ਸਾਡੇ ਟੀਕੇ ਤੋਂ ਬਿਨਾਂ ਕੋਰੋਨਾ ਨੂੰ ਹਰਾਉਣਾ ਮੁਸ਼ਕਲ : ਚੀਨ

Thursday, Dec 24, 2020 - 10:18 PM (IST)

ਸਾਡੇ ਟੀਕੇ ਤੋਂ ਬਿਨਾਂ ਕੋਰੋਨਾ ਨੂੰ ਹਰਾਉਣਾ ਮੁਸ਼ਕਲ : ਚੀਨ

ਬੀਜਿੰਗ-ਕੋਰੋਨਾ ਵਾਇਰਸ ਮਹਾਮਾਰੀ ਦੀ ਸ਼ੁਰੂਆਤ ਹੋਏ ਇਕ ਸਾਲ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ। ਵਿਗਿਆਨੀਆਂ ਦੀ ਸਖਤ ਮਿਹਨਤ ਤੋਂ ਬਾਅਦ ਹੁਣ ਕਈ ਵੈਕਸੀਨ ਮਿਲ ਚੁੱਕੀਆਂ ਹੁਨ। ਅਮਰੀਕਾ, ਬਿ੍ਰਟੇਨ, ਚੀਨ ਸਮੇਤ ਕਈ ਥਾਵਾਂ ’ਤੇ ਲੋਕਾਂ ਨੂੰ ਵੈਕਸੀਨ ਲੱਗਣੀ ਵੀ ਸ਼ੁਰੂ ਹੋ ਚੁੱਕੀ ਹੈ, ਜਦ ਕਿ ਭਾਰਤ ਸਮੇਤ ਕੁਝ ਦੇਸ਼ਾਂ ’ਚ ਜਲਦ ਹੀ ਟੀਕੇ ਲਾਏ ਜਾਣਗੇ। ਜਿਨ੍ਹਾਂ ਦੇਸ਼ਾਂ ਨੇ ਵੈਕਸੀਨ ਬਣਾਈ ਹੈ, ਉਨ੍ਹਾਂ ’ਚ ਚੀਨ ਵੀ ਸ਼ਾਮਲ ਹੈ ਪਰ ਕੁਝ ਹੀ ਸਮੇਂ ਬਾਅਦ ਉਸ ਦੀ ਵੈਕਸੀਨ ’ਤੇ ਸਵਾਲ ਵੀ ਖੜ੍ਹੇ ਹੋਣ ਲੱਗੇ ਹਨ। ਇਸ ਦੇ ਚੱਲਦੇ, ਡ੍ਰੈਗਨ ਤਿਲਮਿਲਾ ਗਿਆ ਹੈ ਅਤੇ ਉਸ ਨੇ ਦੋ ਟੂਕ ਕਿਹਾ ਕਿ ਜੇਕਰ ਕੋਰੋਨਾ ਨੂੰ ਹਰਾਉਣਾ ਹੈ ਤਾਂ ਫਿਰ ਚੀਨ ਦੀ ਵੈਕਸੀਨ ਦਾ ਇਸਤੇਮਾਲ ਕਰਨਾ ਹੋਵੇਗਾ।

ਇਹ ਵੀ ਪੜ੍ਹੋ -ਕੁਵੈਤ ’ਚ ਕੋਵਿਡ-19 ਟੀਕਾਕਰਣ ਮੁਹਿੰਮ ਹੋਈ ਸ਼ੁਰੂ

ਚੀਨੀ ਸਰਕਾਰ ਅਖਬਾਰ ਗਲੋਬਲ ਟਾਈਮਜ਼ ਨੇ ਇਕ ਅਰਟੀਕਲ ਲਿਖ ਕੇ ਚੀਨ ਦੀ ਕੋਰੋਨਾ ਵੈਕਸੀਨ ’ਤੇ ਸਵਾਲ ਚੁੱਕ ਰਹੇ ਦੇਸ਼ਾਂ ਨੂੰ ਖਰੀਆਂ ਸੁਣਾਈਆਂ ਹਨ। ਚੀਨ ਨੇ ਪੱਛਮੀ ਦੇਸ਼ਾਂ ’ਤੇ ਦੋਸ਼ ਲਾਇਆ ਹੈ ਕਿ ਉਸ ਦੀ ਵੈਕਸੀਨ (ਚੀਨ) ’ਤੇ ਪਾਰਦਰਸ਼ਤਾ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਗਲੋਬਲ ਟਾਈਮਜ਼ ਨੇ ਲਿਖਿਆ ਕਿ ਚੀਨ ਦੇ ਸਮੇਂ ਮੁਤਾਬਕ, ਵੀਰਵਾਰ ਦੀ ਸਵੇਰ ਬ੍ਰਾਜ਼ੀਲ ਦੇ ਬੁਟਨਾਨ ਇੰਸਟੀਚਿਊਟ ਨੇ ਚੀਨ ਦੀ ਸਿਨੋਵੈਕ ਕੋਰੋਨਾ ਵੈਕਸੀਨ ਦੇ 50 ਫੀਸਦੀ ਤੋਂ ਜ਼ਿਆਦਾ ਪ੍ਰਭਾਵੀ ਹੋਣ ਦੀ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ -ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਪਿੰਡ, -71 ਡਿਗਰੀ ਤੱਕ ਪਹੁੰਚ ਜਾਂਦੈ ਤਾਪਮਾਨ (ਤਸਵੀਰਾਂ)

ਇਸ ਨਾਲ ਇਹ ਐਮਰਜੈਂਸੀ ਮਨਜ਼ੂਰੀ ਲਈ ਯੋਗ ਹੋ ਗਈ ਹੈ। ਚੀਨੀ ਕੰਪਨੀ ਪੂਰੀ ਤਸਵੀਰ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਤੁਰਕੀ ਅਤੇ ਇੰਡੋਨੇਸ਼ੀਆ ਵਰਗੇ ਹੋਰ ਦੇਸ਼ਾਂ ’ਚ ਪ੍ਰੀਖਣ ਤੋਂ ਡਾਟਾ ਇਕੱਠਾ ਕਰ ਕੇ ਉਸ ਦਾ ਵਿਸ਼ਲੇਸ਼ਣ ਕਰੇਗੀ ਪਰ ਪੱਛਮੀ ਮੀਡੀਆ ਨੇ ਤੁਰੰਤ ‘ਪਾਰਦਰਸ਼ਿਤਾ’ ਨੂੰ ਲੈ ਕੇ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ। ਆਰਟੀਕਲ ’ਚ ਅਗੇ ਕਿਹਾ ਗਿਆ ਕਿ ਸਿਨੋਵੈਕ ਦੀ ਵੈਕਸੀਨ ਦੇ ਤੀਸਰੇ ਪੜਾਅ ਦੇ ਪ੍ਰੀਖਣਾਂ ਨੂੰ ਪੂਰਾ ਕਰਨ ਵਾਲਾ ਬ੍ਰਾਜ਼ੀਲ ਪਹਿਲਾ ਦੇਸ਼ ਸੀ। ਇਸ ਨੇ ਪੁਸ਼ਟੀ ਕੀਤੀ ਕਿ ਵੈਕਸੀਨ ਦੀ ਕਾਰਜਸ਼ੀਲਤ 50 ਫੀਸਦੀ ਤੋਂ ਜ਼ਿਆਦਾ ਹੈ। ਸਿਨੋਵੈਕ ਵੈਕਸੀਨ ਦੇ ਤੀਸਰੇ ਫੇਜ਼ ਦੇ ਪ੍ਰੀਖਣ ਦੌਰਾਨ ਕੋਈ ਗੰਭੀਰ ਮਾੜੇ ਪ੍ਰਭਾਵ ਨਹੀਂ ਦੱਸੇ ਗਏ ਹਨ। ਹਾਲਾਂਕਿ, ਬ੍ਰਾਜ਼ੀਲ ’ਚ ਇਕ ਦੁਰਘਟਨਾ ਦੇ ਬਾਰੇ ’ਚ ਖਬਰ ਸੀ ਪਰ ਜਲਦ ਹੀ ਇਹ ਸਾਬਤ ਹੋ ਗਿਆ ਸੀ ਕਿ ਇਸ ਦਾ ਟੀਕਾ ਨਾਲ ਕੋਈ ਲੈਣ-ਦੇਣ ਨਹੀਂ ਹੈ।

ਇਹ ਵੀ ਪੜ੍ਹੋ -‘ਪਾਕਿ ਵਿਦੇਸ਼ ਮੰਤਰੀ ਬੋਲੇ-ਮੌਜੂਦਾ ਹਾਲਾਤ ’ਚ ਭਾਰਤ ਨਾਲ ਗੱਲਬਾਤ ਨਹੀਂ’

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News