ਇੱਥੇ ''ਐਕਸ ਲਵਰਸ'' ਲਈ ਲੱਗਦੈ ਅਨੋਖਾ ਬਾਜ਼ਾਰ

Monday, Nov 06, 2017 - 02:03 AM (IST)

ਇੱਥੇ ''ਐਕਸ ਲਵਰਸ'' ਲਈ ਲੱਗਦੈ ਅਨੋਖਾ ਬਾਜ਼ਾਰ

ਹਨੋਈ—ਵਿਅਤਨਾਮ ਦੇ ਪੁਰਾਣੇ ਫਲੇਮਿੰਗ ਬਾਜ਼ਾਰ 'ਚ ਸਾਬਕਾ ਪ੍ਰੇਮੀਆਂ ਲਈ ਇਕ ਅਨੋਖਾ ਬਾਜ਼ਾਰ ਲੱਗਦਾ ਹੈ ਜਿਸ 'ਚ ਪ੍ਰੇਮਪੱਤਰ, ਤਸਵੀਰਾਂ, ਮੋਮਬੱਤੀਆਂ ਅਤੇ ਕਪੜੇ ਆਦਿ ਵਿਕਦੇ ਹਨ। ਇੰਨ੍ਹਾਂ ਹੀ ਨਹੀਂ ਇੱਥੇ ਪੁਰਾਣੇ ਪ੍ਰੇਮੀ ਆਪਣੀ ਪ੍ਰੇਮੀਕਾ ਨੂੰ ਮਿਲਣ ਇਕ ਵਾਰ ਜ਼ਰੂਰ ਆਉਂਦੇ ਹਨ।
ਹਨੋਈ ਦੀ ਗਲੀਆਂ 'ਚ ਇਸ ਦਾ ਆਯੋਜਨ ਕੀਤਾ ਜਾਂਦਾ ਹੈ। ਜਿਸ ਦਾ ਉਦੇਸ਼ ਇਹ ਹੁੰਦਾ ਹੈ ਕਿ ਪੁਰਾਣੀਆਂ ਯਾਦਾਂ ਨੂੰ ਭੁੱਲਾ ਕੇ ਜੀਵਨ 'ਚ ਅੱਗੇ ਵਧਿਆ ਜਾ ਸਕੇ। ਇਸ ਦੇ ਸੰਸਥਾਪਕ ਦਿਨਹ ਥਾਂਗ ਦਾ ਕਹਿਣਾ ਹੈ ਕਿ ਆਉਣ ਵਾਲੇ ਐਕਸ ਲਵਰਸ ਆਪਣੇ ਗਹਿਰੇ ਦਰਦ ਨੂੰ ਹਟਾ ਕੇ ਇੱਥੋ ਮਿਲਣ ਵਾਲੇ ਤੋਹਫਿਆਂ ਤੋਂ ਆਪਣਾ ਮੰਨ ਬਹਿਲਾ ਲੈਂਦੇ ਹਨ। ਇੱਥੇ ਅਜਿਹੇ ਪ੍ਰੇਮੀ-ਪ੍ਰੇਮੀਕਾ ਆਉਂਦੇ ਹਨ ਜਿਨ੍ਹਾਂ ਦਾ ਪਿਆਰ ਅਜੇ ਵੀ ਖਤਮ ਨਹੀਂ ਹੋਇਆ ਹੈ। 


Related News