ਕੀ ਬੰਗਲਾਦੇਸ਼ ’ਚ ਮੰਦਰਾਂ ’ਤੇ ਹਮਲੇ ਵਧੇ ਹਨ? ਕੇਂਦਰ ਸਰਕਾਰ ਨੇ ਰਾਜ ਸਭਾ ’ਚ ਦਿੱਤਾ ਜਵਾਬ

Friday, Nov 29, 2024 - 04:52 PM (IST)

ਕੀ ਬੰਗਲਾਦੇਸ਼ ’ਚ ਮੰਦਰਾਂ ’ਤੇ ਹਮਲੇ ਵਧੇ ਹਨ? ਕੇਂਦਰ ਸਰਕਾਰ ਨੇ ਰਾਜ ਸਭਾ ’ਚ ਦਿੱਤਾ ਜਵਾਬ

ਲੰਡਨ - ਬੰਗਲਾਦੇਸ਼ 'ਚ ਹਿੰਦੂਆਂ 'ਤੇ ਹੋ ਰਹੇ ਅੱਤਿਆਚਾਰਾਂ ਦੀ ਗੂੰਜ ਬ੍ਰਿਟਿਸ਼ ਸੰਸਦ 'ਚ ਸੁਣਾਈ ਦਿੱਤੀ। ਕੰਜ਼ਰਵੇਟਿਵ ਐੱਮ.ਪੀ. ਬੌਬ ਬਲੈਕਮੈਨ ਨੇ ਸੰਸਦ ’ਚ ਬੰਗਲਾਦੇਸ਼ ’ਚ ਘੱਟ ਗਿਣਤੀ ਹਿੰਦੂਆਂ ਵਿਰੁੱਧ ਚੱਲ ਰਹੀ ਹਿੰਸਾ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ 'ਚ ਹਿੰਦੂਆਂ ਦੇ ਘਰਾਂ ਅਤੇ ਮੰਦਰਾਂ 'ਤੇ ਹਮਲੇ ਹੋ ਰਹੇ ਹਨ। ਇਸਕਾਨ 'ਤੇ ਪਾਬੰਦੀ ਲਗਾਉਣ ਦੇ ਯਤਨ ਕੀਤੇ ਜਾ ਰਹੇ ਹਨ। ਉੱਥੋਂ ਦੀ ਅੰਤਰਿਮ ਸਰਕਾਰ ਇਸ ਮੁੱਦੇ 'ਤੇ ਕੁਝ ਨਹੀਂ ਕਰ ਰਹੀ। ਅਜਿਹੇ 'ਚ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨਾ ਬ੍ਰਿਟੇਨ ਦੀ ਜ਼ਿੰਮੇਵਾਰੀ ਹੈ। ਇਸ 'ਤੇ ਬ੍ਰਿਟਿਸ਼ ਉਪ ਵਿਦੇਸ਼ ਮੰਤਰੀ ਨੇ ਕਿਹਾ ਹੈ ਕਿ ਉਹ ਇਸ ਮੁੱਦੇ 'ਤੇ ਪੂਰੀ ਨਜ਼ਰ ਰੱਖ ਰਹੇ ਹਨ।

ਬੌਬ ਬਲੈਕਮੈਨ ਨੇ ਪੁੱਛਿਆ ਸਵਾਲ

ਬੌਬ ਬਲੈਕਮੈਨ ਨੇ ਕਿਹਾ, "ਇਸਕਾਨ ਮੰਦਰ ਜੋ ਭਗਤੀਵੇਦਾਂਤ ਦਾ ਪ੍ਰਚਾਰ ਕਰਦਾ ਹੈ ਅਤੇ ਇਸ ਦੇਸ਼ ਦਾ ਸਭ ਤੋਂ ਵੱਡਾ ਹਿੰਦੂ ਮੰਦਰ ਹੈ। ਬੰਗਲਾਦੇਸ਼ ’ਚ ਉਨ੍ਹਾਂ ਦੇ ਅਧਿਆਤਮਕ ਆਗੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਬੰਗਲਾਦੇਸ਼ ’ਚ ਹਿੰਦੂਆਂ 'ਤੇ ਜ਼ੁਲਮ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਘਰਾਂ ਨੂੰ ਸਾੜਿਆ ਜਾ ਰਿਹਾ ਹੈ। ਉਨ੍ਹਾਂ ਨੂੰ ਮਾਰਿਆ ਜਾ ਰਿਹਾ ਹੈ। ਅੱਜ ਇਕ ਕੋਸ਼ਿਸ਼ ਕੀਤੀ ਗਈ ਹੈ ਕਿ ਇਸਕਾਨ 'ਤੇ ਦੇਸ਼ ’ਚ ਪਾਬੰਦੀ ਲਗਾਈ ਜਾਵੇ।

ਬ੍ਰਿਟਿਸ਼ ਸਰਕਾਰ ਤੋਂ ਬਿਆਨ ਦੀ ਕੀਤੀ ਮੰਗ

ਬਲੈਕਮੈਨ ਨੇ ਕਿਹਾ, "ਹੁਣ ਇਹ ਸਾਡੀ ਜ਼ਿੰਮੇਵਾਰੀ ਹੈ, ਕਿਉਂਕਿ ਅਸੀਂ ਬੰਗਲਾਦੇਸ਼ ਨੂੰ ਆਜ਼ਾਦ ਅਤੇ ਆਤਮ-ਨਿਰਭਰ ਬਣਾ ਦਿੱਤਾ ਹੈ। ਉੱਥੇ ਦੀ ਸਰਕਾਰ ’ਚ ਜੋ ਵੀ ਬਦਲਾਅ ਹੋਏ ਹਨ, ਇਹ ਸਵੀਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਧਾਰਮਿਕ ਘੱਟ ਗਿਣਤੀਆਂ 'ਤੇ ਇਸ ਤਰ੍ਹਾਂ ਦਾ ਜ਼ੁਲਮ ਕੀਤਾ ਜਾਂਦਾ ਹੈ। ਹੁਣ ਤੱਕ ਸਾਡੇ ਕੋਲ ਸਿਰਫ਼ ਲਿਖਤੀ ਹੈ। FCDO ਦਾ ਬਿਆਨ ਤਾਂ ਕੀ ਹਾਊਸ ਆਫ ਕਾਮਨਜ਼ ਦਾ ਨੇਤਾ ਕੋਈ ਜ਼ੁਬਾਨੀ ਬਿਆਨ ਦੇ ਸਕਦਾ ਹੈ ਜੋ ਇਸ ਸਦਨ ’ਚ ਪੇਸ਼ ਕੀਤਾ ਜਾ ਸਕਦਾ ਹੈ, ਤਾਂ ਜੋ ਦੁਨੀਆ ਬੰਗਲਾਦੇਸ਼ ’ਚ ਕੀ ਹੋ ਰਿਹਾ ਹੈ।

ਬੋਲੀ ਬ੍ਰਿਟਿਸ਼ ਮੰਤਰੀ- ਨਜ਼ਰ ਰੱਖ ਰਹੇ ਹਾਂ

ਇਸ ’ਤੇ ਹਾੂਸ ਆਫ ਕਾਮਨਸ ਦੀ ਨੇਤਾ ਲੂਸੀ ਪਾਵੇਲ ਨੇ ਕਿਹਾ, ‘‘ਇਨ੍ਹਾਂ ਮੁੱਦਿਆਂ ਨੂੰ ਉਜਾਗਰ ਕਰਨ ’ਚ ਬੌਬ ਬਲੈਕਮੈਨ ਦਾ ਕਦਮ ਬਿਲਕੁਲ ਉਚਿਤ ਹੈ। ਅਸੀਂ ਹਰ ਥਾਂ ਧਰਮ, ਭਰੋਸੇ ਦੀ ਆਜ਼ਾਦੀ ਦਾ ਸਮਰਥਨ ਕਰਦੇ ਹਾਂ। ਇਸ ’ਚ ਬੰਗਲਾਦੇਸ਼ ਵੀ ਸ਼ਾਮਲ ਹੈ ਅਤੇ ਮੈਂ ਯਕੀਨੀ ਤੌਰ ’ਤੇ ਵਿਦੇਸ਼ੀ ਦਫ਼ਤਰ ਕੋਲੋਂ ਪੁੱਛਾਂਗੀ ਕਿ ਉਹ ਇਸ ਗੱਲ ’ਤੇ ਗੌਰ ਕਰਨ ਕਿ ਬੰਗਲਾਦੇਸ਼ ’ਚ ਹਿੰਦੂਆਂ ’ਤੇ ਜੋ ਹੋ ਰਿਹਾ ਹੈ,ਉਸ ’ਤੇ ਅਸੀਂ ਅੱਗੇ ਕੀ ਕਰ ਸਕਦੇ ਹਾਂ।’’


 


author

Sunaina

Content Editor

Related News