ਦੁਨੀਆ ਭਰ ’ਚ ਭਾਰੀ ਮੰਦੀ ਦੀ ਆਹਟ, ਬਜ਼ਾਰ ’ਚੋਂ ਪੈਸਾ ਕੱਢ ਰਹੇ ਅਮਰੀਕੀ ਦਿੱਗਜ

8/29/2019 4:35:52 PM

ਵਾਸ਼ਿੰਗਟਨ — ਅਮਰੀਕਾ ਦੇ CEOs ਜਿਸ ਤਰ੍ਹਾਂ ਬਜ਼ਾਰ ’ਚੋਂ ਪੈਸਾ ਕੱਢ ਰਹੇ ਹਨ ਉਸ ਤੋਂ ਲੱਗਦਾ ਹੈ ਕਿ ਇਕ ਵਾਰ ਫਿਰ ਪੂਰੀ ਦੁਨੀਆ ਮੰਦੀ ਦੀ ਲਪੇਟ ’ਚ ਆਉਣ ਵਾਲੀ ਹੈ। ਅਮਰੀਕਾ ਦੇ CEOs ਰਿਕਾਰਡ ਤੇਜ਼ੀ ਨਾਲ ਆਪਣੇ ਸ਼ੇਅਰ ਵੇਚ ਰਹੇ ਹਨ। ਅਗਸਤ ’ਚ ਉਨ੍ਹਾਂ ਨੇ ਪ੍ਰਤੀਦਿਨ ਔਸਤਨ 600 ਮਿਲੀਅਨ ਡਾਲਰ(43 ਅਰਬ ਡਾਲਰ) ਦੇ ਸ਼ੇਅਰ ਵੇਚੇ ਹਨ। ਇਹ ਲਗਾਤਾਰ ਪੰਜਵਾਂ ਮਹੀਨਾ ਹੈ ਜਦੋਂ ਸ਼ੇਅਰਧਾਰਕਾਂ ਨੇ 10 ਅਰਬ ਡਾਲਰ ਤੋਂ ਜ਼ਿਆਦਾ ਦੇ ਸ਼ੇਅਰ ਵੇਚੇ ਹਨ। ਅਮਰੀਕੀ CEOs ਨੇ ਇਸ ਤਰ੍ਹਾਂ ਦੀ ਵਿਕਰੀ ਗਲੋਬਲ ਮੰਦੀ ਤੋਂ ਠੀਕ ਪਹਿਲਾਂ 2006-07 ’ਚ ਕੀਤੀ ਸੀ।

ਕੀ ਇਹ ਬੁੱਲ ਰਨ ਦਾ ਅੰਤ ਹੈ?

ਅਮਰੀਕੀ ਸ਼ੇਅਰ ਬਜ਼ਾਰ ਦਾ ਬੁੱਲ ਰਨ ਰਿਕਾਰਡ 10 ਸਾਲ ਤੋਂ ਜ਼ਿਆਦਾ ਸਮੇਂ ਤੱਕ ਚਲਿਆ ਹੈ, ਜਿਸਦੀ ਸ਼ੁਰੂਆਤ 9 ਮਾਰਚ 2009 ਨੂੰ ਹੋਈ ਸੀ। ਇਸ ਦੌਰਾਨ ਅਮਰੀਕੀ ਸ਼ੇਅਰ ਬਜ਼ਾਰ ਦਾ ਪ੍ਰਮੁੱਖ ਸੂਚਕ ਅੰਕ ਡਾਓਜੋਂਸ 19 ਹਜ਼ਾਰ ਉੱਪਰ ਚੜਿ੍ਹਆ ਹੈ। ਮੰਨਿਆ ਜਾ ਰਿਹਾ ਹੈ ਕਿ ਅਮਰੀਕਾ ਦੇ ਟਾਪ ਐਗਜ਼ੀਕਿਊਟਿਵ ਦੇ ਮਨ ਇਸ ਗੱਲ ਨੂੰ ਲੈ ਕੇ ਸ਼ੰਸ਼ੋਪੰਜ ਹੈ ਕਿ ਸ਼ੇਅਰ ਬਜ਼ਾਰ ਦੀ ਇਹ ਤੇਜ਼ੀ ਕਦੋਂ ਤੱਕ ਜਾਰੀ ਰਹੇਗੀ? ਇਸ ਕਾਰਨ CEOs ਅਤੇ ਕੰਪਨੀਆਂ ਦੇ ਬਾਨੀ ਸ਼ੇਅਰ ਵੇਚ ਕੇ ਪੈਸਾ ਕੱਢ ਰਹੇ ਹਨ।

ਇਹ ਦਿੱਗਜ ਵੇਚ ਰਹੇ ਹਨ ਸ਼ੇਅਰ

ਇਕ ਰਿਪੋਰਟ ਮੁਤਾਬਕ ਬਾਨੀ ਮਾਰਕ ਜੁਕਰਬਰਗ ਸਮੇਤ ਫੇਸਬੁੱਕ ਦੇ ਤਿੰਨ ਟਾਪ ਐਗਜ਼ੀਕਿਊਟਿਵਜ਼ ਨੇ ਇਸ ਹਫਤੇ 49 ਮਿਲੀਅਨ ਡਾਲਰ(3.5 ਅਰਬ ਰੁਪਏ) ਦੇ ਸ਼ੇਅਰ ਵੇਚੇ ਹਨ। ਪਿੱਜ਼ਾ ਚੇਨ ਪਾਪਾ ਜੋਂਸ ਦੇ ਸਾਬਕਾ ਸੀ.ਈ.ਓ. ਅਤੇ ਬਾਨੀ ਜਾਨ ਸਨੈਡਰ 16 ਮਿਲੀਅਨ ਡਾਲਰ(1.15 ਅਰਬ ਰੁਪਏ) ਦੇ ਸ਼ੇਅਰ ਮਆ ’ਚ ਅਤੇ 20 ਮਿਲੀਅਨ ਡਾਲਰ ਦੇ ਸ਼ੇਅਰ ਇਸ ਹਫਤੇ ਵੇਚੇ ਹਨ।

ਇਸ ਕਾਰਨ ਵੇਚ ਰਹੇ ਸ਼ੇਅਰ

ਕੰਪਨੀ ਦੇ ਅੰਦਰੂਨੀ ਲੋਕ ਸ਼ੇਅਰ ਵੇਚ ਰਹੇ ਹਨ ਇਸ ਦਾ ਬਹੁਤ ਹੀ ਸਿੱਧਾ ਜਿਹਾ ਕਾਰਨ ਹੈ ਕਿ ਲੋਕਾਂ ਨੂੰ ਆਪਣੀ ਕੰਪਨੀ ’ਤੇ ਭਰੋਸਾ ਨਹੀਂ ਹੈ। ਜਿਸ ਸਮੇਂ ਜ਼ਿੰਮੇਦਾਰ ਲੋਕ ਆਪਣੇ ਸ਼ੇਅਰ ਵੇਚਦੇ ਹਨ ਤਾਂ ਇਸ ਨੂੰ ਕੰਪਨੀ ’ਚ ਵਿਸ਼ਵਾਸ ’ਚ ਕਮੀ ’ਤੇ ਤੌਰ ’ਤੇ ਦੇਖਿਆ ਜਾਂਦਾ ਹੈ। ਹਾਲਾਂਕਿ ਇਹ ਹਮੇਸ਼ਾ ਸਹੀ ਵੀ ਨਹੀਂ ਹੁੰਦਾ। ਕੁਝ ਵਿਸ਼ਲੇਸ਼ਕ ਮੰਨਦੇ ਹਨ ਕਿ ਕੰਪਨੀਆਂ ਵਲੋਂ ਕੀਤੇ ਗਏ ਬਾਇਬੈਕ ਪਹਿਲ ਦੇ ਕਾਰਨ ਵੀ ਅਜਿਹਾ ਹੁੰਦਾ ਹੈ। 

ਖਤਰੇ ਦੀ ਘੰਟੀ

ਅਮਰੀਕਾ ਅਤੇ ਚੀਨ ਵਿਚਕਾਰ ਜਾਰੀ ਵਪਾਰਕ ਜੰਗ ਵੀ ਇਕ ਵੱਡਾ ਕਾਰਨ ਹੈ ਜਿਸ ਕਾਰਨ ਅਮਰੀਕਾ ਦੇ ਟਾਪ ਐਗਜ਼ੀਕਿਊਟਿਵ ਨੂੰ ਜ਼ਿਆਦਾ ਵਿਸ਼ਵਾਸ ਨਹੀਂ ਹੈ ਕਿ ਬਜ਼ਾਰ ’ਚ ਤੇਜ਼ੀ ਲੰਮੇ ਸਮੇਂ ਤੱਕ ਟਿਕ ਸਕਦੀ ਹੈ। ਵਪਾਰਕ ਜੰਗ ਜਾਰੀ ਰਹਿਣ ਕਾਰਨ ਦੁਨੀਆ ’ਚ ਮੰਦੀ ਦਾ ਡਰ ਫੈਲ ਗਿਆ ਹੈ। ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕੀ ਅਰਥਵਿਵਸਥਾ ਅਗਲੇ ਸਾਲ ਮੰਦੀ ’ਚ ਜਾ ਸਕਦੀ ਹੈ।