ਕੋਰੋਨਾ ਨਾਲ ਲੱੜਣ ਲਈ ਸਿਹਤ ਕਰਮੀ PPE ਕਿੱਟਾਂ ਦਾ ਦੁਬਾਰਾ ਇਸਤੇਮਾਲ ਕਰਨ : ਬਿ੍ਰਟਿਸ਼ ਸਰਕਾਰ
Sunday, Apr 19, 2020 - 01:32 AM (IST)
ਲੰਡਨ - ਬਿ੍ਰਟੇਨ ਸਰਕਾਰ ਨੇ ਦੇਸ਼ ਦੇ ਸਾਰੇ ਹਸਪਤਾਲਾਂ ਦੇ ਸਿਹਤ ਕਰਮੀਆਂ ਨੂੰ ਸਲਾਹ ਦਿੰਦੇ ਹੋਏ ਆਖਿਆ ਹੈ ਕਿ ਉਹ ਨਿੱਜੀ ਸੁਰੱਖਿਆ ਉਪਕਰਣ (ਪੀ. ਪੀ. ਈ. ਕਿੱਟਾਂ) ਦਾ ਦੁਬਾਰਾ ਇਸਤੇਮਾਲ ਕਰਨ 'ਤੇ ਵਿਚਾਰ ਕਰਨ ਕਿਉਂਕਿ ਵੱਧਦੀ ਮੰਗ ਕਾਰਨ ਇਸ ਦੀ ਸਪਲਾਈ ਵਿਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 'ਪਬਲਿਕ ਹੈਲਥ ਇੰਗਲੈਂਡ' ਨੇ ਪੀ. ਪੀ. ਈ. 'ਤੇ ਆਪਣੀ ਸਲਾਹ ਨੂੰ ਨਵੀਨੀਕਰਣ ਕਰਦੇ ਹੋਏ ਆਖਿਆ ਕਿ ਐਸ. ਆਈ. ਸੀ. ਪੀ. (ਮਨੁੱਖੀ ਵਾਇਰਸ ਕੰਟਰੋਲ ਸਾਵਧਾਨੀਆਂ) ਮੁਤਾਬਕ ਦਸਤਾਨੇ ਅਤੇ ਐਪ੍ਰੋਨ ਦਾ ਇਕ ਵਾਰੀ ਇਸਤੇਮਾਲ ਹੋਣਾ ਚਾਹੀਦਾ, ਜਿਨ੍ਹਾਂ ਨੂੰ ਰੋਗੀ ਦੇ ਸੰਪਰਕ ਵਿਚ ਆਉਣ ਤੋਂ ਬਾਅਦ ਹਟਾ ਦੇਣਾ ਚਾਹੀਦਾ ਹੈ।
ਉਸ ਵਿਚ ਆਖਿਆ ਗਿਆ ਹੈ ਕਿ ਸਰਜੀਕਲ ਮਾਸਕ ਅਤੇ ਅੱਖਾਂ ਨੂੰ ਢੱਕਣ ਵਾਲੇ ਉਪਕਰਣ ਦਾ ਇਸਤੇਮਾਲ ਇਕ ਰੋਗੀ ਦੇ ਬਜਾਏ ਇਕ ਪੂਰੇ ਸੈਸ਼ਨ ਲਈ ਕੀਤਾ ਜਾ ਸਕਦਾ ਹੈ।ਉਥੇ ਹੀ ਡਾਕਟਰਾਂ ਅਤੇ ਨਰਸਾਂ ਨੰ ਧੌਣ ਯੋਗ ਸਰਜੀਕਲ ਪੋਸ਼ਾਕਾਂ ਦਾ ਦੁਬਾਰਾ ਇਸਤੇਮਾਲ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਹਾਲਾਂਕਿ, ਸਿਹਤ ਕਰਮੀਆਂ ਦੀ ਨੁਮਾਇੰਦਗੀ ਕਰਨ ਵਾਲੇ ਯੂਨੀਅਨਾਂ ਨੇ ਇਸ ਸਲਾਹ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਹੈ।ਵੱਧਦੀ ਮੰਗ ਨੂੰ ਦੇਖ ਕੇ ਬੇਸ਼ੱਕ ਸਰਕਾਰ ਵੱਲੋਂ ਅਜਿਹਾ ਫੈਸਲਾ ਲਿਆ ਗਿਆ ਹੈ ਪਰ ਉਪਕਰਣਾ ਦਾ ਦੁਬਾਰਾ ਇਸਤੇਮਾਲ ਖਤਰੇ ਤੋਂ ਖਾਲੀ ਨਹੀਂ ਹੋਵੇਗਾ ਕਿਉਂਕਿ ਰੋਗੀ ਦੇ ਸੰਪਰਕ ਵਿਚ ਆਏ ਉਪਕਰਣ ਨਾਲ ਜੇਕਰ ਕਿਸੇ ਦੂਜੇ ਵਿਅਕਤੀ ਦਾ ਚੀਜ਼ਾਂ ਨੂੰ ਛੋਹ ਲਿਆ ਗਿਆ ਤਾਂ ਉਸ ਨੂੰ ਜਾਂ ਉਥੇ ਵਾਇਰਸ ਫੈਲਣ ਦਾ ਖਤਰਾ ਵੱਧ ਜਾਵੇਗਾ। ਦੱਸ ਦਈਏ ਕਿ ਹੀ ਬਿ੍ਰਟੇਨ ਵਿਚ ਕੋਰੋਨਾਵਾਇਰਸ ਮਹਾਮਾਰੀ 15,464 ਲੋਕਾਂ ਦੀ ਜਾਨ ਲੈ ਚੁੱਕੀ ਹੈ ਅਤੇ ਹੁਣ ਤੱਕ 1,14,217 ਪਾਜ਼ੇਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ।