ਮੇਕਅੱਪ ਆਰਟਿਸਟ ਨੇ ਪ੍ਰਿੰਸ ਹੈਰੀ ਤੇ ਮੇਗਨ ਦੀ ਬਣਾਈ ਖੂਬਸੂਰਤ ਪੇਂਟਿੰਗ, ਦੇਖਣ ਵਾਲੇ ਰਹਿ ਗਏ ਦੰਗ

05/25/2018 1:56:47 PM

ਸਿਡਨੀ/ਲੰਡਨ— 19 ਮਈ 2018 ਨੂੰ ਬ੍ਰਿਟੇਨ ਦੇ ਪ੍ਰਿੰਸ ਹੈਰੀ ਅਤੇ ਅਮਰੀਕੀ ਅਦਾਕਾਰਾ ਮੇਗਨ ਮਾਰਕਲ ਵਿਆਹ ਦੇ ਬੰਧਨ 'ਚ ਬੱਝ ਗਏ ਹਨ। ਇਸ ਸ਼ਾਹੀ ਵਿਆਹ ਨੂੰ ਲੈ ਕੇ ਦੁਨੀਆ ਭਰ ਦੇ ਲੋਕ ਉਤਸ਼ਾਹਿਤ ਸਨ। ਦੋਹਾਂ ਦੇ ਵਿਆਹ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਅਤੇ ਲੋਕਾਂ ਵਲੋਂ ਕਾਫੀ ਪਸੰਦ ਵੀ ਕੀਤੀਆਂ ਗਈਆਂ। ਦੋਹਾਂ ਦੇ ਵਿਆਹ ਨੂੰ ਯਾਦਗਾਰ ਬਣਾਉਣ ਲਈ ਆਸਟ੍ਰੇਲੀਆ ਦੀ ਇਕ ਮੇਕਅੱਪ ਆਰਟਿਸਟ ਜੈਜ਼ਮਿਨਾ ਡੇਨੀਅਲ ਨੇ ਆਪਣੇ ਬੁੱਲ੍ਹਾਂ 'ਤੇ ਪ੍ਰਿੰਸ ਹੈਰੀ ਅਤੇ ਮੇਗਨ ਮਾਰਕਲ ਦੀ ਪੇਂਟਿੰਗ ਬਣਾਈ ਹੈ। ਉਸ ਨੇ ਬੁੱਲ੍ਹਾਂ 'ਤੇ ਬਹੁਤ ਹੀ ਸੋਹਣੀ ਪੇਂਟਿੰਗ ਬਣਾਈ ਹੈ, ਜਿਸ ਨੂੰ ਦੇਖ ਕੇ ਹਰ ਕੋਈ ਵਾਹ-ਵਾਹ ਕਰ ਰਿਹਾ ਹੈ।

PunjabKesari
26 ਸਾਲਾ ਜੈਜ਼ਮਿਨਾ ਨੇ ਇਸ ਪੇਂਟਿੰਗ ਨੂੰ ਬਹੁਤ ਹੀ ਬਾਰੀਕੀ ਨਾਲ ਬਣਾਇਆ ਹੈ। ਬੁੱਲ੍ਹਾਂ 'ਤੇ ਬਣਾਈ ਗਈ ਇਸ ਪੇਂਟਿੰਗ ਨੂੰ ਉਸ ਨੇ ਸੋਸ਼ਲ ਮੀਡੀਆ 'ਤੇ ਵੀ ਸ਼ੇਅਰ ਕੀਤਾ ਹੈ, ਜਿਸ ਨੂੰ 1,30,000 ਲੋਕਾਂ ਨੇ ਲਾਈਕ ਕੀਤਾ ਅਤੇ ਤਕਰੀਬਨ 2,000 ਲੋਕਾਂ ਨੇ ਕੁਮੈਂਟ ਵੀ ਕੀਤੇ ਹਨ। ਜੈਜ਼ਮਿਨਾ ਨੇ ਹੈਰੀ ਅਤੇ ਮੇਗਨ ਦੇ ਵਿਆਹ ਤੋਂ ਬਾਅਦ ਪਹਿਲੀ ਕਿੱਸ ਦਿੰਦੇ ਹੋਏ ਪੋਜ਼ ਦੀ ਪੇਂਟਿੰਗ ਬਣਾਈ ਹੈ, ਇਸ ਪੇਂਟਿੰਗ 'ਚ ਮੇਗਨ ਨੇ ਆਪਣੇ ਹੱਥਾਂ 'ਚ ਫੁੱਲ ਫੜੇ ਹੋਏ ਹਨ।

PunjabKesari

ਪੇਂਟਿੰਗ 'ਚ ਪ੍ਰਿੰਸ ਹੈਰੀ ਫੌਜੀ ਦੀ ਵਰਦੀ ਵਿਚ ਨਜ਼ਰ ਆ ਰਹੇ ਹਨ, ਜੋ ਕਿ ਉਨ੍ਹਾਂ ਨੇ ਆਪਣੇ ਵਿਆਹ ਵਾਲੇ ਦਿਨ ਪਹਿਨੀ ਸੀ ਅਤੇ ਮੇਗਨ ਨੇ ਸਫੈਦ ਰੰਗ ਦਾ ਗਾਊਨ ਪਹਿਨਿਆ ਹੋਇਆ ਹੈ। ਮੇਕਅੱਪ ਆਰਟਿਸਟ ਜੈਜ਼ਮਿਨਾ ਇਸ ਤੋਂ ਪਹਿਲਾਂ ਵੀ ਆਪਣੇ ਬੁੱਲ੍ਹਾਂ 'ਤੇ ਕਈ ਤਰ੍ਹਾਂ ਦੀਆਂ ਪੇਂਟਿੰਗ ਬਣਾ ਚੁੱਕੀ ਹੈ।

PunjabKesari

ਲੋਕ ਮੇਕਅੱਪ ਆਰਟਿਸਟ ਦੇ ਕੰਮ ਨੂੰ ਦੇਖ ਕੇ ਬਹੁਤ ਪ੍ਰਭਾਵਿਤ ਹੋਏ। ਕੁਝ ਨੇ ਕੁਮੈਂਟ ਕਰਦੇ ਹੋਏ ਲਿਖਿਆ, ''ਓ ਮਾਈ ਗੋਡ! ਇਹ ਤਾਂ ਬਿਲਕੁੱਲ ਨਵਾਂ ਟੈਲੇਂਟ ਹੈ।

PunjabKesari

ਇਕ ਹੋਰ ਵਿਅਕਤੀ ਨੇ ਲਿਖਿਆ, 'ਵਾਓ! ਇਕ ਔਰਤ ਨੇ ਕੁਮੈਂਟ ਕੀਤਾ ਕਿ ਇਹ ਬਹੁਤ ਹੀ ਹੈਰਾਨ ਕਰ ਦੇਣ ਵਾਲੀ ਪੇਂਟਿੰਗ ਹੈ। ਤੁਸੀਂ ਬਹੁਤ ਟੈਲੇਂਟਡ ਹੋ ਅਤੇ ਸਾਨੂੰ ਤੁਹਾਡੇ 'ਤੇ ਮਾਣ ਹੈ। ਜੈਜ਼ਮਿਨਾ ਦੇ ਇਕ ਫੈਨ ਨੇ ਕਿਹਾ ਕਿ ਇਹ ਤੁਹਾਡੇ ਵਲੋਂ ਜੋੜੀ ਨੂੰ ਸੱਚਾ ਤੋਹਫਾ ਹੈ।


Related News