ਸਰਹੱਦ ਪਾਰ : ਪਾਕਿ ਦੇ ਕਸਬਾ ਹਸਨ ਅਬਦਾਲ ਦੇ ਇਤਿਹਾਸ ’ਚ ਪਹਿਲੀ ਵਾਰ ਹਿੰਦੂ ਕੁੜੀ ਬਣੀ ਸਹਾਇਕ ਕਮਿਸ਼ਨਰ

Monday, Feb 13, 2023 - 04:41 PM (IST)

ਸਰਹੱਦ ਪਾਰ : ਪਾਕਿ ਦੇ ਕਸਬਾ ਹਸਨ ਅਬਦਾਲ ਦੇ ਇਤਿਹਾਸ ’ਚ ਪਹਿਲੀ ਵਾਰ ਹਿੰਦੂ ਕੁੜੀ ਬਣੀ ਸਹਾਇਕ ਕਮਿਸ਼ਨਰ

ਗੁਰਦਾਸਪੁਰ/ਪਾਕਿਸਤਾਨ (ਵਿਨੋਦ)- ਪਾਕਿਸਤਾਨ ਦੇ ਸੂਬਾ ਪੰਜਾਬ ਦੇ ਟੈਕਸਲਾ ਜ਼ਿਲ੍ਹਾ ਹੈੱਡਕੁਆਰਟਰ ਦੇ ਉਪ ਮੰਡਲ ਹਸਨ ਅਬਦਾਲ ਦੇ ਇਤਿਹਾਸ ’ਚ ਪਹਿਲੀ ਵਾਰ ਇਕ ਹਿੰਦੂ ਕੁੜੀ ਨੇ ਉੱਥੋਂ ਦੀ ਸਹਾਇਕ ਕਮਿਸ਼ਨਰ ਦਾ ਕਾਰਜਭਾਰ ਸੰਭਾਲਿਆ।

ਇਹ ਵੀ ਪੜ੍ਹੋ- ਤਰਨਤਾਰਨ ਵਿਖੇ ਨਸ਼ੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਭਰ ਜਵਾਨੀ 'ਚ ਜਹਾਨੋਂ ਤੁਰ ਗਿਆ ਪੁੱਤ

ਡਾ. ਸਨਾ ਰਾਮਚੰਦ ਗੁਲਵਾਨੀ (26) ਕੇਂਦਰੀ ਸੁਪੀਰੀਅਰ ਸਰਵਿਸ਼ਿਜ ਪ੍ਰੀਖਿਆਂ 2020 ਪਾਸ ਕਰਨ ਦੇ ਬਾਅਦ ਪਾਕਿਸਤਾਨ ਦੀ ਪ੍ਰਸ਼ਾਸਨਿਕ ਸੇਵਾ ਪੀ.ਏ.ਐੱਸ ’ਚ ਸ਼ਾਮਲ ਹੋਣ ਵਾਲੀ ਪਹਿਲੀ ਹਿੰਦੂ ਕੁੜੀ ਹੈ। ਸਿੰਧ ਦੇ ਸ਼ਿਕਾਰਪੁਰ ਦੇ ਛੋਟੇ ਅਜਿਹੇ ਪਿੰਡ ਚੱਕ ਦੀ ਰਹਿਣ ਵਾਲੀ ਡਾ.ਸਨਾ ਰਾਮਚੰਦਰ ਨੇ ਆਪਣੀ ਪ੍ਰਾਇਮਰੀ ਅਤੇ ਸੈਕੰਡਰੀ ਦੀ ਸਿੱਖਿਆ ਪਿੰਡ ਦੇ ਸਕੂਲ ਤੋਂ ਪੂਰੀ ਕੀਤੀ। ਸਾਲ 2016 ਵਿਚ ਬੇਨਜ਼ੀਰ ਭੁਟੋਂ ਮੈਡੀਕਲ ਯੂਨੀਵਰਸਿਟੀ ਤੋਂ ਬੈਚਲਰ ਆਫ਼ ਮੈਡੀਸਨ ਅਤੇ ਬੈਚਲਰ ਆਫ਼ ਸਰਜਰੀ ਵਿਚ ਐੱਮ.ਬੀ.ਬੀ.ਐੱਸ ਦੀ ਡਿਗਰੀ ਪ੍ਰਾਪਤ ਕੀਤੀ। ਉਸ ਦੇ ਬਾਅਦ ਡਾ.ਸਨਾ ਨੇ ਸੀ.ਐੱਸ.ਐੱਸ ਦੀ ਤਿਆਰੀ ਕਰਨੀ ਸ਼ੁਰੂ ਕਰ ਦਿੱਤੀ। 

ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਬਸਤੇ 'ਚ ਪੁੱਜੀ ਸ਼ਰਾਬ, DEO ਦਾ ਹੁਕਮ- ਬੈਗ ਤੇ ਬੋਤਲਾਂ ਕਰੋ ਚੈੱਕ

ਡਾ.ਸਨਾ ਦੇ ਅਨੁਸਾਰ ਉਸ ਦੇ ਮਾਂ ਬਾਪ ਨਹੀਂ ਚਾਹੁੰਦੇ ਸੀ ਕਿ ਉਹ ਪ੍ਰਸ਼ਾਸ਼ਨਿਕ ਸੇਵਾਵਾਂ ਵਿਚ ਜਾਵੇ। ਪਰਿਵਾਰ ਦਾ ਸਪਨਾ ਸੀ ਕਿ ਉਹ ਡਾਕਟਰੀ ਕੰਮ ’ਚ ਹੀ ਰਹੇ, ਪਰ ਉਸ ਨੇ ਡਾਕਟਰੀ ਵੀ ਕੀਤੀ ਅਤੇ ਪ੍ਰਸ਼ਾਸ਼ਨਿਕ ਪ੍ਰੀਖਿਆ ਵੀ ਪਾਸ ਕੀਤੀ। ਪੰਜਾਬ ’ਚ ਉਹ ਇਸ ਆਹੁਦੇ ’ਤੇ ਪਹੁੰਚਣ ਵਾਲੀ ਪਹਿਲੀ ਹਿੰਦੂ ਕੁੜੀ ਹੈ।

ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।


author

Shivani Bassan

Content Editor

Related News