17 ਸਾਲ ਦੇ ਮੁੰਡੇ ਨਾਲ ਅਫੇਯਰ ਕਰਨ ''ਤੇ ਅਧਿਆਪਿਕਾ ਨੂੰ ਮਿਲੀ ਇਹ ਸਜ਼ਾ

06/22/2017 4:15:47 PM

ਬ੍ਰਿਸਬੇਨ— ਸਮਾਜ 'ਚ ਸ਼ੁਰੂ ਤੋਂ ਹੀ ਅਧਿਆਪਕ ਅਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਪਵਿੱਤਰਤਾ ਦੀ ਨਜ਼ਰ ਨਾਲ ਦੇਖਿਆ ਜਾਂਦਾ ਰਿਹਾ ਹੈ। ਸਮਾਂ ਬਦਲਣ ਦੇ ਨਾਲ ਅਧਿਆਪਕ ਅਤੇ ਵਿਦਿਆਰਥੀ ਦਾ ਇਹ ਰਿਸ਼ਤਾ ਦੋਸਤੀ 'ਚ ਬਦਲ ਗਿਆ। ਹੁਣ ਤਾਂ ਇਹ ਰਿਸ਼ਤਾ ਕਈ ਵਾਰੀ ਸਮਾਜਿਕ ਨਿਯਮਾਂ ਦੀ ਉਲੰਘਣਾ ਵੀ ਕਰ ਰਿਹਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਸ 'ਚ ਵਿਦਿਆਰਥੀ ਆਪਣੀ ਅਧਿਆਪਿਕਾ ਨੂੰ ਪਸੰਦ ਕਰਨ ਲੱਗਦਾ ਹੈ 'ਤੇ ਕਿਤੇ ਅਧਿਆਪਕ ਹੀ ਵਿਦਿਆਰਥੀ ਨਾਲ ਗਲਤ ਵਿਹਾਰ ਕਰਦਾ ਹੈ।
ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਇੰਗਲੈਂਡ ਦੇ ਬਰੈਡਫੋਰਡ ਦਾ ਸਾਹਮਣੇ ਆਇਆ ਹੈ। ਇੱਥੇ 35 ਸਾਲ ਦੀ ਔਰਤ ਅਮਿਨਾ ਨਾਜਮ ਖਾਨ (Amena Nazam-Khan) ਜੋ ਟਾਂਗ ਹਾਈ ਸਕੂਲ ਦੀ ਅਧਿਆਪਿਕਾ ਸੀ ਉਸ ਦਾ ਆਪਣੇ ਸਕੂਲ ਦੇ ਇਕ 17 ਸਾਲ ਦੇ ਮੁੰਡੇ ਨਾਲ ਬੀਤੇ 10 ਮਹੀਨਿਆਂ ਤੋਂ ਅਫੇਅਰ ਚੱਲ ਰਿਹਾ ਸੀ। ਇਸ ਅਫੇਅਰ ਦੌਰਾਨ ਦੋਹਾਂ 'ਚ ਕਈ ਵਾਰੀ ਸਰੀਰਕ ਸੰਬੰਧ ਵੀ ਬਣੇ।
ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਕਿ ਅਮਿਨਾ ਦਾ ਪਹਿਲਾਂ ਹੀ ਵਿਆਹ ਹੋ ਚੁੱਕਾ ਸੀ। ਅਮਿਨਾ ਕੋਲ ਮੁੰਡੇ ਦੀ ਇਕ ਨੇਕਡ ਤਸਵੀਰ ਵੀ ਸੀ, ਜਿਸ ਨੂੰ ਕਈ ਵਾਰੀ ਉਸ ਨੇ ਮੁੰਡੇ ਨੂੰ ਭੇਜਿਆ ਸੀ। ਅਮਿਨਾ ਨੇ ਹੋਟਲ 'ਚ ਕਮਰਾ ਬੁੱਕ ਕਰ ਕੇ ਉਸ ਨੂੰ ਕਈ ਵਾਰੀ ਸੰਬੰਧ ਬਣਾਉਣ ਲਈ ਵੀ ਬੁਲਾਇਆ ਸੀ। ਇਸ ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਇਕ ਦੂਜੇ ਵਿਦਿਆਰਥੀ ਨੇ ਦੋਹਾਂ ਨੂੰ ਇੱਕਠੇ ਇਕ ਹੋਟਲ 'ਚ ਦੇਖਿਆ। 
ਜਦੋਂ ਅਮਿਨਾ ਦਾ ਕਾਰਨਾਮਾ ਸਾਰਿਆਂ ਦੇ ਸਾਹਮਣੇ ਆਇਆ ਤਾਂ ਉਸਨੇ ਮੁੰਡੇ ਨੂੰ ਤਸਵੀਰ ਅਤੇ ਮੈਸੇਜ ਡਿਲੀਟ ਕਰਨ ਲਈ ਕਹੇ ਪਰ ਮੁੰਡੇ ਨੇ ਇਨ੍ਹਾਂ ਨੂੰ ਸਬੂਤ ਦੇ ਤੌਰ 'ਤੇ ਸਾਰਿਆਂ ਸਾਹਮਣੇ ਪੇਸ਼ ਕਰ ਦਿੱਤਾ। ਇਸ ਮਗਰੋਂ ਅਮਿਨਾ ਨੂੰ ਮੁਅੱਤਲ ਕਰ ਦਿੱਤਾ ਗਿਆ 'ਤੇ ਲਾਈਫ ਟਾਈਮ ਲਈ ਉਸ ਦੇ ਟੀਚਿੰਗ ਪ੍ਰੋਫੇਸ਼ਨ 'ਤੇ ਪਾਬੰਦੀ ਲਗਾ ਦਿੱਤੀ ਗਈ।


Related News