ਜਲੰਧਰ ਦੇ ਹਰਬਲਾਸ ਦੁਸਾਂਝ ਨੇ ਇਟਲੀ 'ਚ ਰਚਿਆ ਇਤਿਹਾਸ, ਹਾਸਲ ਕੀਤੀ ਇਹ ਉਪਲਬਧੀ

Tuesday, Nov 07, 2023 - 12:33 PM (IST)

ਜਲੰਧਰ ਦੇ ਹਰਬਲਾਸ ਦੁਸਾਂਝ ਨੇ ਇਟਲੀ 'ਚ ਰਚਿਆ ਇਤਿਹਾਸ, ਹਾਸਲ ਕੀਤੀ ਇਹ ਉਪਲਬਧੀ

ਰੋਮ (ਕੈਂਥ): ਸਿਆਣੇ ਕਹਿੰਦੇ ਹਨ ਕਿ ਹੌਂਸਲੇ ਬੁਲੰਦ ਹੋਣ ਤਾਂ ਇਨਸਾਨ ਬਹੁਤ ਕੁਝ ਪ੍ਰਾਪਤ ਕਰ ਸਕਦਾ ਹੈ। ਵਿਦੇਸ਼ਾਂ ਦੀ ਧਰਤੀ 'ਤੇ ਆ ਕੇ ਵਸੇ ਪੰਜਾਬੀ ਭਾਈਚਾਰੇ ਦੇ ਲੋਕਾਂ ਵੱਲੋਂ ਲਗਾਤਾਰ ਕਿਸੇ ਨਾ ਕਿਸੇ ਖੇਤਰ ਵਿਚ ਮੱਲਾਂ ਮਾਰ ਕੇ ਪੰਜਾਬੀਅਤ ਦਾ ਨਾਮ ਰੋਸ਼ਨ ਕੀਤਾ ਜਾ ਰਿਹਾ ਹੈ। ਭਾਵੇਂ ਕਿ ਇਟਲੀ ਵਿਚ ਭਾਰਤੀਆਂ ਦੀ ਪਹਿਲੀ ਅਤੇ ਦੂਜੀ ਪੀੜ੍ਹੀ ਹੁਣ ਪੜ੍ਹਾਈ ਦੇ ਨਾਲ-ਨਾਲ ਸਰਕਾਰੀ ਮਹਿਕਮਿਆਂ ਵਿਚ ਵੀ ਆਪਣਾ ਦਬਦਬਾ ਰੱਖਣ ਲੱਗ ਪਈ ਹੈ। ਦੁਆਬੇ ਦੇ ਵਿਸ਼ਵ ਪ੍ਰਸਿੱਧ ਪਿੰਡ ਦੁਸਾਂਝ ਕਲਾਂ ਦੇ ਜੰਮ ਪਲ ਹਰਬਲਾਸ ਦੁਸਾਂਝ ਪਿੰਡ ਦੁਸਾਂਝ ਕਲਾਂ ਜ਼ਿਲ੍ਹਾ ਜਲੰਧਰ ਨੇ ਵੀ ਵਿਲੱਖਣ ਤਰ੍ਹਾਂ ਦੀ ਉਦਾਹਰਣ ਪੇਸ਼ ਕੀਤੀ ਹੈ। ਇਹ ਦੁਸਾਂਝ ਕਲਾਂ ਤੋਂ ਆਇਆ ਤਾਂ ਰੋਜ਼ੀ ਰੋਟੀ ਦੀ ਭਾਲ ਵਿਚ ਸੀ ਪਰ ਇੱਥੇ ਦੇ ਹਾਲਾਤ ਨੂੰ ਦੇਖਦਿਆਂ ਹੋਇਆਂ ਇਸ ਨੇ ਪੜ੍ਹਾਈ ਨੂੰ ਪਹਿਲ ਦਿੰਦਿਆਂ ਪੜ੍ਹਾਈ ਕਰਨੀ ਸ਼ੁਰੂ ਕਰ ਦਿੱਤੀ। 

PunjabKesari

ਹਰਬਲਾਸ ਨੇ ਇਟਲੀ ਦੇ ਓਬਰੀਆਂ ਸੂਬੇ ਵਿਚ ਇਲੈਕਟਰੋ ਟੈਕਨੀਕਲ ਵਿਚ 5 ਸਾਲ ਦੀ ਡਿਗਰੀ ਕਰ ਕੇ ਮੈਕਾਤਰੋਨਿਕਾ ਦੋ ਸਾਲਾਂ ਕੋਰਸ ਵਿੱਚ 100 ਚੋਂ 90 ਨੰਬਰ ਲੈਕੇ ਮੁਹਾਰਤ ਹਾਸਿਲ ਕੀਤੀ ਹੈ। ਇਸ ਕੋਰਸ ਦੀ ਮਹੱਤਤਾ ਇਹ ਹੈ ਕਿ ਇਸ ਕੋਰਸ ਵਿੱਚ ਪੜ੍ਹਾਈ ਦੇ ਨਾਲ ਨਾਲ ਪ੍ਰੈਕਟੀਕਲ ਕੰਮ ਵੀ ਕਰਾਇਆ ਜਾਂਦਾ ਹੈ। ਇਸ ਲਈ ਕੰਮ ਦੀ 99% ਗਾਰੰਟੀ ਹੁੰਦੀ ਹੈ। ਇਸ ਕੋਰਸ ਦੀਆਂ ਹਰੇਕ ਸਟੇਟ ਵਿਚ 30 ਸੀਟਾਂ ਹੁੰਦੀਆਂ ਹਨ। ਇਸ ਕਰਕੇ ਹਰੇਕ ਵਿਦਿਆਰਥੀ ਦੀ ਤਮੰਨਾ ਹੁੰਦੀ ਹੈ ਕਿ ਉਸ ਨੂੰ ਇਸ ਕੋਰਸ ਵਿੱਚ ਸੀਟ ਮਿਲੇ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਕਵਿੱਤਰੀ ਰੂਪੀ ਕੌਰ ਨੇ ਠੁਕਰਾਇਆ ਵ੍ਹਾਈਟ ਹਾਊਸ ਦਾ ਸੱਦਾ, ਜਾਣੋ ਪੂਰਾ ਮਾਮਲਾ

ਹਰਬਲਾਸ ਦੁਸਾਂਝ ਨੇ ਇਹ ਕੋਰਸ ਪੂਰਾ ਕਰਕੇ ਆਪਣੇ ਪਰਿਵਾਰ, ਪਿੰਡ ਦੁਸਾਂਝ ਕਲਾਂ, ਪੰਜਾਬੀਅਤ ਅਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਦੁਸਾਂਝ ਇਸ ਕਾਮਯਾਬੀ ਪਿੱਛੇ ਆਪਣੇ ਪਰਿਵਾਰ ਤੇ ਇਟਾਲੀਅਨ ਦੋਸਤਾਂ ਦਾ ਬਹੁਤ ਜ਼ਿਆਦਾ ਯੋਗਦਾਨ ਮੰਨਦੇ ਹਨ। ਇਸ 'ਤੇ ਪੰਜਾਬੀ ਭਾਈਚਾਰੇ ਦੇ ਲੋਕ ਬਹੁਤ ਮਾਣ ਕਰਦੇ ਹੋਏ ਉਸ ਨੂੰ ਵਿਸ਼ੇਸ਼ ਕਰਕੇ ਮੁਬਾਰਕਾਂ ਭੇਜ ਰਹੇ ਹਨ। ਦੁਸਾਂਝ ਕਲਾਂ ਦੇ ਇਸ ਨੌਜਵਾਨ ਦੀ ਸਖ਼ਤ ਮਿਹਨਤ ਦਾ ‌ਲੋਹਾ ਇਟਾਲੀਅਨ ਲੋਕਾਂ ਦੇ ਨਾਲ ਨਾਲ ਹੋਰ ਵਿਦੇਸ਼ੀਆਂ ਨੇ ਵੀ ਮੰਨਿਆ, ਜਿੱਥੇ ਉਸ ਨੂੰ ਵਿਸ਼ੇਸ਼ ਮੁਬਾਰਕਬਾਦ ਦਿੱਤੀ ਹੈ ਉੱਥੇ ਹੁਣ ਇਟਲੀ ਵਿਚ ਲੋਕਾਂ ਰਾਏ ਬਣਦੀ ਜਾ ਰਹੀ ਹੈ ਕਿ ਇਟਲੀ ਦੇ ਭਾਰਤੀ ਸਿਰਫ ਕਾਰੋਬਾਰ ਵਿਚ ਹੀ ਮੋਹਰੀ ਨਹੀਂ ਸਗੋਂ ਪਿਛਲੇ ਕਈ ਸਾਲਾਂ ਤੋਂ ਵਿੱਦਿਆ ਦੇ ਖੇਤਰ ਵਿਚ ਵੀ ਇਟਾਲੀਅਨ ਬੱਚਿਆਂ ਦੇ ਨਾਲ ਹੋਰਾਂ ਦੇਸ਼ਾਂ ਦੇ ਲੋਕਾਂ ਨੂੰ ਨਿਰੰਤਰ ਪਛਾੜਦੇ ਹੋਏ ਭਾਰਤ ਦੇ ਨਾਮ ਨੂੰ ਚਾਰ ਚੰਨ ਲਗਾ ਰਹੇ ਹਨ। ਇਸ ਕਾਮਯਾਬੀ ਲਈ ਦੁਸਾਂਝ ਨੂੰ ਚੌਫੇਰਿਉ ਵਧਾਈਆਂ ਮਿਲ ਰਹੀਆਂ ਹਨ। ਜ਼ਿਕਰਯੋਗ ਹੈ ਕਿ ਇਟਲੀ ਵਿੱਚ 2 ਲੱਖ ਪੰਜਾਬੀ ਵਸਿਆ ਹੋਇਆ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।            


author

Vandana

Content Editor

Related News