ਉੱਡਦੇ ਜਹਾਜ਼ ''ਚ ਹੈੱਡਫੋਨ ਨੂੰ ਅੱਗ ਲੱਗਣ ਕਾਰਨ ਝੁਲਸੀ ਔਰਤ ਅਜੇ ਵੀ ਹੈ ਸਦਮੇ ''ਚ

03/15/2017 10:27:06 AM

ਸਿਡਨੀ— ਆਸਟਰੇਲੀਆ ਜਾਣ ਵਾਲੇ ਇੱਕ ਜਹਾਜ਼ ''ਚ ਸਫ਼ਰ ਕਰ ਰਹੀ ਇੱਕ ਔਰਤ ਦੇ ਹੈੱਡਫੋਨ ''ਚ ਅਚਾਨਕ ਅੱਗ ਲੱਗਣ ਕਾਰਨ ਉਸ ਦਾ ਚਿਹਰਾ, ਵਾਲ ਅਤੇ ਹੱਥ ਗੰਭੀਰ ਰੂਪ ਨਾਲ ਝੁਲਸ ਗਏ। ਆਸਟਰੇਲੀਆ ਦੇ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੰਦਿਆਂ ਹੋਇਆਂ ਜਹਾਜ਼ ''ਚ ਬੈਟਰੀ ਨਾਲ ਚੱਲਣ ਵਾਲੇ ਉਪਕਰਣਾਂ ਦੇ ਖ਼ਤਰੇ ਦੇ ਬਾਰੇ ''ਚ ਚਿਤਾਵਨੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ 19 ਫਰਵਰੀ ਨੂੰ ਬੀਜਿੰਗ ਤੋਂ ਮੈਲਬੌਰਨ ਜਾਣ ਵਾਲੇ ਜਹਾਜ਼ ''ਚ ਮਹਿਲਾ ਯਾਤਰੀ ਆਪਣੇ ਬੈਟਰੀ ਨਾਲ ਚੱਲਣ ਵਾਲੇ ਹੈਡਫੋਨ ''ਚ ਸੰਗੀਤ ਸੁਣ ਰਹੀ ਸੀ। ਸੰਗੀਤ ਸੁਣਦੇ ਸਮੇਂ ਉਸ ਨੀਂਦ ਆ ਗਈ ਅਤੇ ਇਸੇ ਦੌਰਾਨ ਬੈਟਰੀ ਵਾਲੇ ਉਸ ਦੇ ਹੈੱਡਫੋਨ ''ਚ ਜ਼ੋਰਦਾਰ ਧਮਾਕਾ ਹੋਇਆ।
ਔਰਤ ਨੇ ਇਸ ਘਟਨਾ ਦੀ ਜਾਂਚ ਕਰਨ ਵਾਲੇ ਆਸਟਰੇਲੀਆ ਦੇ ਆਵਾਜਾਈ ਸੁਰੱਖਿਆ ਬਿਊਰੋ (ਏ. ਟੀ. ਐੱਸ. ਬੀ.) ਨੂੰ ਦੱਸਿਆ, ''''ਜਿਵੇਂ ਹੀ ਮੈਂ ਮੁੜੀ, ਤਾਂ ਮੈਨੂੰ ਆਪਣੇ ਚਿਹਰੇ ''ਤੇ ਜਲਣ ਮਹਿਸੂਸ ਹੋਈ।'''' ਉਸ ਨੇ ਕਿਹਾ, ''''ਮੈਂ ਇਸ ਤੋਂ ਬਾਅਦ ਆਪਣਾ ਚਿਹਰਾ ਫੜ ਲਿਆ, ਜਿਸ ਕਾਰਨ ਹੈੱਡਫੋਨ ਮੇਰੀ ਗਰਦਨ ''ਤੇ ਚਲਾ ਗਿਆ। ਮੈਨੂੰ ਅਜੇ ਵੀ ਜਲਣ ਮਹਿਸੂਸ ਹੋ ਰਹੀ ਸੀ, ਇਸ ਲਈ ਮੈਂ ਹੈੱਡਫੋਨ ਬੰਦ ਕਰ ਦਿੱਤਾ ਅਤੇ ਉਸ ਨੂੰ ਫਰਸ਼ ''ਤੇ ਸੁੱਟ ਦਿੱਤਾ।'''' ਔਰਤ ਨੇ ਦੱਸਿਆ, ''''ਹੈੱਡਫੋਨ ''ਚੋਂ ਚੰਗਿਆੜੀਆਂ ਨਿਕਲ ਰਹੀਆਂ ਸਨ ਅਤੇ ਇਸ ''ਚ ਥੋੜ੍ਹੀ ਅੱਗ ਵੀ ਲੱਗ ਗਈ ਸੀ।'''' ਇਸ ਪਿੱਛੋਂ ਜਹਾਜ਼ ਦੇ ਸਹਾਇਕ ਉਸ ਦੀ ਮਦਦ ਲਈ ਦੌੜੇ ਅਤੇ ਉਨ੍ਹਾਂ ਨੇ ਹੈੱਡਫੋਨ ''ਤੇ ਪਾਣੀ ਦੀ ਬਾਲਟੀ ਸੁੱਟੀ ਪਰ ਹੈੱਡਫੋਨ ਦੀ ਬੈਟਰੀ ਅਤੇ ਉਸ ਦਾ ਕਵਰ ਪਿਘਲ ਕੇ ਫਰਸ਼ ''ਤੇ ਚਿਪਕ ਗਏ। ਇਸ ਘਟਨਾ ਕਾਰਨ ਜਹਾਜ਼ ''ਚ ਸਵਾਰ ਹੋਰ ਯਾਤਰੀਆਂ ਨੂੰ ਜਲੇ ਹੋਏ ਪਲਾਸਟਿਕ, ਇਲੈਕਟ੍ਰਾਨਿਕ ਅਤੇ ਜਲੇ ਹੋਏ ਵਾਲਾਂ ਦੀ ਬਦਬੂ ਬਰਦਾਸ਼ਤ ਕਰਨੀ ਪਈ। ਔਰਤ ਨੇ ਦੱਸਿਆ, ''''ਉਪਕਰਣ ਜਲਣ ਤੋਂ ਬਾਅਦ ਜਹਾਜ਼ ਦੇ ਸਾਰੇ ਯਾਤਰੀਆਂ ਨੂੰ ਖੰਘਦਿਆਂ ਅਤੇ ਘੁਟਣ ਝੱਲਦਿਆਂ ਯਾਤਰਾ ਪੂਰੀ ਕਰਨੀ ਪਈ।''''  

Related News