ਘੱਟ ਆਮਦਨ ਵਾਲੇ ਦੇਸ਼ਾਂ ’ਚ ਬੱਚਿਆਂ ਦੀ ਦਿਲ ਦੀ ਬੀਮਾਰੀ ਨਾਲ ਜ਼ਿਆਦਾ ਮੌਤਾਂ

Wednesday, Feb 05, 2020 - 08:32 PM (IST)

ਘੱਟ ਆਮਦਨ ਵਾਲੇ ਦੇਸ਼ਾਂ ’ਚ ਬੱਚਿਆਂ ਦੀ ਦਿਲ ਦੀ ਬੀਮਾਰੀ ਨਾਲ ਜ਼ਿਆਦਾ ਮੌਤਾਂ

ਨਿਊਯਾਰਕ (ਏਜੰਸੀਆਂ)–ਇਕ ਨਵੀਂ ਖੋਜ ਤੋਂ ਖੁਲਾਸਾ ਹੋਇਆ ਹੈ ਕਿ ਉਨ੍ਹਾਂ ਦੇਸ਼ਾਂ ’ਚ ਬੱਚਿਆਂ ਦੀਆਂ ਮੌਤਾਂ ਦਿਲ ਦੀਆਂ ਬੀਮਾਰੀਆਂ ਕਾਰਣ ਜ਼ਿਆਦਾ ਹੋ ਰਹੀਆਂ ਹਨ, ਜਿਨ੍ਹਾਂ ’ਚ ਲੋੜ ਤੋਂ ਜ਼ਿਆਦਾ ਘੱਟ ਆਮਦਨ ਹੈ। ਦਿ ਲੇਸੰਟ ਮੁਤਾਬਿਕ ਇਹ ਖੋਜ ਵਿਸ਼ਵ ਦੇ 195 ਦੇਸ਼ਾਂ ਦੇ ਲਗਭਗ 1.20 ਲੱਖ ਲੋਕਾਂ ’ਤੇ ਕੀਤੀ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਜੀ. ਬੀ. ਡੀ. ਨੇ ਸਾਰੇ ਪਹਿਲਾਂ ਤੋਂ ਮੌਜੂਦ ਇਸਤੇਮਾਲ ਅੰਕੜੇ ਅਤੇ ਪੁਰਾਣੇ ਅੰਕੜਿਆਂ ਦੀ ਵਰਤੋਂ ਕੀਤੀ ਹੈ।

ਖੋਜ ਤੋਂ ਪਤਾ ਲੱਗਾ ਹੈ ਕਿ 1990 ਤੋਂ 2017 ਦਰਮਿਆਨ 34.5 ਫੀਸਦੀ ਲੋਕਾਂ ਦੀ ਜਾਨ ਦਿਲ ਦੀ ਬੀਮਾਰੀ ਕਾਰਣ ਗਈ ਜਦੋਂਕਿ 2017 ’ਚ ਇਕ ਸਾਲ ਤੋਂ ਘੱਟ ਉਮਰ ਦੇ ਲਗਭਗ 70 ਫੀਸਦੀ ਬੱਚਿਆਂ ਦੀ ਮੌਤ ਦਿਲ ਦੀ ਬੀਮਾਰੀ ਨਾਲ ਹੋਈ, ਜੋ ਕਿ ਜਨਮਜਾਤ ਬੱਚਿਆਂ ਦੀਆਂ ਮੌਤਾਂ ਦੀ ਸਭ ਤੋਂ ਵੱਡੀ ਗਿਣਤੀ ਹੈ। ਖੋਜ ਤੋਂ ਇਹ ਵੀ ਪਤਾ ਲੱਗਾ ਕਿ ਜਿਵੇਂ ਹੀ ਦੇਸ਼ਾਂ ਦੀ ਐੱਸ. ਡੀ. ਆਈ. ਵਧੀ ਹੈ, ਉਵੇਂ ਹੀ ਮਰਨ ਵਾਲਿਆਂ ਦੀ ਗਿਣਤੀ ’ਚ ਵੀ ਕਮੀ ਆਈ ਹੈ।

ਖੋਜਕਾਰਾਂ ਮੁਤਾਬਕ ਜਨਮ ਤੋਂ ਦਿਲ ਦੀ ਬੀਮਾਰੀ ਕਿਸੇ ਵੀ ਦੇਸ਼ ਦੇ ਸਮਾਜਿਕ ਸਥਿਤੀ ਦਾ ਕਾਰਣ ਨਹੀਂ ਹੈ ਜੋ ਕਿ ਦੁਨੀਆ ਦੇ ਗਰੀਬ ਦੇਸ਼ਾਂ ਤੋਂ ਘੱਟ ਹਨ ਕਿਉਂਕਿ ਇਨ੍ਹਾਂ ਦੇਸ਼ਾਂ ’ਚ ਬੱਚਿਆਂ ਨੂੰ ਜ਼ਿੰਦਗੀ ਬਚਾਉਣ ਨੂੰ ਲੈ ਕੇ ਸੇਵਾਵਾਂ ਨਹੀਂ ਦਿੱਤੀਆਂ ਜਾਂਦੀਆਂ। ਗੇਰਨਾਰਡ ਮਾਰਟਿਨ (ਜੋ ਬੱਚਿਆਂ ਦੇ ਨੈਸ਼ਨਲ ਹਸਪਤਾਲ ਤੋਂ ਹਨ, ਨੇ ਖੋਜ ’ਚ ਆਪਣਾ ਯੋਗਦਾਨ ਦਿੱਤਾ ਹੈ) ਉਨ੍ਹਾਂ ਨੇ ਦੱਸਿਆ ਕਿ ਕਾਫੀ ਵੱਧ ਆਮਦਨ ਵਾਲੇ ਦੇਸ਼, ਜਿਵੇਂ ਅਮਰੀਕਾ ’ਚ ਅਸੀਂ ਬੱਚਿਆਂ ਦੇ ਜਨਮ ਤੋਂ ਪਹਿਲਾਂ ਜਦੋਂ ਬੱਚਾ 20 ਮਹੀਨੇ ਦਾ ਹੁੰਦਾ ਹੈ ਤਾਂ ਦਿਲ ਦੀ ਸਥਿਤੀ ਨੂੰ ਜਾਂਚ ਲੈਂਦੇ ਹਾਂ। ਸੰਯੁਕਤ ਰਾਸ਼ਟਰ ਨੇ ਦਿਲ ਦੀ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ਨੂੰ ਘੱਟ ਕਰਨ ਲਈ ਪਹਿਲ ਦਿੱਤੀ ਤਾਂ ਕਿ ਜਨਮ ਲੈਣ ਵਾਲੇ ਬੱਚੇ ਅਤੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਸ ਬੀਮਾਰੀ ਨਾਲ ਹੋਣ ਵਾਲੀਆਂ ਮੌਤਾਂ ਤੋਂ ਬਚਾਇਆ ਜਾ ਸਕੇ।


author

Karan Kumar

Content Editor

Related News