ਦੁਖ਼ਦਾਈ ਖ਼ਬਰ ; ਫਾਇਰ ਫਾਈਟਰ ਹੈਲੀਕਾਪਟਰ ਹੋ ਗਿਆ ਕ੍ਰੈਸ਼, ਪਾਇਲਟ ਦੀ ਹੋਈ ਦਰਦਨਾਕ ਮੌਤ
Sunday, Apr 06, 2025 - 01:57 PM (IST)

ਇੰਟਰਨੈਸ਼ਨਲ ਡੈਸਕ- ਦੱਖਣੀ ਕੋਰੀਆ ਤੋਂ ਇਕ ਬੇਹੱਦ ਦੁਖ਼ਦਾਈ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਜੰਗਲਾਂ 'ਚ ਲੱਗੀ ਹੋਈ ਭਿਆਨਕ ਅੱਗ ਨੂੰ ਬੁਝਾਉਂਦਿਆਂ ਇਕ ਅੱਗ ਬੁਝਾਉਣ ਵਾਲਾ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ, ਜਿਸ ਕਾਰਨ ਉਸ 'ਚ ਸਵਾਰ ਪਾਇਲਟ ਦੀ ਮੌਤ ਹੋ ਗਈ ਹੈ।
ਜਾਣਕਾਰੀ ਅਨੁਸਾਰ ਇਹ ਹਾਦਸਾ ਸਿਓਲ ਤੋਂ ਕਰੀਬ 230 ਕਿਲੋਮੀਟਰ ਦੱਖਣ-ਪੱਛਮ ਸਥਿਤ ਡਿਅਗੂ ਨੇੜੇ ਵਾਪਰਿਆ ਹੈ, ਜਿੱਥੇ ਫਾਇਰ ਫਾਈਟਰ ਹੈਲੀਕਾਪਟਰ ਕ੍ਰੈਸ਼ ਹੋ ਗਿਆ ਤੇ ਉਸ ਦੇ ਪਾਇਲਟ ਦੀ ਦਰਦਨਾਕ ਮੌਤ ਹੋ ਗਈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e