ਹਾਈ ਬਲੱਡ ਸ਼ੂਗਰ ਨਾਲ ਕੋਵਿਡ-19 ਮਰੀਜ਼ਾਂ ਦੀ ਮੌਤ ਹੋਣ ਦਾ ਖਤਰਾ ਹੋ ਸਕਦਾ ਹੈ ਵੱਧ

07/11/2020 5:56:34 PM

ਬੀਜਿੰਗ- ਇਕ ਅਧਿਐਨ 'ਚ ਕਿਹਾ ਗਿਆ ਹੈ ਕਿ ਹਾਈ ਬਲੱਡ ਸ਼ੂਗਰ ਦਾ ਪੱਧਰ ਵੱਧ ਹੋਣ ਨਾਲ ਕੋਵਿਡ-19 ਮਰੀਜ਼ਾਂ ਦੀ ਮੌਤ ਹੋਣ ਦਾ ਖਤਰਾ ਵੱਧ ਸਕਦਾ ਹੈ। ਇਸ ਨਵੇਂ ਅਧਿਐਨ ਅਨੁਸਾਰ ਕੋਵਿਡ-19 ਦੇ ਜਿਨ੍ਹਾਂ ਮਰੀਜ਼ਾਂ 'ਚ ਸ਼ੂਗਰ ਦੇ ਪਿਛਲੇ ਨਿਦਾਨ ਦੇ ਬਿਨਾਂ ਬਲੱਡ ਸ਼ੂਗਰ ਦਾ ਪੱਧਰ ਵਧਿਆ ਹੈ, ਉਨ੍ਹਾਂ ਦੀ ਮੌਤ ਦਾ ਖਤਰਾ ਵੱਧ ਹੋ ਸਕਦਾ ਹੈ ਅਤੇ ਉਨ੍ਹਾਂ 'ਚ ਇਨਫੈਕਸ਼ਨ ਬੀਮਾਰੀ ਨਾਲ ਹੋਰ ਗੰਭੀਰ ਜਟਿਲਤਾਵਾਂ ਦਾ ਵੀ ਖਤਰਾ ਵੱਧ ਸਕਦਾ ਹੈ। ਵਿਗਿਆਨੀਆਂ ਅਨੁਸਾਰ, ਪਹਿਲੇ ਦੇ ਅਧਿਐਨਾਂ 'ਚ ਦੱਸਿਆ ਗਿਆ ਸੀ ਕਿ ਕੋਵਿਡ-19 ਰੋਗੀਆਂ 'ਚ ਮੌਤ ਦਰ ਦੇ ਵੱਧਦੇ ਖਤਰੇ ਨਾਲ ਹਾਈ ਬਲੱਡ ਸ਼ੂਗਰ ਜੁੜੀ ਹੋਈ ਹੈ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਹਸਪਤਾਲ 'ਚ ਦਾਖਲ ਹੋਣ ਦੌਰਾਨ 'ਫਾਸਟਿੰਗ ਬਲੱਡ ਗਲੂਕੋਜ਼' (ਐੱਫ.ਬੀ.ਜੀ.) ਪੱਧਰ ਅਤੇ ਕੋਵਿਡ-19 ਰੋਗੀਆਂ ਦੇ ਕਲੀਨਿਕਲ ਨਤੀਜਿਆਂ ਦਰਮਿਆਨ ਸਿੱਧਾ ਸੰਬੰਧ ਚੰਗੀ ਤਰ੍ਹਾਂ ਨਾਲ ਸਥਾਪਤ ਨਹੀਂ ਕੀਤਾ ਗਿਆ ਹੈ। 

'ਡਾਇਬੇਟੋਲਾਜੀਆ' ਮੈਗਜ਼ੀਨ 'ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ 'ਚ ਸੋਧਕਰਤਾਵਾਂ ਨੇ ਚੀਨ ਦੇ 2 ਹਸਪਤਾਲਾਂ 'ਚ ਦਾਖਲ ਕੀਤੇ ਜਾਣ 'ਤੇ ਐੱਫ.ਬੀ.ਜੀ. ਅਤੇ ਪਹਿਲਾਂ ਤੋਂ ਸ਼ੂਗਰ ਦਾ ਨਿਦਾਨ ਕੀਤੇ ਬਿਨਾਂ ਕੋਵਿਡ-19 ਰੋਗੀਆਂ ਦੀ 28 ਦਿਨ ਦੀ ਮੌਤ ਦਰ ਦਰਮਿਆਨ ਦੇ ਸੰਬੰਧਾਂ ਦੀ ਜਾਂਚ ਕੀਤੀ। ਅਧਿਐਨ 'ਚ ਕਿਹਾ ਗਿਆ ਹੈ,''ਕੋਵਿਡ-19 ਦੇ ਸਾਰੇ ਮਰੀਜ਼ਾਂ ਦੀ ਬਲੱਡ ਸ਼ੂਗਰ ਦੀ ਜਾਂਚ ਕਰਨ ਦੀ ਸਿਫ਼ਾਰਿਸ਼ ਕੀਤੀ ਜਾਣੀ ਚਾਹੀਦੀ, ਭਾਵੇਂ ਹੀ ਉਹ ਪਹਿਲਾਂ ਤੋਂ ਸ਼ੂਗਰ ਨਾਲ ਪੀੜਤ ਨਾ ਹੋਵੇ, ਕਿਉਂਕਿ ਕੋਵਿਡ-19 ਨਾਲ ਪੀੜਤ ਜ਼ਿਆਦਾਤਰ ਮਰੀਜ਼ਾਂ ਨੂੰ ਗਲੂਕੋਜ਼ ਮੇਟਾਬੋਲਿਕ ਸੰਬੰਧੀ ਵਿਕਾਰ ਹੋਣ ਦਾ ਸ਼ੱਕ ਰਹਿੰਦਾ ਹੈ।'' ਅਧਿਐਨ 'ਚ ਕੋਵਿਡ-19 ਦੇ ਕੁੱਲ 605 ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ 'ਚੋਂ 114 ਦੀ ਹਸਪਤਾਲ 'ਚ ਮੌਤ ਹੋ ਗਈ ਸੀ। ਅਧਿਐਨ ਅਨੁਸਾਰ ਇਸ 'ਚ 322 ਪੁਰਸ਼ ਸ਼ਾਮਲ ਸਨ। ਵਿਗਿਆਨੀਆਂ ਅਨੁਸਾਰ, ਕੋਵਿਡ-19 ਰੋਗੀ ਹਾਈ ਬਲੱਡ ਸ਼ੂਗਰ ਨਾਲ ਪੀੜਤ ਹੋ ਸਕਦੇ ਹਨ।


DIsha

Content Editor

Related News