ਗੁਰਦੁਆਰਾ ਕਰੇਗੀਬਰਨ ਵੱਲੋਂ ਪ੍ਰਸਿੱਧ ਗੀਤਕਾਰ ਹਰਵਿੰਦਰ ਉਹੜਪੁਰੀ ਦਾ ਸਨਮਾਨ
Saturday, Dec 07, 2019 - 01:41 PM (IST)

ਮੈਲਬੋਰਨ,(ਮਨਦੀਪ ਸੈਣੀ)- 'ਧੰਨ ਤੇਰੀ ਸਿੱਖੀ','ਆਉ ਨਗਰ ਕੀਰਤਨ ਦੇ ਦਰਸ਼ਨ ਪਾਈਏ', 'ਅਰਦਾਸ ਕਰਾਂ' , 'ਸਿੰਘ ਜੈਕਾਰੇ ਬੋਲਦੇ', 'ਤੋਰ ਦਿੱਤਾ ਲਾਲਾਂ ਨੂੰ' ਸਮੇਤ ਅਨੇਕਾਂ ਧਾਰਮਿਕ ਅਤੇ ਸੱਭਿਆਚਾਰਕ ਗੀਤਾਂ ਦੇ ਰਚੇਤਾ ਤੇ ਵਿਸ਼ਵ ਪ੍ਰਸਿੱਧ ਗੀਤਕਾਰ ਹਰਵਿੰਦਰ ਉਹੜਪੁਰੀ ਆਸਟਰੇਲੀਆ ਦੇ ਦੌਰੇ ਤਹਿਤ ਮੈਲਬੋਰਨ ਦੇ ਗੁਰੂਦੁਆਰਾ ਸ੍ਰੀ ਗੁਰੂ ਸਿੰਘ ਸਭਾ ਕਰੇਗੀਬਰਨ ਵਿਖੇ ਨਤਮਸਤਕ ਹੋਏ । ਇਸ ਮੌਕੇ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਗਰੇਵਾਲ਼ ਨੇ ਉਹੜਪੁਰੀ ਦੁਆਰਾ ਲਿਖੇ ਗਏ ਧਾਰਮਿਕ ਗੀਤਾਂ ਦਾ ਵਿਸ਼ੇਸ਼ ਤੌਰ ਉੱਤੇ ਜਿਕਰ ਕੀਤਾ ਅਤੇ ਪ੍ਰਬੰਧਕ ਕਮੇਟੀ ਵੱਲੋਂ ਹਰਵਿੰਦਰ ਉਹੜਪੁਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ।
ਗੀਤਕਾਰ ਓਹੜਪੁਰੀ ਨੇ ਸਮੂਹ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਧਾਰਮਿਕ ਪਹਿਲੂਆਂ ,ਬੋਲੀ , ਸੱਭਿਆਚਾਰ ਅਤੇ ਵਿਰਸੇ ਨੂੰ ਕਾਇਮ ਰੱਖਣ ਲਈ ਉਸਾਰੂ ਯੋਗਦਾਨ ਪਾਇਆ ਹੈ ਤੇ ਨਵੀਂ ਪੀੜ੍ਹੀ ਨੂੰ ਵਿਦੇਸ਼ੀ ਧਰਤੀ ਤੇ ਆਪਣੀਆਂ ਜੜ੍ਹਾਂ ਨਾਲ ਜੋੜਨਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ । ਜ਼ਿਕਰਯੋਗ ਹੈ ਕਿ ਉਹੜਪੁਰੀ ਨਿਊਜ਼ੀਲੈਂਡ ਵਿੱਚ ਪਹਿਲੀ ਵਾਰ ਕਰਵਾਈਆ ਗਈਆ ਸਿੱਖ ਖੇਡਾਂ 'ਚ ਸ਼ਿਰਕਤ ਕਰਨ ਉਪਰੰਤ ਆਸਟਰੇਲੀਆ ਪੁੱਜੇ ਹਨ।