ਫੌਜ ਕਰ ਰਹੀ ਸੀ ਮੈਡੀਕਲ ਡ੍ਰਿਲ, ਹੋ ਗਿਆ ਹਾਦਸਾ
Friday, Jul 20, 2018 - 03:49 PM (IST)
ਸਾਨ ਫ੍ਰਾਂਸਿਸਕੋ (ਏ.ਪੀ.)- ਕੈਲੀਫੋਰਨੀਆ ਦੇ ਫੌਜੀ ਟਿਕਾਣੇ ਵਿਚ ਮੈਡੀਕਲ ਡ੍ਰਿਲ ਉਦੋਂ ਅਸਲ ਵਿਚ ਐਮਰਜੈਂਸੀ ਹਾਲਾਤ ਪੈਦਾ ਹੋ ਗਏ, ਜਦੋਂ ਅਭਿਆਸ ਵਿਚ ਹਿੱਸਾ ਲੈ ਰਹੇ ਅਮਰੀਕੀ ਫੌਜ ਦੇ ਦੋ ਬਲੈਕਹਾਕ ਹੈਲੀਕਾਪਟਰ ਚਾਰ ਵੱਡੇ ਤੰਬੂਆਂ ਦੇ ਬਹੁਤ ਨੇੜੇ ਆ ਗਏ। ਇਸ ਕਾਰਨ ਟੈਂਟ ਹੇਠਾਂ ਡਿੱਗ ਗਏ। ਇਸ ਵਿਚ 22 ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਰਾਤ ਫੋਰਟ ਹੰਟਰ ਲਿਗੇਟ ਵਿਚ ਹੋਏ ਇਸ ਹਾਦਸੇ ਵਿਚ ਕੋਈ ਵੀ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਇਆ। ਹਾਲਾਂਕਿ ਦੋ ਜਵਾਨਾਂ ਨੂੰ ਇਲਾਜ ਲਈ ਹਵਾਈ ਰਸਤੇ ਹਸਪਤਾਲ ਲਿਜਾਣਾ ਪਿਆ। ਫੌਜ ਵਲੋਂ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਹੈਲੀਕਾਪਟਰ ਤੰਬੂਆਂ ਦੇ ਇੰਨੇ ਨੇੜੇ ਕਿਉਂ ਆਏ। ਤਸਵੀਰਾਂ ਵਿਚ ਨਜ਼ਰ ਆ ਰਿਹਾ ਸੀ ਕਿ ਹਰੇ ਰੰਗ ਦੇ ਤੰਬੂ ਡਿੱਗ ਗਏ ਸਨ। ਤੰਬੂ ਇੰਨੇ ਵੱਡੇ ਹਨ ਕਿ ਹਰੇਕ ਵਿਚ ਲਗਭਗ 40 ਲੋਕ ਸੋ ਸਕਦੇ ਹਨ।
