਼ ਸੀ। ਰਤਨਮ ਨੇ ਇਸ ਮੁੱਦੇ ’ਤੇ ਅਸਤੀਫਾ ਦੇ ਦਿੱਤਾ ਸੀ। ਰਤਨਮ ਦਾ ਦੋਸ਼ ਸੀ ਕਿ ਉਨ੍ਹਾਂ ਦੇ ਖਿਲਾਫ ਗਲਤ ਪ੍ਰਚਾਰ ਮੁਹਿੰਮ ਚਲਾਈ ਗਈ, ਜਿਸਦੇ ਪਿੱਛੇ ਪ੍ਰੀਤੀ ਪਟੇਲ ਦਾ ਹੱਥ ਸੀ।