ਡਰੋਨ ਤਕਨੋਲਜੀ ਦੀ ਮਦਦ ਨਾਲ ਬਚਾਈ ਗਈ 2 ਦੋਸਤਾਂ ਦੀ ਜਾਨ

01/18/2018 3:22:29 PM

ਸਿਡਨੀ (ਬਿਊਰੋ)— ਨਿਊ ਸਾਊਥ ਵੇਲਜ਼ ਵਿਚ ਦੋ ਨਾਬਾਲਗ ਮੁੰਡਿਆਂ ਨੂੰ ਲਾਈਫ ਸੇਵਿੰਗ ਡਰੋਨ ਤਕਨਾਲੋਜੀ ਦੀ ਮਦਦ ਨਾਲ ਸਮੁੰਦਰ ਵਿਚ ਡੁੱਬਣ ਤੋਂ ਬਚਾਇਆ ਗਿਆ ਹੈ। 17 ਸਾਲਾ ਮੁੰਡੇ ਗੈਬੇ ਵਿਲਡਰ ਅਤੇ ਮੋਂਟੀ ਗ੍ਰੀਨਸਲੇਡ ਬੈਲੀਨਾ ਦੇ ਉੱਤਰ ਵਿਚ ਲੈਨੋਕਸ ਬੀਚ 'ਤੇ 11:30 ਵਜੇ ਸਮੁੰਦਰ ਵਿਚ ਸਰਫਿੰਗ ਕਰ ਰਹੇ ਸਨ। ਅਚਾਨਕ ਉਨ੍ਹਾਂ ਨੂੰ ਤੇਜ਼ ਅਤੇ 2.5 ਮੀਟਰ ਉੱਚੀਆਂ ਲਹਿਰਾਂ ਨਾਲ ਸੰਘਰਸ਼ ਕਰਨਾ ਪਿਆ।

PunjabKesari

ਮੁੰਡਿਆਂ ਨੂੰ ਮੁਸੀਬਤ ਵਿਚ ਦੇਖ ਉਨ੍ਹਾਂ ਦੇ ਦੋਸਤਾਂ ਨੇ ਤੱਟ 'ਤੇ ਖੜ੍ਹੇ ਲਾਈਫਗਾਰਡ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਜਲਦੀ ਹੀ 35 ਸੈਕੰਡ ਦੇ ਅੰਦਰ ਵੈਸਟਪੈਕ ਲਿਟਲ ਰੀਪਰ ਯੂ. ਏ. ਵੀ. ਨੂੰ ਤਿਆਰ ਕੀਤਾ ਗਿਆ। ਉਨ੍ਹਾਂ ਨੇ ਮੁੰਡਿਆਂ ਨੂੰ ਡੁੱਬਣ ਤੋਂ ਬਚਾਉਣ ਉਨ੍ਹਾਂ ਵੱਲ ਜੀਵਨ ਬਚਾਊ ਪੋਡ ਸੁੱਟੇ। ਪੋਡ ਨੂੰ ਇਸ ਤਰ੍ਹਾਂ ਡਿਜ਼ਾਈਨ ਕੀਤਾ ਗਿਆ ਹੈ ਕਿ ਜਦੋਂ ਉਹ ਪਾਣੀ ਨਾਲ ਟਕਰਾਉਂਦਾ ਹੈ ਤਾਂ ਫੈਲ ਜਾਂਦਾ ਹੈ। ਪੋਡ ਤਿੰਨ ਮੀਟਰ ਲੰਬੇ ਟਿਊਬ ਆਕਾਰ ਦੇ ਤੈਰਾਕੀ ਯੰਤਰ ਵਿਚ ਫੈਲ ਜਾਂਦਾ ਹੈ ਅਤੇ ਤੈਰਾਕ ਨੂੰ ਤੱਟ ਤੱਕ ਵਾਪਸ ਲੈ ਆਉਂਦਾ ਹੈ।

PunjabKesari

 ਲਾਈਫਗਾਰਡ ਸੁਪਰਵਾਈਜ਼ਰ ਅਤੇ ਡਰੋਨ ਆਪਰੇਟਰ ਜੈ ਸ਼ੈਰੀਡਾਨ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਮੁਹਿੰਮ ਨੇ ਇਸ ਤਕਨਾਲੋਜੀ ਦੀ ਕੁਸ਼ਲਤਾ ਨੂੰ ਸਾਬਤ ਕੀਤਾ ਹੈ। ਅਜਿਹਾ ਪਹਿਲੀ ਵਾਰੀ ਹੋਇਆ ਹੈ ਜਦੋ ਇਸ ਤਕਨੀਕ ਦੀ ਵਰਤੋਂ ਨਾਲ ਕਿਸੇ ਨੂੰ ਬਚਾਇਆ ਗਿਆ ਹੈ।


Related News