ਚੀਨ ਦੀ ਮਦਦ ਨਾਲ ਪਾਕਿਸਤਾਨ ਦਾ ਗਵਾਦਰ ਪੋਰਟ ਬਣੇਗਾ ਦੁਨੀਆ ਦਾ ਸਭ ਤੋਂ ਵੱਡਾ ਸ਼ਿਪਿੰਗ ਸੈਂਟਰ

10/26/2017 11:58:25 AM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਇਕ ਪਾਸੇ ਤਾਂ ਅੱਤਵਾਦ ਦੇ ਮੁੱਦੇ ਨਾਲ ਘਿਰਿਆ ਹੋਇਆ ਹੈ ਅਤੇ ਦੂਜੇ ਪਾਸੇ ਆਪਣੀ ਤਾਕਤ ਵਧਾਉਣ ਦੀ ਕੋਸ਼ਿਸ਼ ਵਿਚ ਲੱਗਾ ਹੋਇਆ ਹੈ। ਇਸੇ ਕੋਸ਼ਿਸ਼ ਵਿਚ ਪਾਕਿਸਤਾਨ, ਚੀਨ ਦੀ ਮਦਦ ਨਾਲ ਗਵਾਦਰ ਬੰਦਰਗਾਹ ਨੂੰ ਦੁਨੀਆ ਦੇ ਸਭ ਤੋਂ ਵੱਡੀ ਆਵਾਜਾਈ ਕਾਰਗੋ ਦੇ ਰੂਪ ਵਿਚ ਵਿਕਸਿਤ ਕਰ ਰਿਹਾ ਹੈ। ਡੂੰਘੇ ਪਾਣੀ ਦੀ ਇਹ ਬੰਦਰਗਾਹ ਦੁਨੀਆ ਦੇ ਤਿੰਨ ਸਭ ਤੋਂ ਮੱਹਤਵਪੂਰਣ ਵਪਾਕਰ ਖੇਤਰਾਂ, ਤੇਲ ਸੰਪਨ ਮੱਧ ਪੂਰਬ, ਦੱਖਣੀ ਏਸ਼ੀਆ ਅਤੇ ਮੱਧ ਏਸ਼ੀਆ ਦੇ ਕਨਵਰਜੈਂਸ 'ਤੇ ਸਥਿਤ ਹੈ।
ਚੀਨ, ਗਵਾਦਰ ਬੰਦਰਗਾਹ ਨੂੰ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦੇ ਹਿੱਸੇ ਦੇ ਰੂਪ ਵਿਚ ਵਿਕਸਿਤ ਕਰ ਰਿਹਾ ਹੈ, ਜਿਸ ਨੂੰ ਸੀ. ਪੀ. ਈ. ਸੀ. ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਾਲ 2015 ਵਿਚ ਦੋਹਾਂ ਦੇਸ਼ਾਂ ਨੇ 15 ਸਾਲ ਦਾ ਸੰਯੁਕਤ ਮੈਗਾ ਪ੍ਰੋਜੈਕਟ ਲਾਂਚ ਕੀਤਾ ਸੀ। ਉਸ ਸਮੇਂ ਸ਼ੀ ਜਿਨਪਿੰਗ ਨੇ ਇਸਲਾਮਾਬਾਦ ਦਾ ਦੌਰਾ ਵੀ ਕੀਤਾ ਸੀ।
ਪਾਕਿਸਤਾਨ ਦੇ ਵਿਕਾਸ ਵਿਚ ਚੀਨ 46 ਬਿਲੀਅਨ ਡਾਲਰ ਦਾ ਨਿਵੇਸ਼ ਕਰ ਰਿਹਾ ਹੈ। ਚੀਨ ਦੇ ਉਦੇਸ਼ ਹੈ ਕਿ ਉਹ ਗਵਾਦਰ ਬੰਦਰਗਾਹ ਨੂੰ ਪੱਛਮੀ ਚੀਨ ਨਾਲ ਜੋੜੇ ਅਤੇ ਗਲੋਬਲ ਟਰੇਡ ਲਈ ਪਾਕਿਸਤਾਨ ਜ਼ਰੀਏ ਸੁਰੱਖਿਅਤ ਰਸਤੇ ਦਾ ਨਿਰਮਾਣ ਕਰੇ। ਇਸ ਦੇ ਜ਼ਰੀਏ ਕੇਂਦਰੀ ਏਸ਼ੀਆਈ ਦੇਸ਼ਾਂ ਅਤੇ ਅਫਗਾਨਿਸਤਾਨ ਨਾਲ ਵੀ ਵਪਾਰ ਕੀਤਾ ਜਾਵੇਗਾ।
ਗਵਾਦਰ ਬੰਦਰਗਾਹ 'ਤੇ ਕੰਮ ਪੂਰਾ ਹੋ ਜਾਣ ਮਗਰੋਂ ਚੀਨ ਦਾ ਮਾਲ ਟਰੱਕਾਂ ਜ਼ਰੀਏ ਪਾਕਿਸਤਾਨ ਪਹੁੰਚਾਇਆ ਜਾ ਸਕੇਗਾ। ਇਸ ਸਾਲ ਦੇ ਅਖੀਰ ਤੱਕ ਬੰਦਰਗਾਹ 1 ਮਿਲੀਅਨ ਟਨ ਕਾਰਗੋ ਦਾ ਪ੍ਰਬੰਧਨ ਕਰਨ ਵਿਚ ਸਮੱਰਥ ਹੋਵੇਗਾ। ਅਗੇਲ 5 ਸਾਲਾਂ ਵਿਚ ਗਵਾਦਰ ਬੰਦਰਗਾਹ ਸਾਊਥ ਏਸ਼ੀਆ ਦਾ ਸਭ ਤੋਂ ਵੱਡਾ ਸ਼ਿਪਿੰਗ ਸੈਂਟਰ ਬਣ ਜਾਵੇਗਾ, ਜਿਸ ਦੀ ਸਾਲਾਨਾ ਪ੍ਰਬੰਧਨ ਸਮੱਰਥਾ 13 ਮਿਲੀਅਨ ਟਨ ਕਾਰਗੋ ਦੀ ਹੋਵੇਗੀ। ਰਿਪੋਰਟਾਂ ਮੁਤਾਬਕ ਸਾਲ 2030 ਤੱਕ ਇਹ 400 ਮਿਲੀਅਨ ਟਨ ਕਾਰਗੋ ਦਾ ਪ੍ਰਬੰਧਨ ਕਰਨ ਵਿਚ ਸਮੱੱਰਥ ਹੋਵੇਗਾ।


Related News