ਰਬੜ ਨਾਲ ਬਣੇ ਬਤਖਨੁਮਾ ਖਿਡੌਣੇ ਨਾਲ ਹੋ ਸਕਦੀਆਂ ਹਨ ਬੀਮਾਰੀਆਂ

Sunday, Apr 01, 2018 - 04:03 PM (IST)

ਨਿਊਯਾਰਕ (ਭਾਸ਼ਾ)— ਇਕ ਅਧਿਐਨ ਵਿਚ ਪਤਾ ਚੱਲਿਆ ਹੈ ਕਿ ਰਬੜ ਨਾਲ ਬਣੇ ਬਤਖ ਦੇ ਖਿਡੌਣੇ ਬੱਚਿਆਂ ਲਈ ਹਾਨੀਕਾਰਕ ਹੁੰਦੇ ਹਨ। ਜੇ ਤੁਸੀਂ ਵੀ ਆਪਣੇ ਬੱਚਿਆਂ ਨੂੰ ਰਬੜ ਨਾਲ ਬਣੇ ਬਤਖ ਦੇ ਖਿਡੌਣੇ ਖੇਡਣ ਲਈ ਦਿੰਦੇ ਹੋ ਤਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ। ਇਨ੍ਹਾਂ ਬਤਖ ਖਿਡੌਣਿਆਂ ਵਿਚ ਰੋਗ ਪੈਦਾ ਕਰਨ ਵਾਲੇ ਕੀਟਾਣੂ ਹੁੰਦੇ ਹਨ, ਜਿਨ੍ਹਾਂ ਨਾਲ ਬੱਚਿਆਂ ਦੀ ਅੱਖ, ਕੰਨ ਅਤੇ ਪੇਟ ਵਿਚ ਇਨਫੈਕਸ਼ਨ ਹੋਣ ਦਾ ਖਤਰਾ ਰਹਿੰਦਾ ਹੈ। ਅਮਰੀਕਾ ਵਿਚ ਇਲੀਨੋਇਸ ਯੂਨੀਵਰਸਿਟੀ ਦੇ ਖੋਜ ਕਰਤਾਵਾਂ ਨੇ ਸਵਿਸ ਫੈਡਰਲ ਇੰਸਟੀਚਿਊਟ ਆਫ ਐਕਵਾਟਿਕ ਸਾਇੰਸ ਐਂਡ ਤਕਨਾਲੋਜੀ ਅਤੇ ਈ. ਟੀ. ਐੱਚ. ਜ਼ੂਰੀ ਨੇ ਪਾਇਆ ਕਿ ਇਹ ਬਤਖਨੁਮਾ ਪਲਾਸਟਿਕ ਦੇ ਖਿਡੌਣੇ ਕੀਟਾਣੂਆਂ ਨਾਲ ਭਰੇ ਹੁੰਦੇ ਹਨ। ਖੋਜ ਕਰਤਾਵਾਂ ਨੇ ਪਾਇਆ ਕਿ ਇਸ ਅਧਿਐਨ ਵਿਚ ਸ਼ਾਮਲ ਹਰੇਕ ਪੰਜ ਵਿਚੋਂ ਚਾਰ ਬਤਖਾਂ ਵਿਚੋਂ ਨਿਕਲਦੇ ਪਾਣੀ ਵਿਚ ਲਿਗੀਯੋਨੇਲਾ ਅਤੇ ਸ਼ਿਊਡੋਮੋਨਾਸ ਐਰਯੂਗਿਨੋਸਾ ਕੀਟਾਣੂ ਹਨ। ਇਹ ਕੀਟਾਣੂ ਹਸਪਤਾਲ ਵਿਚ ਹੋਣ ਵਾਲੇ ਇਨਫੈਕਸ਼ਨ ਨਾਲ ਜੁੜੇ ਹਨ। ਇਸ ਅਧਿਐਨ ਵਿਚ ਬੱਚਿਆਂ ਨੂੰ ਨਹਾਉਣ ਵੇਲੇ ਮਨੋਰੰਜਨ ਲਈ ਵਰਤੇ ਜਾਂਦੇ 19 ਖਿਡੌਣਿਆਂ 'ਤੇ ਪਰੀਖਣ ਕੀਤਾ ਗਿਆ ਸੀ।


Related News