ਹਮਾਸ ਦੇ ਲੜਾਕਿਆਂ ਦੀ ਹੈਵਾਨੀਅਤ, ਪਰਿਵਾਰ ਸਾਹਮਣੇ ਇਜ਼ਰਾਇਲੀ ਕੁੜੀ ਦਾ ਬੇਰਹਿਮੀ ਨਾਲ ਕੀਤਾ ਕਤਲ
Monday, Oct 09, 2023 - 05:08 PM (IST)
ਇੰਟਰਨੈਸ਼ਨਲ ਡੈਸਕ- ਇਜ਼ਰਾਈਲ ਅਤੇ ਹਮਾਸ ਵਿਚਾਲੇ ਚੱਲ ਰਹੀ ਜੰਗ ਦੌਰਾਨ ਦਿਲ ਦਹਿਲਾ ਦੇਣ ਵਾਲੇ ਕਈ ਵੀਡੀਓ ਸਾਹਮਣੇ ਆਏ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ ਜਿਸ ਵਿਚ ਹਮਾਸ ਦੇ ਲੜਾਕੇ ਇਕ ਕੁੜੀ ਨੂੰ ਉਸ ਦੇ ਮਾਪਿਆਂ ਅਤੇ ਭੈਣ-ਭਰਾਵਾਂ ਸਾਹਮਣੇ ਬੇਰਹਿਮੀ ਨਾਲ ਮਾਰ ਦਿੰਦੇ ਹਨ। ਇਸ ਮਗਰੋਂ ਜਸ਼ਨ ਵਿਚ ਨਾਅਰੇ ਲਗਾਉਂਦੇ ਹੋਏ ਕਹਿੰਦੇ ਹਨ,"ਜੰਨਤ ਚਲੀ ਗਈ।"
ਇਸ ਦਿਲ ਦਹਿਲਾ ਦੇਣ ਵਾਲੀ ਵੀਡੀਓ ਵਿਚ ਦੇਖਿਆ ਜਾ ਸਕਦਾ ਹੈ ਕਿ ਜਦੋਂ ਇਕ ਇਜ਼ਰਾਈਲੀ ਕੁੜੀ ਨੂੰ ਮਾਰਿਆ ਜਾ ਰਿਹਾ ਹੈ ਤਾਂ ਸਾਹਮਣੇ ਹੀ ਉਸ ਦੇ ਦੋ ਛੋਟੇ ਭੈਣ-ਭਰਾ ਡਰ ਦੇ ਮਾਰੇ ਚੀਕ ਰਹੇ ਹਨ। ਕੁੜੀ ਦੇ ਮਾਤਾ-ਪਿਤਾ ਆਪਣੀ ਬੱਚੀ ਨੂੰ ਹਮਾਸ ਦੇ ਲੜਾਕਿਆਂ ਵੱਲੋਂ ਟੁਕੜੇ-ਟੁਕੜੇ ਕਰਦਾ ਦੇਖ ਦਰਦ ਨਾਲ ਤੜਫ ਰਹੇ ਹਨ। ਵੀਡੀਓ ਵਿੱਚ ਛੋਟੇ ਬੱਚਿਆਂ ਨੂੰ ਡਰੇ ਹੋਏ ਅਤੇ ਚੀਕਦੇ ਸੁਣਿਆ ਜਾ ਸਕਦਾ ਹੈ ਕਿਉਂਕਿ ਨੇੜੇ ਹੀ ਧਮਾਕਿਆਂ ਦੀ ਆਵਾਜ਼ ਸੁਣਾਈ ਦਿੰਦੀ ਹੈ, ਜਦੋਂ ਕਿ ਹਮਲਾਵਰ ਉਨ੍ਹਾਂ ਨੂੰ ਬੰਧਕ ਬਣਾ ਕੇ ਜਸ਼ਨ ਮਨਾਉਂਦਾ ਹੈ ਅਤੇ ਨਾਅਰੇਬਾਜ਼ੀ ਕਰਦਾ ਹੈ। ਆਪਣੀ ਭੈਣ ਦਾ ਕਤਲ ਹੁੰਦਾ ਦੇਖ ਕੇ ਦੋਹਾਂ ਭਰਾਵਾਂ ਵਿੱਚੋਂ ਛੋਟਾ ਉਸ ਦੀ ਜਾਨ ਬਖਸ਼ ਦੇਣ ਦੀ ਅਪੀਲ ਕਰਦਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਹਮਾਸ-ਇਜ਼ਰਾਈਲ ਹਿੰਸਾ: 4 ਅਮਰੀਕੀ ਤੇ 12 ਥਾਈ ਨਾਗਰਿਕਾਂ ਦੀ ਮੌਤ, ਜਾਣੋ ਭਾਰਤੀਆਂ ਬਾਰੇ ਤਾਜ਼ਾ ਅਪਡੇਟ
ਇਜ਼ਰਾਇਲੀ ਪੱਤਰਕਾਰ ਨੇ ਸ਼ੇਅਰ ਕੀਤੀ ਵੀਡੀਓ
ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੇ ਇਸ ਕਾਰੇ ਦੀ ਵੀਡੀਓ ਇਜ਼ਰਾਈਲ ਦੀ ਪੱਤਰਕਾਰ ਹਨਨਿਆ ਨਫਤਾਲੀ ਨੇ ਸ਼ੇਅਰ ਕੀਤੀ ਹੈ, ਜਿਸ ਨੂੰ ਲੋਕਾਂ ਵੱਲੋਂ ਵੱਡੇ ਪੱਧਰ 'ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਮਾਈਕ੍ਰੋ-ਬਲੌਗਿੰਗ ਸਾਈਟ ਐਕਸ (ਪਹਿਲਾਂ ਟਵਿੱਟਰ) 'ਤੇ ਸ਼ੇਅਰ ਕੀਤੇ ਗਏ ਆਪਣੇ ਵੀਡੀਓ ਨਾਲ ਇਜ਼ਰਾਈਲੀ ਪੱਤਰਕਾਰ ਨੇ ਲਿਖਿਆ, "ਇਜ਼ਰਾਇਲੀ ਪਰਿਵਾਰਾਂ ਨੂੰ ਹਮਾਸ ਦੇ ਅੱਤਵਾਦੀਆਂ ਨੇ ਬੰਧਕ ਬਣਾ ਲਿਆ ਹੈ। ਜ਼ਰਾ ਉਨ੍ਹਾਂ ਦੇ (ਬੰਧਕਾਂ) ਦੇ ਚਿਹਰੇ ਦੇਖੋ। ਇਹ ਮਨੁੱਖਤਾ ਵਿਰੁੱਧ ਅਪਰਾਧ ਹੈ। ਮੈਂ ਵਿਸ਼ਵ ਨੇਤਾਵਾਂ ਨੂੰ ਕਾਰਵਾਈ ਕਰਨ ਲਈ ਕਹਿੰਦਾ ਹਾਂ।
ਮਾਂ ਨੇ ਕਿਹਾ- ਇਕ ਹੋਰ ਜਾਨ ਨਹੀਂ ਗੁਆ ਸਕਦੀ
ਹਮਲਾਵਰਾਂ ਦੀ ਬੇਰਹਿਮੀ ਨੂੰ ਦੇਖ ਕੇ ਕੁੜੀ ਦੀ ਮਾਂ ਆਪਣੇ ਬਾਕੀ ਬੱਚਿਆਂ ਨੂੰ ਨੇੜੇ ਆਉਣ ਲਈ ਕਹਿੰਦੀ ਹੈ। ਮਾਂ ਕਹਿੰਦੀ ਹੈ, "ਮੈਂ ਇਕ ਹੋਰ ਜਾਨ ਨਹੀਂ ਗੁਆ ਸਕਦੀ।" ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੂੰ ਦੇਖ ਕੇ ਹਰ ਕਿਸੇ ਦਾ ਦਿਲ ਕੰਬ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪੋਪ ਫਰਾਂਸਿਸ ਨੇ ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦੇ ਵਿਚਕਾਰ ਸ਼ਾਂਤੀ ਦਾ ਸੱਦਾ ਦਿੱਤਾ ਹੈ ਅਤੇ ਕਿਹਾ ਹੈ ਕਿ "ਅੱਤਵਾਦ ਅਤੇ ਜੰਗ ਕੋਈ ਹੱਲ ਨਹੀਂ ਦਿੰਦੇ ਹਨ।"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।