ਜ਼ਿਆਦਾ ਸ਼ਰਾਬ ਤੇ ਸਿਗਰਟਨੋਸ਼ੀ ਤੁਹਾਨੂੰ ਜਲਦੀ ਕਰ ਸਕਦੀ ਹੈ ਬੁੱਢਾ

11/18/2017 12:38:24 AM

ਲੰਡਨ (ਭਾਸ਼ਾ)— ਜ਼ਿਆਦਾ ਸ਼ਰਾਬ ਅਤੇ ਸਿਗਰਟਨੋਸ਼ੀ ਕਰਨ ਵਾਲਿਆਂ ਵਿਚ ਬੁਢਾਪੇ ਦੇ ਸੰਕੇਤ ਜਲਦੀ ਨਜ਼ਰ ਆ ਸਕਦੇ ਹਨ ਅਤੇ ਉਹ ਆਪਣੀ ਉਮਰ ਤੋਂ ਜ਼ਿਆਦਾ ਵੱਡੇ ਦਿਖਾਈ ਦੇ ਸਕਦੇ ਹਨ। ਇਕ ਅਧਿਐਨ ਵਿਚ ਇਹ ਚਿਤਾਵਨੀ ਦਿੱਤੀ ਗਈ ਹੈ। ਸੰਨ 1976 ਤੋਂ ਹੁਣ ਤਕ 11500 ਤੋਂ ਜ਼ਿਆਦਾ ਲੋਕਾਂ 'ਤੇ ਅਧਿਐਨ ਕਰਕੇ ਇਹ ਨਤੀਜਾ ਕੱਢਿਆ ਗਿਆ ਹੈ। 
ਇਸ ਅਧਿਐਨ ਵਿਚ ਕਿਹਾ ਗਿਆ ਹੈ ਕਿ ਜੋ ਮਰਦ ਅਤੇ ਔਰਤਾਂ ਜ਼ਿਆਦਾ ਸ਼ਰਾਬ ਪੀਂਦੇ ਹਨ ਉਨ੍ਹਾਂ ਵਿਚ ਹੋਰ ਲੋਕਾਂ ਦੇ ਮੁਕਾਬਲੇ ਬੁਢਾਪੇ ਦੇ ਲੱਛਣ ਉਭਰਨ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ। ਇਸੇ ਤਰ੍ਹਾਂ ਜੋ ਔਰਤਾਂ ਰੋਜ਼ਾਨਾ ਲਗਭਗ 20 ਸਿਗਰਟਾਂ ਪੀਂਦੀਆਂ ਹਨ ਉਨ੍ਹਾਂ ਵਿਚ ਬੁਢਾਪੇ ਦਾ ਜੋਖਮ 41 ਫੀਸਦੀ ਜ਼ਿਆਦਾ ਹੁੰਦਾ ਹੈ ਜਦਕਿ ਇੰਨੀਆਂ ਹੀ ਸਿਗਰਟਾਂ ਰੋਜ਼ ਪੀਣ ਵਾਲੇ ਮਰਦਾਂ ਨੂੰ ਇਹ ਜੋਖਮ 12 ਫੀਸਦੀ ਜ਼ਿਆਦਾ ਹੁੰਦਾ ਹੈ। ਜਰਨਲ ਆਫ ਐਪੀਡੇਮੋਲੋਜੀ ਐਂਡ ਕਮਿਊਨਿਟੀ ਹੈਲਥ ਵਿਚ ਛਪੇ ਇਸ ਅਧਿਐਨ ਵਿਚ ਲੋਕਾਂ ਤੋਂ ਉਨ੍ਹਾਂ ਦੀ ਜੀਵਨਸ਼ੈਲੀ ਅਤੇ ਆਮ ਸਿਹਤ ਬਾਰੇ ਪੁੱਛਿਆ ਗਿਆ ਸੀ। ਉਨ੍ਹਾਂ ਤੋਂ ਇਹ ਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਉਹ ਕਿੰਨੀ ਸ਼ਰਾਬ ਪੀਂਦੇ ਹਨ ਅਤੇ ਸਿਰਗਟਨੋਸ਼ੀ ਕਰਦੇ ਹਨ।


Related News