ਮੇਰੀ ਜ਼ਿੰਦਗੀ ਦਾ ਖੁਸ਼ੀ ਵਾਲਾ ਪਲ ਉਹ ਸੀ ਜਦ ਬੰਗਲਾਦੇਸ਼ ਆਜ਼ਾਦ ਹੋਇਆ ਸੀ : ਸ਼ੇਖ ਮੁਜਿਬੁਰ ਰਹਿਮਾਨ

08/30/2020 4:08:25 PM

ਢਾਕਾ- ਬੰਗਲਾਦੇਸ਼ ਦੀ ਆਜ਼ਾਦੀ ਦੇ ਨਾਇਕ ਦੇ ਦੇਸ਼ ਦੇ ਪਿਤਾ ਵਜੋਂ ਜਾਣੇ ਜਾਂਦੇ ਸ਼ੇਖ ਮੁਜਿਬੁਰ ਰਹਿਮਾਨ ਜਦ 1972 ਵਿਚ ਪਾਕਿਸਤਾਨੀ ਜੇਲ੍ਹ ਤੋਂ ਛੁੱਟ ਕੇ ਆਏ ਸਨ, ਤਾਂ ਉਨ੍ਹਾਂ ਦੀ ਟੀ. ਵੀ. 'ਤੇ ਇੰਟਰਵੀਊ ਲਈ ਗਈ ਸੀ, ਜਿਸ ਵਿਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ੀ ਵਾਲਾ ਪਲ ਬੰਗਲਾਦੇਸ਼ ਨੂੰ ਆਜ਼ਾਦ ਦੇਸ਼ ਵਜੋਂ ਦੇਖਣਾ ਸੀ। ਬੰਗਲਾਦੇਸ਼ 1971 ਨੂੰ ਆਜ਼ਾਦ ਹੋਇਆ ਸੀ ਤੇ ਇਸ ਦੇ 3 ਕੁ ਸਾਲਾਂ ਦੇ ਅੰਦਰ ਹੀ ਸ਼ੇਖ ਮੁਜਿਬੁਰ ਦਾ ਕਤਲ ਕਰ ਦਿੱਤਾਗਿਆ ਸੀ।
ਤੁਹਾਨੂੰ ਦੱਸ ਦਈਏ ਕਿ ਉਨ੍ਹਾਂ ਨੇ ਪਾਕਿਸਤਾਨ ਖਿਲਾਫ਼ ਹਥਿਆਰਬੰਦ ਸੰਘਰਸ਼ ਦੀ ਅਗਵਾਈ ਕਰਦੇ ਹੋਏ ਬੰਗਲਾਦੇਸ਼ ਨੂੰ ਆਜ਼ਾਦ ਕਰਵਾਇਆ ਸੀ। ਉਹ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਬਣੇ ਤੇ ਫਿਰ ਪ੍ਰਧਾਨ ਮੰਤਰੀ ਵੀ ਬਣੇ। ਉਹ ਸ਼ੇਖ ਮੁਜੀਬ ਦੇ ਨਾਂ ਤੋਂ ਵੀ ਪ੍ਰਸਿੱਧ ਸਨ। ਉਨ੍ਹਾਂ ਨੂੰ ਬੰਗਬੰਧੂ ਦੀ ਪਦਵੀ ਨਾਲ ਸਨਮਾਨਤ ਕੀਤਾ ਗਿਆ ਸੀ। 
ਬੰਗਲਾਦੇਸ਼ ਦੀ ਆਜ਼ਾਦੀ ਦੇ 3 ਸਾਲ ਦੇ ਅੰਦਰ ਹੀ ਫ਼ੌਜੀ ਤਖ਼ਤਾਪਲਟ ਕਰਕੇ 15 ਅਗਸਤ, 1975 ਨੂੰ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਉਨ੍ਹਾਂ ਦੇ ਕਾਤਲ ਨੂੰ ਲਗਭਗ 45 ਸਾਲਾਂ ਬਾਅਦ ਫਾਂਸੀ ਦਿੱਤੀ ਗਈ। ਤੁਹਾਨੂੰ ਦੱਸ ਦਈਏ ਕਿ ਪੀ. ਐੱਮ. ਸ਼ੇਖ ਹਸੀਨਾ ਉਨ੍ਹਾਂ ਦੀ ਧੀ ਹਨ। 

ਇੰਟਰਵੀਊ ਦੌਰਾਨ ਸ਼ੇਖ ਮੁਜਿਬੁਰ ਰਹਿਮਾਨ ਨੇ ਦੱਸਿਆ ਸੀ ਕਿ 1947 ਤੋਂ ਬਾਅਦ ਕਿਸ ਤਰ੍ਹਾਂ ਉਨ੍ਹਾਂ ਲੋਕਾਂ ਨੂੰ ਆਰਥਿਕ ਲਾਭ ਤੋਂ ਵਾਂਝੇ ਰੱਖਿਆ ਜਾਂਦਾ ਸੀ। ਉਨ੍ਹਾਂ ਜ਼ੋਰ ਦੇ ਕੇ ਕਿਹਾ ਸੀ ਕਿ ਉਹ ਪਾਕਿਸਤਾਨੀ ਨਹੀਂ ਹਨ, ਉਹ ਬੰਗਲਾਦੇਸ਼ੀ ਹਨ। ਉਨ੍ਹਾਂ ਕਿਹਾ ਕਿ ਇਸ ਦਿਨ ਨੂੰ ਪਾਉਣ ਲਈ ਉਨ੍ਹਾਂ ਨੇ ਤੇ ਉਨ੍ਹਾਂ ਦੀ ਪਾਰਟੀ ਦੇ ਹਰ ਵਿਅਕਤੀ ਨੇ ਆਪਣੇ ਘਰ ਦਾ ਫਿਕਰ ਨਹੀਂ ਕੀਤਾ ਤੇ ਆਜ਼ਾਦੀ ਲਈ ਦਿਨ-ਰਾਤ ਲੜਾਈ ਲੜੀ। ਕਈਆਂ ਨੇ ਜੇਲ੍ਹ ਦੇ ਤਸੀਹੇ ਵੀ ਸਹਿਣ ਕੀਤੇ। 3 ਮਿਲੀਅਨ ਬੰਗਲਾਦੇਸ਼ੀਆਂ ਨੇ ਇਸ ਆਜ਼ਾਦੀ ਨੂੰ ਪਾਉਣ ਲਈ ਆਪਣੀ ਜ਼ਿੰਦਗੀ ਦਾ ਬਲਿਦਾਨ ਦਿੱਤਾ, ਜਿਸ ਨੂੰ ਭੁਲਾਇਆ ਨਹੀਂ ਜਾ ਸਕਦਾ। 
4,682 ਦਿਨ ਜੇਲ੍ਹ ਵਿਚ ਬਤੀਤ ਕਰਨ ਵਾਲੇ ਸ਼ੇਖ ਮੁਜਿਬੁਰ ਰਹਿਮਾਨ ਨੇ ਕਿਹਾ ਕਿ ਜਿਸ ਦਿਨ ਉਨ੍ਹਾਂ ਨੇ ਇਹ ਸ਼ਬਦ ਸੁਣੇ ਕਿ ਉਨ੍ਹਾਂ ਦਾ ਦੇਸ਼ ਆਜ਼ਾਦ ਹੈ, ਉਨ੍ਹਾਂ ਦੇ ਲੋਕ ਆਜ਼਼ਾਦੀ ਹਨ ਤੇ ਬੰਗਲਾਦੇਸ਼ ਬਣ ਗਿਆ ਹੈ, ਉਹ ਦਿਨ ਤੇ ਉਹ ਪਲ ਬਹੁਤ ਖੁਸ਼ੀ ਵਾਲੇ ਸਨ।


Lalita Mam

Content Editor

Related News