ਟਰੰਪ ਦਾ ਧਿਆਨ ਆਪਣੀਆਂ ਸ਼ਿਕਾਇਤਾਂ, ਖੁਦ ''ਤੇ ਅਤੇ ਦੇਸ਼ ਨੂੰ ਵੰਡਣ ''ਤੇ ਹੈ: ਕਮਲਾ ਹੈਰਿਸ
Tuesday, Oct 29, 2024 - 12:46 PM (IST)
ਵਾਸ਼ਿੰਗਟਨ (ਏਜੰਸੀ)— ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਕਿਹਾ ਹੈ ਕਿ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਨਿਊਯਾਰਕ 'ਚ ਆਪਣੀ ਰੈਲੀ 'ਚ ਦਿਖਾਇਆ ਕਿ ਉਨ੍ਹਾਂ ਦਾ ਧਿਆਨ 'ਆਪਣੀਆਂ ਸ਼ਿਕਾਇਤਾਂ 'ਤੇ, ਖ਼ੁਦ 'ਤੇ ਅਤੇ ਸਾਡੇ ਦੇਸ਼ ਨੂੰ ਵੰਡਣ 'ਤੇ ਕੇਂਦਰਿਤ ਹੈ।' ਹੈਰਿਸ ਨੇ ਇਹ ਵੀ ਕਿਹਾ ਕਿ ਮੰਗਲਵਾਰ ਨੂੰ ਆਪਣੇ ਅੰਤਿਮ ਭਾਸ਼ਣ 'ਚ ਉਹ ਦਿਖਾਏਗੀ ਕਿ ਦੋਵਾਂ 'ਚ ਕਿੰਨਾ ਵੱਡਾ ਫਰਕ ਹੈ।ਅਮਰੀਕਾ ਵਿੱਚ 2024 ਦੀਆਂ ਰਾਸ਼ਟਰਪਤੀ ਚੋਣਾਂ ਨੇੜੇ ਹਨ, ਜੋ ਕਿ 5 ਨਵੰਬਰ ਨੂੰ ਹੋਣਗੀਆਂ। ਦੋਵੇਂ ਉਮੀਦਵਾਰ ਆਪਣਾ ਅੰਤਿਮ ਭਾਸ਼ਣ ਦੇਣ ਤੋਂ ਬਾਅਦ ਚੋਣ ਪ੍ਰਚਾਰ ਜਾਰੀ ਰੱਖਣਗੇ ਪਰ ਹੁਣ ਉਹ ਆਪਣੇ ਮੁੱਖ ਮੁੱਦਿਆਂ ਨੂੰ ਸਮੇਟਣ ਦੀ ਕੋਸ਼ਿਸ਼ ਕਰਨਗੇ। ਸੋਮਵਾਰ ਤੱਕ 44 ਮਿਲੀਅਨ ਲੋਕ ਵੋਟ ਕਰ ਚੁੱਕੇ ਸਨ।
ਇਹ ਵੀ ਪੜ੍ਹੋ: ਕਿਸਮਤ ਹੋਵੇ ਤਾਂ ਅਜਿਹੀ, ਜ਼ਮੀਨ 'ਤੇ ਪਏ ਪੈਸਿਆਂ ਨਾਲ ਖ਼ਰੀਦੀ ਲਾਟਰੀ ਤੇ ਹੋ ਗਏ ਮਾਲਾ-ਮਾਲ
ਹੈਰਿਸ ਯੂ.ਐੱਸ. ਕੈਪੀਟਲ ਦੇ ਮੈਦਾਨ 'ਤੇ 'ਦਿ ਐਲਿਪਸ' 'ਤੇ ਆਪਣਾ ਅੰਤਮ ਭਾਸ਼ਣ ਦੇਵੇਗੀ, ਜਿੱਥੇ ਟਰੰਪ ਨੇ 6 ਜਨਵਰੀ 2020 ਨੂੰ ਰੈਲੀ ਕੀਤੀ ਸੀ। ਹੁਣ ਤੱਕ ਦੇ ਸਰਵੇ 'ਚ ਦੋਵਾਂ ਵਿਚਾਲੇ ਕਰੀਬੀ ਮੁਕਾਬਲਾ ਹੈ। ਇੱਕ ਸਰਵੇਖਣ ਵਿੱਚ ਹੈਰਿਸ 48.0 ਫ਼ੀਸਦੀ ਅਤੇ ਟਰੰਪ 46.7 ਫ਼ੀਸਦੀ 'ਤੇ ਹਨ, ਜਦੋਂਕਿ ਇੱਕ ਹੋਰ ਸਰਵੇਖਣ ਵਿੱਚ ਟਰੰਪ 48.6 ਫ਼ੀਸਦੀ ਅਤੇ ਹੈਰਿਸ 48.4 ਫ਼ੀਸਦੀ 'ਤੇ ਹੈ। ਹਾਲਾਂਕਿ, ਇਸ ਮੁਕਾਬਲੇ ਦੇ ਨਤੀਜੇ ਦਾ ਫੈਸਲਾ ਮੁੱਖ ਤੌਰ 'ਤੇ 7 ਰਾਜਾਂ - ਵਿਸਕਾਨਸਿਨ, ਮਿਸ਼ੀਗਨ, ਪੈਨਸਿਲਵੇਨੀਆ, ਉੱਤਰੀ ਕੈਰੋਲੀਨਾ, ਜਾਰਜੀਆ, ਨੇਵਾਡਾ ਅਤੇ ਐਰੀਜ਼ੋਨਾ ਵਿੱਚ ਵੋਟਾਂ ਨਾਲ ਤੈਅ ਕੀਤਾ ਜਾਵੇਗਾ।
ਇਹ ਵੀ ਪੜ੍ਹੋ: ਔਰਤ ਤੇ 2 ਬੱਚਿਆਂ ਦੀ ਹੱਤਿਆ ਦੀ ਕੋਸ਼ਿਸ਼ ਦੋਸ਼ 'ਚ ਗ੍ਰਿਫਤਾਰ ਭਾਰਤੀ ਵਿਅਕਤੀ ਅਦਾਲਤ 'ਚ ਪੇਸ਼
ਸੋਮਵਾਰ ਨੂੰ ਹੈਰਿਸ ਨੇ ਨਿਊਯਾਰਕ ਦੇ ਮਸ਼ਹੂਰ ਮੈਡੀਸਨ ਸਕੁਏਅਰ ਗਾਰਡਨ 'ਚ ਟਰੰਪ ਦੀ ਰੈਲੀ 'ਤੇ ਟਿੱਪਣੀ ਕੀਤੀ। ਉਨ੍ਹਾਂ ਕਿਹਾ, "ਮੈਨੂੰ ਲੱਗਦਾ ਹੈ ਕਿ ਟਰੰਪ ਦੀ ਇਹ ਰੈਲੀ ਮੇਰੀ ਮੁਹਿੰਦ ਦੌਰਾਨ ਕਹੀਆਂ ਗਈਆਂ ਨੂੰ ਸੱਚ ਸਾਬਤ ਕਰਦੀ ਹੈ। ਉਹ ਸਿਰਫ਼ ਆਪਣੀਆਂ ਸ਼ਿਕਾਇਤਾਂ, ਖੁਦ 'ਤੇ ਅਤੇ ਦੇਸ਼ ਨੂੰ ਵੰਡਣ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ।"
ਇਹ ਵੀ ਪੜ੍ਹੋ: ਕਮਲਾ ਹੈਰਿਸ ਦੇ ਸਮਰਥਨ 'ਚ ਉਤਰੀ ਮਿਸ਼ੇਲ ਉਬਾਮਾ, ਪੁਰਸ਼ਾਂ ਨੂੰ ਕੀਤੀ ਖ਼ਾਸ ਅਪੀਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8