ਡੈਮੋਕ੍ਰੇਟਸ ਨੇ ਜਾਰੀ ਕੀਤੇ ਐਪਸਟੀਨ ਦੇ ਈਮੇਲਜ਼: ਟਰੰਪ ’ਤੇ ਕੁੜੀਆਂ ਦੀ ਜਾਣਕਾਰੀ ਰੱਖਣ ਦਾ ਦੋਸ਼

Thursday, Nov 13, 2025 - 03:41 AM (IST)

ਡੈਮੋਕ੍ਰੇਟਸ ਨੇ ਜਾਰੀ ਕੀਤੇ ਐਪਸਟੀਨ ਦੇ ਈਮੇਲਜ਼: ਟਰੰਪ ’ਤੇ ਕੁੜੀਆਂ ਦੀ ਜਾਣਕਾਰੀ ਰੱਖਣ ਦਾ ਦੋਸ਼

ਵਾਸ਼ਿੰਗਟਨ (ਭਾਸ਼ਾ) - ਅਮਰੀਕਾ ’ਚ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਵੱਲੋਂ ਬੁੱਧਵਾਰ ਨੂੰ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ ਕਿ ਫਾਈਨਾਂਸਰ ਜੈਫਰੀ ਐਪਸਟੀਨ ਨੇ 2011 ’ਚ ਇਕ ਈਮੇਲ ’ਚ ਲਿਖਿਆ ਸੀ ਕਿ ਡੋਨਾਲਡ ਟਰੰਪ ਨੇ ਐਪਸਟੀਨ ਦੇ ਘਰ ’ਚ ਵੇਸਵਾ ਨਾਲ ‘ਘੰਟੇ ਬਿਤਾਏ’ ਅਤੇ ਸਾਲਾਂ ਬਾਅਦ ਇਕ ਵੱਖਰੇ ਸੰਦੇਸ਼ ’ਚ ਕਿਹਾ ਕਿ ਟਰੰਪ ‘ਲੜਕੀਆਂ ਬਾਰੇ ਜਾਣਦੇ ਸਨ’।

ਹਾਊਸ ਓਵਰਸਾਈਟ ਕਮੇਟੀ ’ਚ ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰਾਂ ਵੱਲੋਂ ਜਨਤਕ ਕੀਤੀਆਂ ਗਈਆਂ ਈਮੇਲਜ਼ ਰਾਹੀਂ ਟਰੰਪ ਦੀ ਐਪਸਟੀਨ ਨਾਲ ਦੋਸਤੀ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ।

ਰਿਪਬਲਿਕਨ ਪਾਰਟੀ ਨਾਲ ਸਬੰਧ ਰੱਖਣ ਵਾਲੇ ਰਾਸ਼ਟਰਪਤੀ ਟਰੰਪ ਨੇ ਹਾਲਾਂਕਿ ਐਪਸਟੀਨ ਦੇ ਕਥਿਤ ਅਪਰਾਧਾਂ ਬਾਰੇ ਕਿਸੇ ਵੀ ਜਾਣਕਾਰੀ ਹੋਣ ਤੋਂ ਲਗਾਤਾਰ ਇਨਕਾਰ ਕੀਤਾ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਆਪਣੇ ਰਿਸ਼ਤੇ ਨੂੰ ਖਤਮ ਕਰ ਦਿੱਤਾ ਸੀ।


author

Inder Prajapati

Content Editor

Related News