ਹਾਊਤੀ ਵਿਧ੍ਰੋਹੀਆਂ ਦਾ ਸਾਊਦੀ ਅਰਬ ਦੇ ਹਵਾਈ ਅੱਡੇ ''ਤੇ ਹਮਲਾ
Friday, Jul 26, 2019 - 02:42 AM (IST)

ਸਾਨਾ - ਯਮਨ ਦੇ ਹਾਊਤੀ ਵਿਧ੍ਰੋਹੀਆਂ ਨੇ ਵੀਰਵਾਰ ਦੀ ਰਾਤ ਸਾਊਦੀ ਅਰਬ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਅਭਾ 'ਤੇ ਬੰਬਾਂ ਨਾਲ ਲੈਸ ਡ੍ਰੋਨਾਂ ਨਾਲ ਹਮਲਾ ਕੀਤਾ। ਅਲ ਮਸੀਰਾਹ ਟੀ. ਵੀ. ਨੇ ਇਹ ਰਿਪੋਰਟ ਦਿੱਤੀ ਹੈ। ਹਾਊਤੀ ਵਿਧ੍ਰੋਹੀਆਂ ਦੇ ਬੁਲਾਰੇ ਦੇ ਹਵਾਲੇ ਤੋਂ ਟੈਲੀਵੀਜ਼ਨ 'ਤੇ ਦਿੱਤੇ ਗਏ ਇਕ ਬਿਆਨ 'ਚ ਆਖਿਆ ਗਿਆ ਹੈ ਕਿ ਹਵਾਈ ਅੱਡੇ 'ਤੇ ਫੌਜੀ ਸੁਵਿਧਾਵਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਮਲਾ ਕੀਤਾ ਗਿਆ ਹੈ। ਸਾਊਦੀ ਅਰਬ ਨੇ ਅਜੇ ਤੱਕ ਇਸ ਹਮਲੇ ਦੀ ਪੁਸ਼ਟੀ ਨਹੀਂ ਕੀਤੀ ਹੈ।