ਅਮਰੀਕਾ ਦੇ ਫਰਿਜ਼ਨੋ ਨਿਵਾਸੀ ਹਰਭਜਨ ਸਿੰਘ ਰੰਧਾਵਾ ਨੇ ਪੰਜਾਬੀਆਂ ਦਾ ਨਾਂ ਚਮਕਾਇਆ
Tuesday, Sep 21, 2021 - 08:18 PM (IST)
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ)-ਲੰਘੇ ਸ਼ਨੀਵਾਰ ਫਰਿਜ਼ਨੋ ਦੇ ਵੁਡਵਰਡ ਪਾਰਕ 'ਚ ਹਾਫ਼ ਮੈਰਾਥਾਨ ਦੌੜ ਕਰਵਾਈ ਗਈ। ਇਸ ਦੌੜ 'ਚ 110 ਦੇ ਕਰੀਬ ਲੋਕਾਂ ਨੇ ਹਿੱਸਾ ਲਿਆ, ਇਹ ਦੌੜ 21 ਕਿੱਲੋਮੀਟਰ ਲੰਮੀ ਸੀ ਅਤੇ ਇਸ ਦੌੜ 'ਚ 60 ਤੋਂ 90 ਸਾਲ ਵਰਗ 'ਚ ਫਰਿਜ਼ਨੋ ਨਿਵਾਸੀ ਸੰਨੀ ਸਿੰਘ ਰੰਧਾਵਾ ਦੇ ਪਿਤਾ ਹਰਭਜਨ ਸਿੰਘ ਰੰਧਾਵਾ (66) ਨੇ ਦੂਸਰਾ ਸਥਾਨ ਹਾਸਲ ਕਰਕੇ ਪੰਜਾਬੀ ਭਾਈਚਾਰੇ ਦਾ ਸਿਰ ਫ਼ਖ਼ਰ ਨਾਲ ਉੱਚਾ ਕਰ ਦਿੱਤਾ।
ਇਹ ਵੀ ਪੜ੍ਹੋ : ਕੋਰੋਨਾ ਵੈਕਸੀਨ ਸਰਟੀਫਿਕੇਟ ਦੀ ਮਾਨਤਾ ਦਾ ਵਿਸਤਾਰ ਕਰਨ ਲਈ ਭਾਰਤ ਨਾਲ ਗੱਲ ਕਰ ਰਿਹੈ ਬ੍ਰਿਟੇਨ
ਹਰਭਜਨ ਸਿੰਘ ਰੰਧਾਵਾ ਵਿਜ਼ਟਰ ਵੀਜ਼ੇ ਤੇ ਅਕਸਰ ਆਪਣੇ ਬੇਟੇ ਕੋਲ ਫਰਿਜ਼ਨੋ ਆਉਂਦੇ ਜਾਂਦੇ ਰਹਿੰਦੇ ਨੇ। ਉਹ ਪੰਜਾਬ ਤੋਂ ਅੰਮ੍ਰਿਤਸਰ ਸ਼ਹਿਰ ਦੀ ਰਣਜੀਤ ਐਵੇਨਿਊ ਕਲੋਨੀ, ਏ ਬਲਾਕ ਨਾਲ ਸਬੰਧ ਰੱਖਦੇ ਹਨ। ਉਨ੍ਹਾਂ 2019 ਅਤੇ 20 'ਚ ਚੰਡੀਗੜ ਵਿਖੇ ਹੋਈ ਮੈਰਾਥਾਨ 'ਚ ਵੀ ਹਿੱਸਾ ਲਿਆ ਸੀ ਅਤੇ ਹੁਣ ਉਹ 3 ਅਕਤੂਬਰ ਨੂੰ ਫਰਿਜ਼ਨੋ ਡਾਊਨ ਟਾਊਨ ਵਿਖੇ ਹੋਣ ਵਾਲੀ ਅਗਲੀ ਹਾਫ਼ ਮੈਰਾਥਾਨ 'ਚ ਹਿੱਸਾ ਲੈਣ ਲਈ ਤਿਆਰੀ ਕਰ ਰਹੇ ਹਨ।
ਇਹ ਵੀ ਪੜ੍ਹੋ :ਦੁਨੀਆ ਭਰ 'ਚ ਕੋਰੋਨਾ ਵਾਇਰਸ ਦੇ ਮਾਮਲਿਆਂ 'ਚ ਆਈ ਕਮੀ : WHO
ਉਨ੍ਹਾਂ ਇੰਡੀਅਨ ਨੇਵੀ ਦੇ ਨਾਲ-ਨਾਲ ਮਰਚਿੰਡ ਨੇਵੀ 'ਚ ਵੀ ਬਤੌਰ ਇੰਜਨੀਅਰ ਸੇਵਾਵਾਂ ਨਿਭਾਈਆਂ। ਉਨ੍ਹਾਂ ਨੂੰ ਹਾਰਟ ਦੀ ਪ੍ਰੌਬਲਮ ਹੋਣ ਕਰਕੇ ਦੋ ਸਟੰਟ ਵੀ ਪੈ ਚੁੱਕੇ ਹਨ। ਪਰ ਉਨ੍ਹਾਂ ਦਿਲ ਦੀ ਬਿਮਾਰੀ ਨੂੰ ਆਪਣੇ ਰਾਹ ਦਾ ਰੋੜਾ ਨਹੀਂ ਬਣਨ ਦਿੱਤਾ ਸਗੋਂ ਹਰਰੋਜ ਸਵੇਰਿਓ ਚਾਰ ਵਜੇ ਉੱਠਕੇ ਕਸਰਤ ਕਰਦੇ ਹਨ ‘ਤੇ ਆਪਣੇ ਆਪ ਨੂੰ ਪੂਰਾ ਫਿੱਟ ਰੱਖਿਆ ਹੋਇਆ ਹੈ। ਫਰਿਜ਼ਨੋ ਦਾ ਪੰਜਾਬੀ ਭਾਈਚਾਰਾ ਹਰਭਜਨ ਸਿੰਘ ਰੰਧਾਵਾ ਦੀ ਜਿੱਤ ਤੇ ਮਾਣ ਮਹਿਸੂਸ ਕਰ ਰਿਹਾ ਹੈ।
ਇਹ ਵੀ ਪੜ੍ਹੋ : ਵਿਧਾਇਕ ਦਲ ਦੀ ਮੀਟਿੰਗ ਦੌਰਾਨ ਪੜ੍ਹੋ ਕਿਨ੍ਹਾਂ ਦੋ ਮੁੱਦਿਆ 'ਤੇ ਬਣੀ ਸਹਿਮਤੀ, ਇਹ ਹੋ ਸਕਦੇ ਹਨ ਅਗਲੇ CM
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।