ਫਰਾਂਸ ''ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 5 ਦੀ ਮੌਤ ਤੇ 1 ਜ਼ਖਮੀ
Wednesday, Dec 09, 2020 - 10:07 PM (IST)
ਪੈਰਿਸ-ਫਰਾਂਸ ਦੇ ਐਲਪਸ ਪਹਾੜੀ ਖੇਤਰ 'ਚ ਹੈਲੀਕਾਪਟਰ ਦੇ ਹਾਦਸਾਗ੍ਰਸਤ ਹੋਣ ਕਾਰਣ ਇਕ ਪਹਾੜੀ ਬਚਾਅ ਦਲ ਦੇ 5 ਮੈਂਬਰਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਤੌਰ 'ਤੇ ਜ਼ਖਮੀ ਹੋ ਗਿਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਵੋਈ ਸੂਬਾਈ ਪ੍ਰਸ਼ਾਸਨ ਨੇ ਇਕ ਬਿਆਨ 'ਚ ਕਿਹਾ ਕਿ ਹੈਲੀਕਾਪਟਰ ਮੰਗਲਵਾਰ ਸ਼ਾਮ ਨੂੰ ਟੀਮ ਨੂੰ ਸਵੋਈ ਖੇਤਰ 'ਚ ਇਕ ਸਿਖਲਾਈ ਮੁਹਿੰਮ 'ਤੇ ਲੈ ਕੇ ਜਾ ਰਿਹਾ ਸੀ। ਹੈਲੀਕਾਪਟਰ 1800 ਮੀਟਰ (5.905. ਫੁੱਟ) ਦੀ ਉਚਾਈ ਤੋਂ ਹੇਠਾਂ ਡਿੱਗਿਆ।
ਇਹ ਵੀ ਪੜ੍ਹੋ -ਇਸ ਅਮਰੀਕੀ ਕੰਪਨੀ ਨੇ ਬਣਾਈ ਸੋਲਰ ਐਨਰਜੀ ਵਾਲੀ ਕਾਰ, ਇਕ ਵਾਰ 'ਚ ਤੈਅ ਕਰੇਗੀ 1600 KM ਦਾ ਸਫਰ
ਅਧਿਕਾਰੀਆਂ ਨੇ ਕਿਹਾ ਕਿ ਜ਼ਿੰਦਾ ਬਚਿਆ ਮੈਂਬਰ ਸੂਚਨਾ ਦੇਣ 'ਚ ਸਫਲ ਰਿਹਾ ਅਤੇ ਉਸ ਨੂੰ ਗ੍ਰੇਨੋਬਲ ਸ਼ਹਿਰ ਦੇ ਇਕ ਹਸਪਤਾਲ 'ਚ ਲਿਜਾਇਆ ਗਿਆ ਹੈ। ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਮੌਸਮ ਬਹੁਤ ਖਰਾਬ ਸੀ। ਫਰਾਂਸ ਦੇ ਰਾਸ਼ਟਰਪਤੀ ਇਮੈਨੁਏਲ ਮੈਕ੍ਰੋਂ ਨੇ ਟਵੀਟ ਕਰ ਕੇ ਬਚਾਅ ਕਰਮਚਾਰੀਆਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਜ਼ਖਮੀ ਪੀੜਤ ਆਪਣੇ ਜੀਵਨ ਲਈ ਸੰਘਰਸ਼ ਕਰ ਰਿਹਾ ਹੈ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਇਸ ਭਾਰਤੀ ਮੂਲ ਦੇ ਜੋੜੇ ਨੂੰ ਲਾਇਆ ਗਿਆ ਕੋਵਿਡ-19 ਦਾ ਟੀਕਾ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।