ਅਮਰੀਕਾ 'ਚ ਭਾਰੀ ਬਰਫ਼ਬਾਰੀ, ਬਾਈਡੇਨ ਨੇ ਐਮਰਜੈਂਸੀ ਘੋਸ਼ਣਾ ਨੂੰ ਦਿੱਤੀ ਮਨਜ਼ੂਰੀ (ਤਸਵੀਰਾਂ)
Tuesday, Nov 22, 2022 - 10:11 AM (IST)
ਵਾਸ਼ਿੰਗਟਨ (ਵਾਰਤਾ): ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਇਤਿਹਾਸਕ ਬਰਫ਼ਬਾਰੀ ਤੋਂ ਬਾਅਦ ਨਿਊਯਾਰਕ ਰਾਜ ਲਈ ਐਮਰਜੈਂਸੀ ਘੋਸ਼ਣਾ ਨੂੰ ਮਨਜ਼ੂਰੀ ਦੇ ਦਿੱਤੀ ਹੈ।ਵ੍ਹਾਈਟ ਹਾਊਸ ਨੇ ਇਹ ਜਾਣਕਾਰੀ ਦਿੱਤੀ।ਵ੍ਹਾਈਟ ਹਾਊਸ ਦੇ ਅਨੁਸਾਰ ਬਾਈਡੇਨ ਨੇ ਸੋਮਵਾਰ ਨੂੰ ਸਰਦੀਆਂ ਦੇ ਬਰਫੀਲੇ ਤੂਫਾਨ ਦੇ ਬਾਅਦ ਸੰਬੋਧਿਤ ਕਰਦੇ ਹੋਏ ਰਾਜ ਅਤੇ ਸਥਾਨਕ ਤੌਰ 'ਤੇ ਮਦਦ ਪਹੁੰਚਾਉਣ ਲਈ ਸੰਘੀ ਸਹਾਇਤਾ ਦਾ ਆਦੇਸ਼ ਦਿੱਤਾ ਸੀ।
We faced a record-breaking snowstorm this weekend, but we’re making it through because New Yorkers are doing what they do best: Show up for each other. pic.twitter.com/BTErSYAz6Q
— Governor Kathy Hochul (@GovKathyHochul) November 21, 2022
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਜਾਣ ਦਾ ਵੱਡਾ ਮੌਕਾ: ਕੀ ਤੁਹਾਨੂੰ ਚਾਹੀਦਾ ਹੈ ਕੈਨੇਡੀਅਨ ਵਰਕ ਪਰਮਿਟ?
ਇਸ ਤੋਂ ਇਲਾਵਾ ਫੈਡਰਲ ਸਰਕਾਰ ਨੇ ਤੂਫਾਨ ਨਾਲ ਪ੍ਰਭਾਵਿਤ ਖੇਤਰਾਂ ਵਿੱਚ ਸੰਘੀ ਰਿਕਵਰੀ ਕਾਰਜਾਂ ਲਈ ਇੱਕ ਤਾਲਮੇਲ ਅਧਿਕਾਰੀ ਦਾ ਨਾਮ ਦਿੱਤਾ ਹੈ।ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਸੋਮਵਾਰ ਨੂੰ ਟਵੀਟ ਕੀਤਾ ਕਿ ਅਸੀਂ ਇਸ ਹਫ਼ਤੇ ਦੇ ਅੰਤ ਵਿੱਚ ਰਿਕਾਰਡ ਤੋੜ ਬਰਫੀਲੇ ਤੂਫਾਨ ਦਾ ਸਾਹਮਣਾ ਕੀਤਾ।ਤੂਫਾਨ ਨੇ 24 ਘੰਟਿਆਂ ਦੀ ਮਿਆਦ ਦੇ ਅੰਦਰ ਸਭ ਤੋਂ ਵੱਧ ਬਰਫ਼ਬਾਰੀ ਦਾ ਰਾਜ ਰਿਕਾਰਡ ਕਾਇਮ ਕੀਤਾ। ਏਰੀ ਕਾਉਂਟੀ ਦੇ ਕੁਝ ਹਿੱਸਿਆਂ ਵਿੱਚ 6 ਫੁੱਟ (180 ਸੈਂਟੀਮੀਟਰ) ਤੋਂ ਵੱਧ ਬਰਫ਼ ਪਈ।ਯੂਐਸ ਨੈਸ਼ਨਲ ਵੈਦਰ ਸਰਵਿਸ ਦੇ ਅਨੁਸਾਰ, ਏਰੀ ਕਾਉਂਟੀ ਦੇ ਇੱਕ ਪਿੰਡ ਓਰਚਰਡ ਪਾਰਕ ਵਿੱਚ, ਵੀਰਵਾਰ ਅਤੇ ਐਤਵਾਰ ਦੁਪਹਿਰ ਦਰਮਿਆਨ 80 ਇੰਚ (203 ਸੈਂਟੀਮੀਟਰ) ਬਰਫ ਡਿੱਗੀ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।