ਅਮਰੀਕਾ ''ਚ ਹੈਲੀਕਾਪਟਰ ਕਰੈਸ਼, ਪਾਇਲਟ ਅਤੇ ਫੋਟੋਗ੍ਰਾਫਰ ਦੀ ਮੌਤ

Thursday, Dec 21, 2023 - 04:42 PM (IST)

ਅਮਰੀਕਾ ''ਚ ਹੈਲੀਕਾਪਟਰ ਕਰੈਸ਼, ਪਾਇਲਟ ਅਤੇ ਫੋਟੋਗ੍ਰਾਫਰ ਦੀ ਮੌਤ

ਨਿਊਜਰਸੀ (ਰਾਜ ਗੋਗਨਾ)- ਬੀਤੇ ਦਿਨ ਨਿਊਜਰਸੀ ਦੇ ਜੰਗਲੀ ਖੇਤਰ ਵਿੱਚ ਐਕਸ਼ਨ ਨਿਊਜ 6 ਦਾ ਇਕ ਹੈਲੀਕਾਪਟਰ ਕਰੈਸ਼ ਹੋ ਗਿਆ। ਇਸ ਹਾਦਸੇ ਵਿਚ ਪਾਇਲਟ ਅਤੇ ਫੋਟੋਗ੍ਰਾਫਰ ਦੀ ਮੌਤ ਹੋ ਗਈ। ਚਾਲਕ ਦਲ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਮਾਰੇ ਗਏ ਪਾਇਲਟ ਅਤੇ ਫੋਟੋਗ੍ਰਾਫਰ ਦਾ ਇੱਕ ਲੰਮਾ ਇਤਿਹਾਸ ਸੀ। ਅਤੇ ਉਹ ਸਾਲਾਂ ਤੋਂ ਉਹ ਐਕਸ਼ਨ ਨਿਊਜ਼ ਦੀ ਟੀਮ ਦੇ ਹਿੱਸੇ ਵਜੋਂ ਕੰਮ ਕਰ ਰਹੇ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ 'ਪ੍ਰਮਾਣੂ ਹਮਲੇ' ਦੀ ਦਿੱਤੀ ਧਮਕੀ

ਹੈਲੀਕਾਪਟਰ ਵਿੱਚ 6 ਲੋਕ ਸਵਾਰ ਸਨ। ਇਸ ਹਾਦਸੇ ਵਿਚ ਚਾਲਕ ਦਲ ਦੇ 2 ਮੈਂਬਰ ਮਾਰੇ ਜਾਣ ਤੋਂ ਬਾਅਦ ਐਕਸ਼ਨ ਨਿਊਜ਼ ਟੀਮ ਲਈ ਬੁੱਧਵਾਰ ਦਾ ਦਿਨ ਦੁੱਖਦਾਈ ਰਿਹਾ। ਇਹ ਹਾਦਸਾ ਉਦੋਂ ਵਾਪਰਿਆ, ਜਦੋਂ ਇਹ ਵਾਸ਼ਿੰਗਟਨ ਟਾਊਨਸ਼ਿਪ, ਨਿਊਜਰਸੀ ਸੂਬੇ ਵਿੱਚ ਰਾਤ 8 ਵਜੇ ਤੋਂ ਬਾਅਦ ਹੇਠਾਂ ਡਿੱਗਿਆ। ਇਹ ਸਾਰੇ ਜਰਸੀ ਸ਼ੋਰ 'ਤੇ ਇਕ ਅਸਾਈਨਮੈਂਟ ਤੋਂ  ਵਾਪਸ ਆ ਰਹੇ ਸਨ। ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀਆਂ ਵਿਚ 67 ਸਾਲਾ ਮੋਨਰੋ ਸਮਿਥ ਅਤੇ ਫੋਟੋਗ੍ਰਾਫਰ 45 ਸਾਲਾ ਕ੍ਰਿਸਟੋਫਰ ਡੌਗਰਟੀ ਸੀ।
 .

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News