ਹਾਰਟ ਸਰਜਰੀ ਨੇ ਬਦਲੀ ਕਿਸਮਤ! ਸ਼ਖਸ ਨੇ ਜਿੱਤੇ 7 ਕਰੋੜ ਰੁਪਏ
Wednesday, Dec 01, 2021 - 12:54 PM (IST)
ਵਾਸ਼ਿੰਗਟਨ (ਬਿਊਰੋ): ਅਮਰੀਕਾ ਦੇ ਮੈਸਾਚੁਸੇਟਸ ਵਿਚ ਇਕ ਸ਼ਖਸ ਦੀ 1 ਮਿਲੀਅਨ ਡਾਲਰ ਮਤਲਬ 7 ਕਰੋੜ ਰੁਪਏ ਤੋਂ ਵੱਧ ਦੀ ਲਾਟਰੀ ਲੱਗੀ ਹੈ। ਇਹ ਸ਼ਖਸ ਓਪਨ ਹਾਰਟ ਸਰਜਰੀ ਕਰਾਉਣ ਦੇ ਬਾਅਦ ਰਿਕਵਰੀ ਕਰ ਰਿਹਾ ਸੀ। ਲਾਟਰੀ ਦਾ ਟਿਕਟ ਉਸ ਦੇ ਇਕ ਦੋਸਤ ਨੇ 'ਗੇੱਟ ਵੈੱਲ' ਕਾਰਡ ਦੇ ਤੌਰ 'ਤੇ ਦਿੱਤਾ ਸੀ। ਭਾਵੇਂਕਿ ਉਸ ਸਮੇਂ ਦੋਹਾਂ ਨੂੰ ਹੀ ਪਤਾ ਨਹੀਂ ਸੀ ਕਿ ਲਾਟਰੀ ਵਿਚ ਕਰੋੜਾਂ ਰੁਪਏ ਮਿਲਣਗੇ।
ਸੀ.ਐੱਨ.ਐੱਨ. ਦੀ ਰਿਪੋਰਟ ਮੁਤਾਬਕ ਓਪਨ ਹਾਰਟ ਸਰਜਰੀ ਦੇ ਬਾਅਦ ਸਿਹਤਯਾਬ ਹੋ ਰਹੇ ਮੈਸਾਚੁਸੇਟਸ ਦੇ ਇਕ ਵਿਅਕਤੀ ਨੇ ਦੋਸਤ ਵੱਲੋਂ ਦਿੱਤੇ ਗਏ ਲਾਟਰੀ ਟਿਕਟ ਤੋਂ 1 ਮਿਲੀਅਨ ਡਾਲਰ ਦਾ ਇਨਾਮ ਜਿੱਤਿਆ ਹੈ। ਇਨਾਮ ਜਿੱਤਣ ਵਾਲੇ ਸ਼ਖਸ ਦਾ ਨਾਮ ਅਲੈਗਜ਼ੈਂਡਰ ਮੈਕਲਿਸ਼ ਹੈ। ਮੈਕਲਿਸ਼ ਨੂੰ ਇਸ ਮਹੀਨੇ ਦੇ ਸ਼ੁਰੂ ਵਿਚ ਇਕ ਦੋਸਤ ਤੋਂ ਗੈੱਟ ਵੈੱਲ ਕਾਰਡ ਦੇ ਤੌਰ 'ਤੇ ਤਿੰਨ ਲਾਟਰੀ ਟਿਕਟ ਮਿਲੇ ਸਨ। ਜਦੋਂ ਉਸਨੇ ਇਹਨਾਂ ਟਿਕਟਾਂ ਨੂੰ ਸਕ੍ਰੈਚ ਕੀਤਾ ਤਾਂ ਇਕ ਟਿਕਟ ਵਿਚ ਉਸ ਦੀ ਲਾਟਰੀ ਲੱਗ ਗਈ। ਲੱਕੀ ਡ੍ਰਾ ਦੇ ਨੰਬਰ ਤੋਂ ਉਸ ਦੇ ਟਿਕਟ ਦਾ ਨੰਬਰ ਮੇਲ ਖਾ ਗਿਆ। ਇਹ ਦੇਖਦੇ ਹੀ ਮੈਕਲਿਸ਼ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਉਸ ਦੀ 1 ਮਿਲੀਅਨ ਡਾਲਰ ਮਤਲਬ 7 ਕਰੋੜ 50 ਲੱਖ ਰੁਪਏ ਦੇ ਕਰੀਬ ਲਾਟਰੀ ਲੱਗੀ ਸੀ।
ਪੜ੍ਹੋ ਇਹ ਅਹਿਮ ਖਬਰ -ਚੀਨ ਦੇ ਪ੍ਰਮਾਣੂ ਭੰਡਾਰ ਤੋਂ ਡਰਿਆ ਅਮਰੀਕਾ, ਸਮਝੌਤੇ ਲਈ ਡ੍ਰੈਗਨ ਨਾਲ ਗੱਲਬਾਤ ਦੀ ਪਹਿਲ
ਮੈਕਲਿਸ਼ ਦੂਜਾ ਲਾਟਰੀ ਜੇਤੂ ਰਿਹਾ ਜਦਕਿ ਪਹਿਲੇ ਜੇਤੂ ਨੂੰ 5 ਮਿਲੀਅਨ ਡਾਲਰ ਇਨਾਮ ਵਿਚ ਮਿਲੇ। ਦੱਸਿਆ ਗਿਆ ਕਿ 10 ਖੁਸ਼ਕਿਸਮਤ ਲੋਕਾਂ ਦੀ ਲਾਟਰੀ ਲੱਗੀ ਸੀ, ਜਿਹਨਾਂ ਵਿਚ ਮੈਕਲਿਸ਼ ਦੂਜੇ ਨੰਬਰ 'ਤੇ ਸੀ। ਭਾਵੇਂਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਅਲੈਗਜ਼ੈਂਡਰ ਮੈਕਲਿਸ਼ ਆਪਣੇ ਦੋਸਤ ਵੱਲੋਂ ਦਿੱਤੇ ਗਏ ਟਿਕਟ 'ਤੇ ਜਿੱਤਿਆ ਸੀ। ਲਾਟਰੀ ਅਧਿਕਾਰੀਆਂ ਮੁਤਾਬਕ ਕਈ ਸਾਲ ਪਹਿਲਾਂ ਉਸ ਨੇ ਲਾਟਰੀ ਟਿਕਟ 'ਤੇ 1000 ਡਾਲਰ ਜਿੱਤੇ ਸਨ, ਜੋ ਉਸ ਦੇ ਦੋਸਤ ਨੇ ਉਸ ਨੂੰ ਜਨਮਦਿਨ 'ਤੇ ਤੋਹਫੇ ਵਜੋਂ ਦਿੱਤਾ ਸੀ।