ਮੰਗੋਲੀਆ ''ਚ ਕੜਾਕੇ ਦੀ ਠੰਡ ਕਾਰਨ 21 ਲੱਖ ਤੋਂ ਵੱਧ ਪਸ਼ੂਆਂ ਦੀ ਮੌਤ
Tuesday, Feb 27, 2024 - 05:26 PM (IST)
ਉਲਾਨ ਬਟੋਰ (ਵਾਰਤਾ)- ਮੰਗੋਲੀਆ ਵਿਚ ਇਸ ਸਾਲ ਕੜਾਕੇ ਦੀ ਠੰਡ ਕਾਰਨ ਹੁਣ ਤੱਕ 21 ਲੱਖ ਤੋਂ ਵੱਧ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਸਟੇਟ ਐਮਰਜੈਂਸੀ ਕਮਿਸ਼ਨ (ਐੱਸ.ਈ.ਸੀ.) ਨੇ ਮੰਗਲਵਾਰ ਨੂੰ ਕਿਹਾ, 'ਦੇਸ਼ ਭਰ 'ਚ ਹੁਣ ਤੱਕ ਕਰੀਬ 21,36,503 ਪਸ਼ੂਆਂ ਦੀ ਕੜਾਕੇ ਦੀ ਠੰਡ ਕਾਰਨ ਮੌਤ ਹੋ ਚੁੱਕੀ ਹੈ।' ਇਹ ਅੰਕੜਾ ਇਕ ਸਾਲ ਪਹਿਲਾਂ ਨਾਲੋਂ 85 ਫ਼ੀਸਦੀ ਜ਼ਿਆਦਾ ਹੈ।
ਇਹ ਵੀ ਪੜ੍ਹੋ: ਕੋਵਿਡ ਤੋਂ ਪੀੜਤ ਰਹਿ ਚੁੱਕੇ ਭਾਰਤੀਆਂ 'ਚੋਂ ਕਈਆਂ ਦੇ ਫੇਫੜੇ ਹੋਏ ਪ੍ਰਭਾਵਿਤ : ਅਧਿਐਨ
ਦੇਸ਼ ਦੀ ਮੌਸਮ ਨਿਗਰਾਨੀ ਏਜੰਸੀ ਮੁਤਾਬਕ ਮੰਗੋਲੀਆ ਵਿੱਚ ਇਸ ਸਰਦੀਆਂ ਵਿੱਚ ਆਮ ਨਾਲੋਂ ਵੱਧ ਬਰਫ਼ਬਾਰੀ ਹੋਈ ਹੈ। ਇਸ ਦਾ 80 ਫ਼ੀਸਦੀ ਤੋਂ ਵੱਧ ਖੇਤਰ ਅਜੇ ਵੀ 100 ਸੈਂਟੀਮੀਟਰ ਤੱਕ ਮੋਟੀ ਬਰਫ਼ ਦੀ ਚਾਦਰ ਨਾਲ ਢੱਕਿਆ ਹੋਇਆ ਹੈ। ਦੁਨੀਆ ਦੇ ਆਖਰੀ ਬਚੇ ਹੋਏ ਖਾਨਾਬਦੋਸ਼ ਦੇਸ਼ਾਂ ਵਿੱਚੋਂ ਇੱਕ, ਮੰਗੋਲੀਆ ਵਿੱਚ ਕੜਾਕੇ ਦੀ ਠੰਡ ਅਤੇ ਪਸ਼ੂਆਂ ਦੇ ਨੁਕਸਾਨ ਦੇ ਕਾਰਨ SEC ਨੇ ਆਪਣੀ ਡਿਜ਼ਾਸਟਰ ਦੀਆਂ ਤਿਆਰੀਆਂ ਨੂੰ ਹਾਈ ਅਲਰਟ 'ਤੇ ਰੱਖਿਆ ਹੈ।
ਇਹ ਵੀ ਪੜ੍ਹੋ: UAE 'ਚ ਭਾਰਤੀ ਵਿਅਕਤੀ ਦੀ ਹਾਰਟ ਅਟੈਕ ਨਾਲ ਮੌਤ, ਪਰਿਵਾਰ ਨੇ ਮ੍ਰਿਤਕ ਦੇਹ ਭਾਰਤ ਲਿਆਉਣ ਦੀ ਕੀਤੀ ਅਪੀਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।