ਹਮਾਸ ਨੇ ਕਿਸੇ ਬੰਧਕ ਦੇ ਨਹੀਂ, ਸਗੋਂ ਇਕ ਫੌਜੀ ਦੇ ਅਵਸ਼ੇਸ਼ ਵਾਪਸ ਕੀਤੇ : ਨੇਤਨਯਾਹੂ

Wednesday, Oct 29, 2025 - 10:17 AM (IST)

ਹਮਾਸ ਨੇ ਕਿਸੇ ਬੰਧਕ ਦੇ ਨਹੀਂ, ਸਗੋਂ ਇਕ ਫੌਜੀ ਦੇ ਅਵਸ਼ੇਸ਼ ਵਾਪਸ ਕੀਤੇ : ਨੇਤਨਯਾਹੂ

ਤੇਲ ਅਵੀਵ (ਭਾਸ਼ਾ)- ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਮੰਗਲਵਾਰ ਨੂੰ ਕਿਹਾ ਕਿ ਹਮਾਸ ਵੱਲੋਂ ਰਾਤੋ-ਰਾਤ ਵਾਪਸ ਕੀਤੇ ਗਏ ਇਕ ਬੰਧਕ ਦੇ ਅਵਸ਼ੇਸ਼ ਲੱਗਭਗ ਦੋ ਸਾਲ ਪਹਿਲਾਂ ਇਜ਼ਰਾਈਲੀ ਫੌਜਾਂ ਦੁਆਰਾ ਗਾਜ਼ਾ ’ਚ ਬਰਾਮਦ ਕੀਤੇ ਗਏ ਇਕ ਬੰਧਕ ਦੇ ਸਰੀਰ ਦੇ ਅੰਗ ਹਨ।

ਇਜ਼ਰਾਈਲੀ ਫੌਜ ਨੇ ਗਾਜ਼ਾ ਵਿਚ ਦੋ ਸਾਲਾਂ ਦੀ ਇਜ਼ਰਾਈਲ-ਹਮਾਸ ਜੰਗ ਦੌਰਾਨ ਲੱਗਭਗ 51 ਬੰਧਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ। ਨੇਤਨਯਾਹੂ ਨੇ ਸਰੀਰ ਦੇ ਅੰਗਾਂ ਦੀ ਵਾਪਸੀ ਨੂੰ ਹਮਾਸ ਵੱਲੋਂ ਅਮਰੀਕਾ ਦੀ ਵਿਚੋਲਗੀ ਵਾਲੇ ਜੰਗਬੰਦੀ ਸਮਝੌਤੇ ਦੀ ‘ਸਪੱਸ਼ਟ ਉਲੰਘਣਾ’ ਦੱਸਿਆ। 13 ਬੰਧਕਾਂ ਦੀਆਂ ਲਾਸ਼ਾਂ ਅਜੇ ਵੀ ਗਾਜ਼ਾ ਵਿਚ ਹੀ ਹਨ ਅਤੇ ਉਨ੍ਹਾਂ ਅਵਸ਼ੇਸ਼ਾਂ ਦੀ ਹੌਲੀ ਰਿਕਵਰੀ ਜੰਗਬੰਦੀ ਦੇ ਅਗਲੇ ਪੜਾਵਾਂ ਨੂੰ ਲਾਗੂ ਕਰਨ ਲਈ ਇਕ ਚੁਣੌਤੀ ਪੇਸ਼ ਕਰ ਰਹੀ ਹੈ।


author

cherry

Content Editor

Related News