ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਮੈਕਸੀਕੋ ਦੀ ਖਾੜੀ ’ਚ ਡਿੱਗਾ, ਲਾਪਤਾ ਲੋਕਾਂ ਦੀ ਭਾਲ ਰੋਕੀ

Saturday, Dec 31, 2022 - 02:16 AM (IST)

ਹੈਲੀਕਾਪਟਰ ਹਾਦਸਾਗ੍ਰਸਤ ਹੋ ਕੇ ਮੈਕਸੀਕੋ ਦੀ ਖਾੜੀ ’ਚ ਡਿੱਗਾ, ਲਾਪਤਾ ਲੋਕਾਂ ਦੀ ਭਾਲ ਰੋਕੀ

ਬੇਟਨ ਰੂਜ (ਅਮਰੀਕਾ) (ਭਾਸ਼ਾ)- ਅਮਰੀਕਾ ’ਚ ਮੈਕਸੀਕੋ ਦੀ ਖਾੜੀ ’ਚ ਹਾਦਸਾਗ੍ਰਸਤ ਹੋ ਕੇ ਡਿੱਗੇ ਹੈਲੀਕਾਪਟਰ ’ਚ ਸਵਾਰ 4 ਲੋਕਾਂ ਨੂੰ ਲੱਭਣ ਦਾ ਕੰਮ ਅਮਰੀਕੀ ਤੱਟ ਰੱਖਿਅਕਾਂ ਨੇ ਰੋਕ ਦਿੱਤਾ ਹੈ। ਨਿਊ ਓਰਲੀਆਂਸ ’ਚ ਤੱਟ ਰੱਖਿਅਕਾਂ ਦੇ 8ਵੇਂ ਜ਼ਿਲ੍ਹਾ ਹੈੱਡਕੁਆਰਟਰ ਦੇ ਬੁਲਾਰੇ ਪੇਟੀ ਅਫਸਰ ਜੋਸ ਹਰਨਾਂਡੇਜ਼ ਨੇ ਦੱਸਿਆ ਕਿ ਖੋਜ ਪਾਰਟੀ ਉਦੋਂ ਤੱਕ ਭਾਲ ਦਾ ਕੰਮ ਮੁੜ ਤੋਂ ਸ਼ੁਰੂ ਨਹੀਂ ਕਰੇਗੀ, ਜਦੋਂ ਤੱਕ ਉਸ ਦੇ ਹੱਥ ਕੋਈ ਨਵੀਂ ਸੂਚਨਾ ਨਹੀਂ ਲੱਗਦੀ।

ਇਹ ਖ਼ਬਰ ਵੀ ਪੜ੍ਹੋ : ਮਾਲਬਰੋਜ਼ ਸ਼ਰਾਬ ਫੈਕਟਰੀ ਧਰਨੇ ’ਚ ਪਹੁੰਚੇ ਰਾਜੇਵਾਲ, ‘ਆਪ’ ਸਰਕਾਰ ਨੂੰ ਕਹਿ ਦਿੱਤੀ ਵੱਡੀ ਗੱਲ

ਹੈਲੀਕਾਪਟਰ ਨੇ ਨਿਊ ਓਰਲੀਆਂਸ ਦੇ ਦੱਖਣ-ਪੂਰਬੀ ਹਿੱਸੇ ’ਚ ਮਿਸੀਸਿਪੀ ਨਦੀ ਦੇ ਮੁਹਾਣੇ ’ਤੇ ਸਾਊਥ-ਵੈੱਸਟ ਚੈਨਲ (ਵਾਟਰ ਫਾਲ) ਤੋਂ ਲੱਗਭਗ 10 ਕਿਲੋਮੀਟਰ ਦੂਰ ਇਕ ਆਇਲ ਪਲੇਟਫਾਰਮ (ਤੇਲ ਖੋਜ ਮੰਚ) ਤੋਂ ਸਥਾਨਕ ਸਮੇਂ ਅਨੁਸਾਰ ਸਵੇਰੇ 8:40 ਵਜੇ ਉਡਾਣ ਭਰੀ ਸੀ, ਜਿਸ ਤੋਂ ਬਾਅਦ ਉਹ ਹਾਦਸਾਗ੍ਰਸਤ ਹੋ ਗਿਆ। ਉਸ ’ਚ ਪਾਇਲਟ ਅਤੇ ਤਿੰਨ ਤੇਲ ਕਰਮਚਾਰੀ ਸਨ।

ਇਹ ਖ਼ਬਰ ਵੀ ਪੜ੍ਹੋ : Live ਹੋ ਕੇ ਨੌਜਵਾਨ ਨੇ CM ਮਾਨ ਨੂੰ ਦਿੱਤੀ ਧਮਕੀ, ਰਿਵਾਲਵਰ ਦਿਖਾ ਕੇ ਬੋਲਿਆ...


author

Manoj

Content Editor

Related News