ਕੈਨੇਡਾ ਦੇ ਟਰੱਕ ਡਰਾਈਵਰ ਕੋਲੋਂ ਸਵਾ ਕੁਇੰਟਲ ਕੋਕੀਨ ਬਰਾਮਦ

Wednesday, Sep 25, 2024 - 10:20 AM (IST)

ਕੈਨੇਡਾ ਦੇ ਟਰੱਕ ਡਰਾਈਵਰ ਕੋਲੋਂ ਸਵਾ ਕੁਇੰਟਲ ਕੋਕੀਨ ਬਰਾਮਦ

ਨਿਊਯਾਰਕ (ਰਾਜ ਗੋਗਨਾ)- ਬੀਤੇ ਦਿਨ ਅਮਰੀਕਾ ਦੇ ਇੰਡੀਆਨਾ ਸਟੇਟ ਦੀ ਪੁਲਸ ਨੇ ਰੂਟ 1- 94 'ਤੇ ਇੱਕ ਰੁਟੀਨ ਚੈਕਿੰਗ ਦੌਰਾਨ ਵਪਾਰਕ ਵਾਹਨ ਸਟਾਪ 'ਤੇ ਇੱਕ ਟਰੱਕ ਦੀ ਜਾਂਚ ਪੜਤਾਲ ਕੀਤੀ। ਇਸ ਦੌਰਾਨ ਪੁਲਸ ਨੇ ਨਸ਼ੀਲੇ ਪਦਾਰਥਾਂ ਦੀ ਇੱਕ ਮਹੱਤਵਪੂਰਨ ਖੇਪ ਦਾ ਪਰਦਾਫਾਸ਼ ਕੀਤਾ। ਸਵੇਰੇ ਕਰੀਬ 9:30 ਵਜੇ ਦੇ ਕਰੀਬ ਵਪਾਰਕ ਵਹੀਕਲ ਇਨਫੋਰਸਮੈਂਟ ਡਿਵੀਜ਼ਨ ਦੇ ਅਧਿਕਾਰੀਆਂ ਨੇ ਸਟੇਟ ਰੋਡ 49 ਤੋਂ ਦੋ ਮੀਲ ਦੀ ਦੂਰੀ ਤੇ ਪੂਰਬ ਵਿੱਚ ਸਥਿੱਤ ਈਸਟਬਾਉਂਡ ਵੇਟ ਸਟੇਸ਼ਨ 'ਤੇ ਨਿਯਮਾਂ  ਦੀ ਉਲੰਘਣਾ ਕਰਨ ਲਈ ਇੱਕ ਟਰੱਕ ਨੂੰ ਰੋਕਿਆ ਗਿਆ। ਇਸ ਦੌਰਾਨ ਜਦੋਂ ਇੰਡੀਆਨਾ ਰਾਜ ਦੀ ਪੁਲਸ ਨੇ ਕੇ-9 ਨਾਮੀਂ ਖੌਜੀ ਕੁੱਤਿਆਂ ਦੇ ਯੂਨਿਟ ਨੂੰ ਵਾਹਨ ਦੇ ਆਲੇ-ਦੁਆਲੇ ਚੈੱਕ ਕਰਨ ਲਈ ਘੁੰਮਾਇਆ ਗਿਆ ਤਾਂ ਕੁੱਤਿਆਂ ਨੇ ਅਫਸਰਾਂ ਨੂੰ ਇਸ ਟਰੱਕ ਵਿੱਚ ਨਸ਼ਿਆਂ ਦੀ ਮੌਜੂਦਗੀ ਬਾਰੇ ਸੁਚੇਤ ਕਰ ਦਿੱਤਾ।

ਪੜ੍ਹੋ ਇਹ ਅਹਿਮ ਖ਼ਬਰ- ਅਮਰੀਕਾ 'ਚ ਕਮਲਾ ਹੈਰਿਸ ਦੇ ਪ੍ਰਚਾਰ ਦਫਤਰ 'ਚ ਗੋਲੀਬਾਰੀ

ਜਦੋਂ ਟਰੱਕ ਟ੍ਰੇਲਰ ਦੀ ਤਲਾਸ਼ੀ ਲਈ ਗਈ ਤਾਂ ਪੁਲਸ ਨੂੰ ਉਸ ਵਿੱਚੋਂ 123.9 ਕਿਲੋਗ੍ਰਾਮ ਚਿੱਟਾ ਪਾਊਡਰ ਪਦਾਰਥ ਮਿਲਿਆ। ਜਿਸ ਦੀ ਬਾਅਦ ਵਿੱਚ ਫੀਲਡ ਟੈਸਟਾਂ ਦੁਆਰਾ ਟੈਸਟ ਕਰਨ ਤੇ ਉਨ੍ਹਾਂ ਵੱਲੋਂ ਇਹ ਪਦਾਰਥ ਕੋਕੀਨ ਹੋਣ ਦੀ ਪੁਸ਼ਟੀ ਕੀਤੀ ਗਈ।ਟਰੱਕ ਚਾਲਕ ਕੈਨੇਡਾ ਦਾ ਰਹਿਣ ਵਾਲਾ 49 ਸਾਲਾ ਡਰਾਈਵਰ ਹੈ, ਜਿਸ ਦਾ ਨਾਂ ਨਸੀਬ ਚਿਸਤੀ ਹੈ। ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।ਫਿਲਹਾਲ ਉਹ ਪੋਰਟਰ ਕਾਉਂਟੀ ਨਾਂ ਦੀ ਜੇਲ੍ਹ ਵਿੱਚ ਬੰਦ ਹੈ। ਹੁਣ ਉਸ ਨੂੰ ਗੰਭੀਰ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿੱਚ ਕੋਕੀਨ ਦੇ ਲੈਵਲ ਦੇ 3 ਦੇ ਅਪਰਾਧਿਕ ਸੰਗੀਨ ਜੁਰਮ ਉਸ 'ਤੇ ਲੱਗੇ ਹਨ।ਦੋਸ਼ ਸਾਬਤ ਹੋਣ ਤੇ ਉਸ ਨੂੰ ਲੰਮੀ ਜੇਲ੍ਹ ਦੀ ਸ਼ਜਾ ਹੋ ਸਕਦੀ ਹੈ।ਇੰਨੀ ਵੱਡੀ ਮਾਤਰਾ ਵਿਚ ਟ੍ਰੇਲਰ ਦੇ ਪਿੱਛੇ ਕੌਕੀਨ ਲੱਦੇ ਲੋਡ ਦੇ ਵਿੱਚੋ ਪੈੱਕਟ ਬਰਾਮਦ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News