ਇੱਥੇ ਪਹਿਲੀ ਵਾਰ ਮਨਾਈ ਗਈ ''ਹੋਲੀ'',  ਹਜ਼ਾਰਾਂ ਲੋਕਾਂ ਨੇ ਕੀਤੀ ਸ਼ਿਰਕਤ

03/25/2024 2:46:46 PM

ਇੰਟਰਨੈਸ਼ਨਲ ਡੈਸਕ- ਦੇਸ਼ ਅਤੇ ਦੁਨੀਆ ਵਿੱਚ ਹੋਲੀ ਦਾ ਤਿਉਹਾਰ ਦੀ ਧੂਮ ਹੈ। ਉਂਝ ਤਾਂ ਦੁਨੀਆ ਦੇ ਕਈ ਦੇਸ਼ਾਂ ਵਿੱਚ ਹੋਲੀ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਪਰ ਇੱਕ ਅਜਿਹੀ ਥਾਂ ਵੀ ਹੈ ਜਿੱਥੇ ਪਹਿਲੀ ਵਾਰ ਹੋਲੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਇੱਕ ਜਾਂ ਦੋ ਨਹੀਂ, ਹਜ਼ਾਰਾਂ ਲੋਕਾਂ ਨੇ ਇਸ ਉਤਸਵ ਵਿੱਚ ਸ਼ਿਰਕਤ ਕੀਤੀ। ਉਨ੍ਹਾਂ ਨੇ ਇਕ-ਦੂਜੇ ਨੂੰ ਰੰਗ ਲਾਏ ਤੇ ਉਤਸ਼ਾਹ ਨਾਲ ਉਸਤਵ ਮਨਾਇਆ। ਇਸ ਨੂੰ ਦੇਖ ਕੇ ਤੁਸੀਂ ਵੀ ਕਹੋਗੇ ਕਿ ਭਾਰਤ ਦੇ ਰੁਤਬੇ ਦਾ ਅਸਰ ਹੈ।

PunjabKesari

ਬੀ.ਬੀ.ਸੀ ਦੀ ਰਿਪੋਰਟ ਅਨੁਸਾਰ ਇੰਗਲੈਂਡ ਦੇ ਡੋਰਸੇਟ ਵਿੱਚ ਕੋਰਫੇ ਕੈਸਲ ਨਾਮ ਦਾ ਇੱਕ ਕਿਲਾ ਹੈ। ਜਿੱਥੇ ਕਦੇ ਹੋਲੀ-ਦੀਵਾਲੀ ਨਹੀਂ ਮਨਾਈ ਗਈ। ਪਰ ਸ਼ਨੀਵਾਰ ਨੂੰ ਪਹਿਲੀ ਵਾਰ ਇੱਥੇ ਨੈਸ਼ਨਲ ਟਰੱਸਟ ਨੇ ਇੱਕ ਵਿਸ਼ੇਸ਼ ਹੋਲੀ ਦਾ ਤਿਉਹਾਰ ਮਨਾਇਆ, ਜਿਸ ਵਿੱਚ ਲਗਭਗ 3 ਹਜ਼ਾਰ ਲੋਕਾਂ ਨੇ ਹਿੱਸਾ ਲਿਆ। ਬੌਰਨਮਾਊਥ, ਪੂਲੇ ਅਤੇ ਕ੍ਰਾਈਸਟਚਰਚ ਦੇ ਹਿੰਦੂ ਭਾਈਚਾਰੇ ਦੇ ਲੋਕਾਂ ਨੂੰ ਸੱਦਾ ਦਿੱਤਾ ਗਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਨੈਸ਼ਨਲ ਟਰੱਸਟ ਨੇ ਹਿੰਦੂ ਤਿਉਹਾਰ ਦੀ ਮੇਜ਼ਬਾਨੀ ਕੀਤੀ।

PunjabKesari

ਖੂਬਸੂਰਤ ਮਹਿਲ ਵਿੱਚ ਜਸ਼ਨ ਮਨਾਉਣਾ ਅਦਭੁੱਤ

ਦੋ ਸਾਲ ਪਹਿਲਾਂ ਭਾਰਤ ਤੋਂ ਬੋਰਨਮਾਊਥ ਗਈ ਨਿਸ਼ਾ ਸਰਕਾਰ ਨੇ ਕਿਹਾ, ਹੋਲੀ ਦਾ ਤਿਉਹਾਰ ਇਕੱਠੇ ਮਨਾਉਣਾ ਸਾਡੇ ਸੱਭਿਆਚਾਰ ਵਿੱਚ ਹੈ। ਮੇਰੇ ਬੱਚਿਆਂ ਲਈ ਇਸ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇਸ ਲਈ ਮੈਂ ਆਪਣੀ ਧੀ ਨੂੰ ਇਸ ਪ੍ਰੋਗਰਾਮ ਵਿੱਚ ਲੈ ਕੇ ਆਈ। ਮੈਂ ਇੰਡੀਅਨ ਹੋਲੀ ਨੂੰ ਬਹੁਤ ਯਾਦ ਕਰ ਰਹੀ ਹਾਂ। ਪਰ ਅਜਿਹੇ ਖੂਬਸੂਰਤ ਮਹਿਲ ਨੇੜੇ ਜਸ਼ਨ ਮਨਾਉਣਾ ਸ਼ਾਨਦਾਰ ਹੈ। ਪ੍ਰੋਗਰਾਮ ਦਾ ਨਾਂ 'ਰੰਗ ਬਰਸੇ' ਸੀ। ਇਸ ਵਿੱਚ ਬਹੁਤ ਸਾਰੇ ਬ੍ਰਿਟਿਸ਼ ਲੋਕਾਂ ਨੇ ਵੀ ਆਪਣੇ ਪਰਿਵਾਰਾਂ ਸਮੇਤ ਹਿੱਸਾ ਲਿਆ। ਉਨ੍ਹਾਂ ਨੇ ਵੀ ਜ਼ੋਰਦਾਰ ਜਸ਼ਨ ਮਨਾਇਆ।

PunjabKesari

ਪੜ੍ਹੋ ਇਹ ਅਹਿਮ ਖ਼ਬਰ-ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਹੋਲੀ ਦੀ ਦਿੱਤੀ ਵਧਾਈ, ਦੱਸਿਆ-ਰੰਗ ਤੇ ਪਿਆਰ ਦਾ ਅਨੰਦਮਈ ਉਤਸਵ

ਵਿਰਾਸਤ ਨੂੰ ਕਰ ਰਿਹੈ ਸਾਂਝਾ 

ਨੈਸ਼ਨਲ ਟਰੱਸਟ ਰਵਾਇਤੀ ਤੌਰ 'ਤੇ ਬ੍ਰਿਟਿਸ਼ ਸੰਸਥਾ ਹੈ। ਪਰ ਉਸ ਨੇ ਪਹਿਲੀ ਵਾਰ ਇੰਨੇ ਵੱਡੇ ਪੱਧਰ 'ਤੇ ਭਾਰਤੀ ਤਿਉਹਾਰ ਦਾ ਆਯੋਜਨ ਕੀਤਾ। ਪ੍ਰੋਗਰਾਮ 'ਚ ਆਏ ਭਾਰਤੀਆਂ ਨੇ ਕਿਹਾ, ਇਹ ਭਾਰਤ ਦੇ ਰੁਤਬੇ 'ਤੇ ਅਸਰ ਨੂੰ ਦਰਸਾਉਂਦਾ ਹੈ। ਇਹ ਸਾਡੀ ਸਮਰੱਥਾ ਦਾ ਪ੍ਰਤੀਬਿੰਬ ਹੈ। ਅੰਜਲੀ ਮਾਵੀ ਨੇ ਕਿਹਾ, ਇਹ ਬਹੁਤ ਵਧੀਆ ਹੈ ਕਿ ਨੈਸ਼ਨਲ ਟਰੱਸਟ ਅਜਿਹੇ ਸਮਾਗਮਾਂ ਰਾਹੀਂ ਸਾਡੀ ਵਿਰਾਸਤ ਨੂੰ ਸਾਂਝਾ ਕਰਨ ਵਿੱਚ ਸਾਡੀ ਮਦਦ ਕਰ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


Vandana

Content Editor

Related News