ਮੈਰੀਲੈਂਡ ''ਚ ''ਹੈਰੀਟੇਜ ਮਹੀਨੇ'' ਦੀਆਂ ਰੌਣਕਾਂ, ਕਈ ਦੇਸ਼ਾਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ

Thursday, May 09, 2019 - 08:34 AM (IST)

ਮੈਰੀਲੈਂਡ ''ਚ ''ਹੈਰੀਟੇਜ ਮਹੀਨੇ'' ਦੀਆਂ ਰੌਣਕਾਂ, ਕਈ ਦੇਸ਼ਾਂ ਦੇ ਲੋਕਾਂ ਨੇ ਕੀਤੀ ਸ਼ਮੂਲੀਅਤ

ਮੈਰੀਲੈਂਡ, (ਰਾਜ ਗੋਗਨਾ )- ਮੈਰੀਲੈਂਡ ਦੇ ਵੱਖ-ਵੱਖ ਕਮਿਸ਼ਨਾਂ ਵਲੋਂ ਹੈਰੀਟੇਜ ਮਹੀਨੇ ਨੂੰ ਸਾਂਝੇ ਤੌਰ 'ਤੇ ਮਨਾਇਆ ਗਿਆ । ਇਸ ਵਿੱਚ ਮੁੱਖ ਮਹਿਮਾਨ ਵਜੋਂ ਯੂਵੀ ਹੋਗਨ ਪਹਿਲੀ ਲੇਡੀ ਵਜੋਂ ਸ਼ਾਮਲ ਹੋਈ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸਾਊਥ ਏਸ਼ੀਅਨ ਭਾਈਚਾਰੇ ਦਾ ਮੈਰੀਲੈਂਡ ਸਟੇਟ ਨੂੰ ਬਹੁਤ ਵੱਡਾ ਯੋਗਦਾਨ ਹੈ। ਇਨ੍ਹਾਂ ਦੇ ਸਾਂਝੀਵਾਲਤਾ ਅਤੇ ਏਕੇ ਨੇ ਇਸ ਕਮਿਸ਼ਨ ਵਿੱਚ ਡਾਇਵਰਸਿਟੀ ਭਰ ਦਿੱਤੀ ਹੈ, ਜੋ ਮੈਰੀਲੈਂਡ ਸਟੇਟ ਲਈ ਇੱਕ ਉਦਾਹਰਣ ਹੈ।

 

PunjabKesari

ਸਟੀਵ ਮਕੈਡਮ ਡਾਇਰੈਕਟਰ ਵਲੋਂ ਆਏ ਮਹਿਮਾਨਾਂ ਨੂੰ 'ਜੀ ਆਇਆਂ' ਕਿਹਾ ਅਤੇ ਸੈਕਟਰੀ ਸਟੇਵ ਵੂਬਨ ਸਮਿੱਥ  ਨੂੰ ਹੈਰੀਟੇਜ਼ ਮਹੀਨੇ ਦਾ ਆਗਾਜ਼ ਕਰਨ ਲਈ ਸੱਦਾ ਦਿੱਤਾ। ਸੈਕਟਰੀ ਨੇ ਕਿਹਾ ਕਿ ਇਹ ਮਹੀਨਾ ਹੈਰੀਟੇਜ ਨੂੰ ਸਮਰਪਿਤ ਹੈ ।ਇਸ ਦੀ ਕਾਰਗੁਜ਼ਾਰੀ ਸਬੰਧੀ ਜਸਦੀਪ ਸਿੰਘ ਜੱਸੀ ਚੇਅਰਮੈਨ ਸਾਊਥ ਏਸ਼ੀਅਨ ਕਮਿਸ਼ਨ ਨੇ ਚਾਨਣਾ ਪਾਇਆ।

ਰੰਗਾ-ਰੰਗ ਪ੍ਰੋਗਰਾਮ ਵਿੱਚ ਕੋਰੀਅਨ, ਭਾਰਤੀ, ਜਪਾਨੀ ਨਾਚਾਂ ਰਾਹੀਂ ਹਾਜ਼ਰੀਨ ਦੇ ਮਨਾਂ ਨੂੰ ਮੋਹਿਆ ਗਿਆ। ਵੱਖ-ਵੱਖ ਪ੍ਰਦਰਸ਼ਨੀਆਂ ਰਾਹੀਂ ਹੈਰੀਟੇਜ ਨੂੰ ਉਜਾਗਰ ਕੀਤਾ ਗਿਆ। ਉਪਰੰਤ ਰਾਤਰੀ ਭੋਜ ਦੌਰਾਨ ਆਪਸੀ ਮੇਲ-ਮਿਲਾਪ ਤੇ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰਨ ਦੀ ਪਿਰਤ ਪਾਈ ਗਈ। ਸਮੁੱਚੇ ਤੌਰ 'ਤੇ ਸਮਾਗਮ ਵੱਖਰੀ ਛਾਪ ਛੱਡ ਗਿਆ, ਜਿਸ ਵਿੱਚ ਬਖਸ਼ੀਸ਼ ਸਿੰਘ, ਚੱਤਰ ਸਿੰਘ, ਰਾਜ ਸੈਣੀ, ਅੰਜਨਾ, ਪਵਨ, ਬਲਜਿੰਦਰ ਸ਼ੰਮੀ, ਸਾਜਿਦ ਤਰਾਰ ਆਦਿ ਸਖਸ਼ੀਅਤਾਂ ਨੇ ਸਮਾਗਮ ਵਿੱਚ ਸ਼ਮੂਲੀਅਤ ਕੀਤੀ।


Related News